ਸੁਬ੍ਰਮੀਨੀਅਮ ਸਵਾਮੀ ਦੱਸਦਾ ਕੇ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਦੀ ਇੰਦਰਾ ਮੈਨੂੰ ਵੇਖ ਅਕਸਰ ਹੀ ਖਲੋ ਜਾਇਆ ਕਰਦੀ..!
ਮੇਰੀ ਸੰਤਾਂ ਨਾਲ ਨੇੜਤਾ ਤੋਂ ਵਾਕਿਫ ਉਹ ਅਕਸਰ ਹੀ ਨਿੱਕੀਆਂ ਮੋਟੀਆਂ ਕਨਸੋਆਂ ਜਿਹੀਆਂ ਲੈਣ ਲੱਗਦੀ!
ਮੈਂ ਚੇਤਾਵਨੀ ਦਿੰਦਾ ਕਿਸੇ ਦੀ ਚੁੱਕ ਵਿਚ ਆ ਕੇ ਓਥੇ ਫੌਜ ਭੇਜਣ ਦੀ ਗਲਤੀ ਨਾ ਕਰ ਲਵੀਂਂ..ਪਰ ਉਹ ਨਹੀਂ ਟਲੀ..!
ਫੇਰ ਅਗਸਤ ਚੁਰਾਸੀ ਵਿਚ ਓਸੇ ਥਾਂ ਫੇਰ ਮਿਲ ਪਈ..ਆਖਣ ਲੱਗੀ ਸਵਾਮੀ ਜੀ ਗਲਤੀ ਹੋ ਗਈ..ਅੱਬ ਬਤਾਈਏ ਕਯਾ ਹੋ ਸਕਤਾ..ਮੈਂ ਆਖਿਆ ਅਬ ਤੋਂ ਕੁਛ ਨਹੀਂ ਹੋ ਸਕਤਾ!
ਇੰਦਰਾ ਦਾ ਸਲਾਹਕਾਰ ਮੱਖਣ ਲਾਲ ਫੋਤੇਦਾਰ ਦੱਸਦਾ ਉਹ ਜਦੋਂ ਵੀ ਟੈਨਸ਼ਨ ਵਿਚ ਹੁੰਦੀ ਤਾਂ ਸ਼੍ਰੀਨਗਰ ਕੋਲ ਇੱਕ ਮਜਾਰ ਤੇ ਮੱਥਾ ਟੇਕਣ ਜਰੂਰ ਜਾਇਆ ਕਰਦੀ..!
ਅਕਤੂਬਰ ਦੀ ਵੀਹ ਤਰੀਕ ਦੇ ਲਗਪਗ ਓਸੇ ਮਜਾਰ ਤੇ ਗਈ ਕੋਲੋਂ ਓਥੇ ਮਿਲਿਆ ਪ੍ਰਸ਼ਾਦ ਹੱਥੋਂ ਹੇਠਾਂ ਜਾ ਪਿਆ..ਬਦਸ਼ਗਨੀ ਮਗਰੋਂ ਉਸਨੇ ਮੇਰੇ ਵੱਲ ਵੇਖਿਆ..ਫੇਰ ਕੋਲ ਹੀ ਇੱਕ ਹੋਰ ਮੰਦਿਰ ਵਿਚ ਵੀ ਇੰਝ ਹੀ ਹੋਇਆ..!
ਇਸ ਵਾਰ ਆਖਣ ਲੱਗੀ ਫੋਤੇਦਾਰ ਜੀ ਲਗਤਾ ਕੁਝ ਹੋਣੇ ਵਾਲਾ ਹੈ..ਫੇਰ ਹਫਤੇ ਬਾਅਦ ਜੋ ਹੋਇਆ ਸਭ ਜਾਣਦੇ ਹਾਂ!
ਭਾਈ ਸਤਵੰਤ ਸਿੰਘ ਦੇ ਵਕੀਲ ਆਰ.ਐੱਸ.ਸੋਢੀ ਦੱਸਦੇ ਜਦੋਂ ਜੱਜ ਨੇ ਫਾਂਸੀ ਦਾ ਐਲਾਨ ਕੀਤਾ ਤਾਂ ਮੈਂ ਇੱਕ ਦਮ ਕੋਲ ਬੈਠੇ ਸਤਵੰਤ ਦੇ ਹਾਵ ਭਾਵ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ