1990 ਦੇ ਨੇੜੇ ਉਤਰ ਪ੍ਰਦੇਸ਼ ਵਿੱਚ ਸਰਕਾਰੀ ਨੌਕਰੀ ਕਰਦੇ ਮਾਤਾ ਪਿਤਾ ਦੇ ਇਕਲੌਤੇ ਬੱਚੇ ਮਨੋਜ ਸਕੂਲੋਂ ਘਰ ਆਕੇ ਸਮਾਂ ਬਿਤਾਉਣਾ ਮੁਸ਼ਕਲ ਹੋ ਜਾਂਦਾ ਸੀ । ਕਿਉਂਕਿ ਉੰਨਾ ਸਮਿਆਂ ਵਿਚ ਅੱਜ ਵਾਂਗ ਮੋਬਾਈਲ, ਜਾਂ ਟੈਲੀਵਿਜ਼ਨ ਵਗੈਰਾ ਦੀ ਬੜੀ ਘਾਟ ਸੀ ।
ਅਜਿਹੇ ਵਿਚ ਮਨੋਜ ਨੇ ਘਰ ਵਿਚ ਪਏ ਹਰ ਕਿਤਾਬ ,ਰਸਾਲੇ , ਅਖਬਾਰ ਨੂੰ ਲੱਭ ਲੱਭ ਪੜੀ ਜਾਣਾ।
ਇਕ ਦਿਨ ਮਨੋਜ ਕੋਲ਼ ਪੜਨ ਲਈ ਕੁਝ ਵੀ ਨਹੀਂ ਸੀ । ਕਿਉਂਕਿ ਘਰ ਵਿਚ ਜੋ ਕੁਝ ਪਿਆ ਸੀ ।ਉਹ ਮਨੋਜ ਨੇ ਪੜ ਲ਼ਿਆ ਸੀ ।
ਵਕਤ ਗੁਜਾਰਨ ਲਈ ਮਨੋਜ ਨੇ ਘਰ ਵਿਚ ਪਏ ਪੁਰਾਣੇ ਟਰੰਕ ਨੂੰ ਫਰੋਲਣਾ ਸ਼ੁਰੂ ਕੀਤਾ ਕਿ ਸ਼ਾਇਦ ਕੋਈ ਹੋਰ ਕਿਤਾਬ ਜਾਂ ਆਖਬਾਰ ਮਿਲ਼ ਜਾਵੇ ।
ਇਸੇ ਫਰੋਲਾ ਫਰਾਲੀ ਵਿਚ ਉਸਨੂੰ ਇਕ ਕਿਤਾਬ ਮਿਲ਼ੀ ” ਦੀਵਾਨ ਏ ਗ਼ਾਲਿਬ ” । ਮਨੋਜ ਨੇ ਉਸ ਕਿਤਾਬ ਨੂੰ ਪੜਨਾ ਸ਼ੁਰੂ ਕੀਤਾ । ਉਸ ਕਿਤਾਬ ਦੀ ਲਿੱਪੀ ਬੇਸ਼ੱਕ ਹਿੰਦੀ ਪਰ ਅਲਫਾਜ਼ ਸਾਰੇ ਉਰਦੂ ਫ਼ਾਰਸੀ ਦੇ ਸੀ। ਇਸ ਲਈ ਮਨੋਜ ਦੇ ਕੁਝ ਪੱਲੇ ਨਾ ਪਿਆ।
ਮਨੋਜ ਨੇ ਉਸ ਕਿਤਾਬ ਵਿਚ ਲਿਖੇ ਵਾਰੇ ਆਪਣੇ ਮਾਤਾ ਪਿਤਾ ਤੋਂ ਜਾਨਣਾ ਸ਼ੁਰੂ ਕੀਤਾ ਤਾਂ ਪਤਾ ਲਗਿਆ ਕੇ ਇਹ ਕਿਤਾਬ ਮਸ਼ਹੂਰ ਸ਼ਾਇਰ ” ਮਿਰਜ਼ਾ ਗ਼ਾਲਿਬ ” ਦੀਆਂ ਗ਼ਜ਼ਲਾਂ ਦਾ ਸੰਗ੍ਰਹਿ ਹੈ।
ਮਨੋਜ ਨੇ ਉਸ ਕਿਤਾਬ ਨੂੰ ਸਮਝਣ ਲਈ ਉਸ ਕਿਤਾਬ ਵਿਚ ਲਿਖੀ ਭਾਸ਼ਾ ਨੂੰ ਸਿੱਖਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ।
ਜਿਥੋਂ ਕਿਤੇ ਇਸ ਬਾਬਤ ਕੋਈ ਜਾਣਕਾਰੀ ਮਿਲ਼ਦੀ ਮਨੋਜ ਬੜੀ ਦਿਲਚਸਪੀ ਨਾਲ ਉਸਨੂੰ ਸਿੱਖਦਾ।
ਇਸੇ ਸਿੱਖਣ ਸਮਝਣ ਦੀ ਕੋਸ਼ਿਸ਼ ਵਿਚ ਖੁਦ ਮਨੋਜ ਕਦੋਂ ਗ਼ਜ਼ਲਾਂ ਲਿਖਣ ਲੱਗ ਪਿਆ ਇਹ ਅਹਿਸਾਸ ਮਨੋਜ ਵੀ ਉਦੋਂ ਹੋਇਆ ਜਦੋਂ ਉਸਨੂੰ ਉਸਦੇ ਕਾਲਜ਼ ਵਿਚ ਹੋਏ ਇਸ ਸੰਮੇਲਨ ਵਿਚ ਪਹਿਲਾ ਇਨਾਮ ਮਿਲਿਆ ।
ਪਿਤਾ ਨੇ ਪੁਰਾਣੇ ਟਰੰਕ ਵਿਚੋਂ ਮਿਲ਼ੀ ਉਸ ਕਿਤਾਬ ਦੀ ਬਦੌਲਤ ਅੱਜ ਉਹ ਮਨੋਜ ਬਾਲੀਵੁੱਡ ਫਿਲਮ ਜਗਤ ਵਿਚ ਮਸ਼ਹੂਰ ਗੀਤਕਾਰ ” ਮਨੋਜ ਮੁੰਤਸਿਰ ” ਦੇ ਨਾਮ ਨਾਲ ਜਾਣਿਆ ਜਾਂਦਾ ਹੈ।
” ਇੱਕ ਵਿਲੇਨ ” ਫਿਲਮ ਦੇ ਗੀਤ ” ਤੇਰੀ ਗਲੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ