ਵੱਸਣ ਸਿੰਘ..ਸਾਡੀ ਡੇਅਰੀ ਤੇ ਸਭ ਤੋਂ ਪੂਰਾਣਾ ਕਾਮਾ..!
ਕਾਮਾ ਕਾਹਦਾ..ਮਾਲਕ ਹੀ ਸੀ ਬੱਸ..ਸਾਰਾ ਕੁਝ ਓਸੇ ਦੇ ਸਿਰ ਤੇ ਹੀ ਸੁੱਟ ਬੇਫਿਕਰ ਹੋ ਜਾਇਆ ਕਰਦਾ..ਹਿਸਾਬ ਕਿਤਾਬ ਲੈਣ ਦੇਣ..ਟੁੱਟ ਭੱਜ..ਮੁਰੰਮਤ..ਸਾਰਾ ਕੁਝ ਬੱਸ ਓਹੀ ਦੇਖਦਾ ਹੁੰਦਾ..!
ਮੀਂਹ ਜਾਵੇ ਭਾਵੇਂ ਹਨੇਰੀ..ਬਿਨਾ ਨਾਗਾ ਹਰ ਰੋਜ ਐਨ ਪੰਜ ਵਜੇ ਡੇਹਰੀ ਤੇ ਅੱਪੜ ਜਾਣਾ ਉਸਦੀ ਜਿੰਦਗੀ ਦਾ ਐਸਾ ਅਸੂਲ ਸੀ ਜਿਸ ਬਾਰੇ ਹਰ ਕੋਈ ਹੈਰਾਨ ਹੋਇਆ ਕਰਦਾ..!
ਕੋਈ ਪੁੱਛ ਲੈਂਦਾ ਤਾਂ ਅੱਗੋਂ ਆਖਦਾ..ਭਾਊ ਲੇਟ ਤਾਂ ਹੁਣ ਬੱਸ ਓਸੇ ਦਿਨ ਹੀ ਹੋਉਂ ਜਿਸ ਦਿਨ ਲੱਤ ਬਾਂਹ ਟੁੱਟੂ..ਤੇ ਜਾਂ ਫੇਰ ਇਥੋਂ ਪੱਕੀ ਰਵਾਨਗੀ ਹੀ ਪੈ ਗਈ ਹੋਈ!
ਉਸਦਾ ਦੂਜਾ ਵਿਆਹ ਸੀ..ਪਹਿਲੀ ਬਿਨਾ ਨਿਆਣਾ ਜੰਮੇ ਹੀ ਕਿਸੇ ਬਿਮਾਰੀ ਦੀ ਭੇਂਟ ਚੜ ਗਈ..ਦੂਜੀ ਵਿਚੋਂ ਵੀ ਔਲਾਦ ਓਦੋਂ ਹੋਈ ਜਦੋਂ ਤੱਕ ਆਪ ਲਹਿੰਦੀ ਉਮਰ ਤੱਕ ਜਾ ਅੱਪੜਿਆ ਸੀ..!
ਆਪਣੇ ਪੁੱਤ ਦੀਆਂ ਗੱਲਾਂ ਦੱਸਦੇ ਹੋਏ ਦੀਆਂ ਕਈ ਵੇਰ ਅੱਖੀਆਂ ਗਿੱਲੀਆਂ ਹੋ ਜਾਂਦੀਆਂ..ਚਾਅ ਨਾਲ ਆਖਿਆ ਕਰਦਾ ਰੋਜ ਰਾਤ ਮੇਰੇ ਨਾਲ ਹੀ ਸੌਂਦਾ ਏ..ਬੜਾ ਮੋਹ ਪਾ ਲਿਆ ਨਿੱਕੇ ਜਿਹੇ ਨੇ..ਬੁਰਕੀ ਨਾਲ ਬੁਰਕੀ ਵੀ ਸਾਂਝੀ ਹੁੰਦੀ ਹੀ ਰਹਿੰਦੀ..ਜਿਹੜੀ ਵੀ ਸ਼ੈ ਮੂਹੋਂ ਕੱਢੇ ਹਮਸ਼ਾਂ ਹਾਜਿਰ ਹੁੰਦੀ ਏ..ਪੜਾਈ ਵਿੱਚ ਵੀ ਵਧੀਆ ਹੈ..ਨਤੀਜਾ ਆਉਣ ਤੇ ਡੇਅਰੀ ਤੇ ਮਿਠਿਆਈ ਦੇ ਡੱਬੇ ਲਿਆਉਣਾ ਹਰੇਕ ਸਾਲ ਉਸਦੀ ਪੱਕੀ ਰੁਟੀਨ ਹੋਇਆ ਕਰਦੀ..!
ਇੱਕ ਵੇਰ ਨੌਂ ਵੱਜ ਗਏ..!
ਨਾ ਅੱਪੜਿਆ..ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਮੈਂ ਸਕੂਟਰ ਨੂੰ ਕਿੱਕ ਮਾਰ ਉਸਦੇ ਘਰੇ ਹੀ ਅੱਪੜ ਗਿਆ..!
ਕੰਬਲ ਦੀ ਬੁੱਕਲ ਮਾਰ ਖੂੰਝੇ ਵਿੱਚ ਲੱਗੇ ਹੋਏ ਨੂੰ ਮਜਾਕ ਜਿਹੇ ਨਾਲ ਪੁੱਛ ਲਿਆ..ਕੀ ਗੱਲ ਲੱਤ-ਬਾਂਹ ਤੇ ਨਹੀਂ ਤੁੜਵਾ ਲਈ ਵੱਸਣ ਸਿਆਂ..ਅੱਜ ਪਹਿਲੀ ਵੇਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Parneet kaur
wow bhot vadia c kahan