(ਅਹਿਸਾਸਾਂ ਦਾ ਸਿਵਾ)
#gurkaurpreet
(ਪਿਛਲੀ ਅੱਪਡੇਟ ਵਿੱਚ ਤੁਸੀਂ ਪੜਿਆ ਸੀ ਕਿ ਹਰਮਨ ਸਿਮਰਨ ਦੇ ਸੁਪਨਿਆਂ ਤੋਂ ਬਿਲਕੁਲ ਅਲੱਗ ਸ਼ਖਸੀਅਤ ਵਾਲਾ ਸੀ। ਉਸਦੇ ਲਈ ਸਿਮਰਨ ਦੇ ਅਹਿਸਾਸ ਕੋਈ ਮਾਇਨੇ ਨਹੀਂ ਸੀ ਰੱਖਦੇ। ਹਰਮਨ ਸਿਮਰਨ ਹੁਣ ਚੰਡੀਗੜ੍ਹ ਆ ਗਏ ਸੀ, ਤੇ ਹਰਮਨ ਸਿਮਰਨ ਨੂੰ ਘਰ ਇਕੱਲੀ ਛੱਡ ਕੇ ਆਪ ਬਾਹਰ ਚਲਾ ਗਿਆ ਸੀ, ਤੇ ਦੇਰ ਰਾਤ ਘਰ ਆਇਆ ਸੀ। ਹੁਣ ਅੱਗੇ ਪੜੋ,,,)
ਹਰਮਨ ਤੋਂ ਖੜਿਆ ਵੀ ਨਹੀਂ ਸੀ ਜਾ ਰਿਹਾ, ਜਦੋਂ ਮੈਂ ਅੰਦਰ#gurkaurpreet ਆਉਣ ਲਈ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਪਿਛਾਂਹ ਨੂੰ ਧੱਕਾ ਦੇ ਦਿੱਤਾ, ਦਰਵਾਜ਼ੇ ਵਿੱਚ ਵੱਜਦੇ ਵਜਾਉਂਦੇ ਅੰਦਰ ਤਾਂ ਆ ਗਏ ਪਰ ਹੁਣ ਅੱਗੇ ਨੂੰ ਇੱਕ ਕਦਮ ਵੀ ਨਹੀ ਸੀ ਚੱਕਿਆ ਜਾ ਰਿਹਾ, ਮੈਂ ਫੇਰ ਉਹਨਾਂ ਕੋਲ ਗਈ ਤੇ ਸਹਾਰਾ ਦੇ ਕੇ ਸੋਫੇ ਤੱਕ ਲੈ ਆਈ, ਉਹਨਾਂ ਦੇ ਮੂੰਹ ਵਿੱਚੋਂ ਸ਼ਰਾਬ ਦੀ ਗੰਦੀ ਹਵਾੜ ਆ ਰਹੀ ਸੀ, ਮੈਂ ਇਹ ਬਦਬੂ ਬਰਦਾਸ਼ਤ ਨਹੀਂ ਸੀ ਕਰ ਪਾ ਰਹੀ, ਮੈਨੂੰ ਉਲਟੀ ਆਉਣ ਵਾਲੀ ਹੋ ਗਈ ਸੀ। ਹਰਮਨ ਨੂੰ #gurkaurpreet ਸੋਫੇ ਤੇ ਲਿਟਾ ਕੇ ਮੈਂ ਪਿੱਛੇ ਨੂੰ ਹਟੀ ਹੀ ਸੀ ਕਿ ਹਰਮਨ ਨੇ ਮੈਨੂੰ ਜੋਰ ਨਾਲ ਖਿੱਚ ਕੇ ਆਪਣੇ ਉੱਪਰ ਸੁੱਟ ਲਿਆ ਸੀ, ਮੈਂ ਉਨ੍ਹਾਂ ਤੋਂ ਹਟਣ ਦੀ ਕੋਸ਼ਿਸ਼ ਕੀਤੀ ਤਾਂ ਐਨੀ ਜੋਰ ਨਾਲ ਮੇਰੀ ਬਾਂਹ ਘੁੱਟ ਦਿੱਤੀ ਕਿ ਚੂੜੇ ਅੱਗੇ ਪਾਈਆਂ ਕੱਚ ਦੀਆਂ ਦੋ ਵੰਗਾਂ ਟੁੱਟ ਕੇ ਮੇਰੇ ਗੁੱਟ ਚ ਖੁਬ ਗਈਆਂ, ਮੈਂ ਦਰਦ ਨਾਲ ਤੜਪੀ ਤਾਂ ਹਰਮਨ ਨੇ ਪਕੜ ਢਿੱਲੀ ਦਰ ਦਿੱਤੀ, ਮੈਂ ਤੁਰੰਤ ਹੱਥ ਛੁਡਾ ਕੇ ਕਮਰੇ ਅੰਦਰ ਚਲੇ ਗਈ। ਮੈਂ ਕਿੰਨੀ ਦੇਰ ਤੱਕ ਫਰਸ਼ ਤੇ ਬੈਠੀ ਰੋਂਦੀ ਰਹੀ, ਮੇਰੇ ਪਰਿਵਾਰ ਚ ਕੋਈ ਸ਼ਰਾਬ ਨਹੀਂ ਸੀ ਪੀਂਦਾ, ਮੇਰੇ ਦਾਦਾ ਜੀ ਤੋਂ ਲੈ ਕੇ ਵੀਰ ਤੱਕ ਕਿਸੇ ਨੇ ਸ਼ਰਾਬ ਵੇਖੀ ਵੀ ਨਹੀਂ ਸੀ, ਤੇ ਹਰਮਨ ਵਿਆਹ ਤੋਂ ਤੀਸਰੇ ਦਿਨ ਇੰਝ ਸ਼ਰਾਬ ਨਾਲ #gurkaurpreet ਰੱਜ ਕੇ ਆਏ ਸੀ। ਮੈਂ ਗਾਣਿਆਂ ਚ ਸੁਣਦੀ ਹੁੰਦੀ ਸੀ ਕਿ ਜੋ ਨਸ਼ਾ ਮਹਿਬੂਬ ਦੀ ਬੁੱਕਲ ਵਿੱਚ ਹੁੰਦਾ ਏ ਉਹ ਦੁਨੀਆਂ ਦੀ ਕਿਸੇ ਸ਼ਰਾਬ ਚ ਨਹੀਂ ਹੁੰਦਾ। ਫੇਰ ਮੇਰੇ ਚ ਕੀ ਕਮੀ ਸੀ ਜੋ ਹਰਮਨ ਇੰਝ ਕਰਦੇ ਸੀ। ਨਾ ਹਰਮਨ ਨੇ ਮੇਰੀ ਬੁੱਕਲ ਦਾ ਨਿੱਘ ਮਾਣਿਆ ਸੀ ਤੇ ਨਾ ਮੈਨੂੰ ਆਪਣੀ ਬੁੱਕਲ ਦੇ ਨਿੱਘ ਦਾ ਅਹਿਸਾਸ ਹੋਣ ਦਿੱਤਾ ਸੀ। ਹੁਣ ਤੱਕ ਜੇ ਕਿਸੇ ਚੀਜ਼ ਦੀ ਗਰਮਾਹਟ ਮਹਿਸੂਸ ਕੀਤੀ ਸੀ ਤਾਂ ਸਿਰਫ਼ ਅੱਖਾਂ ਚੋਂ ਵਹਿੰਦੇ ਹੰਝੂਆਂ ਦੀ। ਤਿੰਨਾਂ ਰਾਤਾਂ ਵਿੱਚੋਂ ਇੱਕ ਵੀ ਰਾਤ ਖੂਬਸੂਰਤ ਪਲਾਂ ਨਾਲ ਨਹੀਂ ਸੀ ਬੀਤੀ। ਪਿ੍ਮਲ ਦੀਦੀ ਨੇ ਕਿਹਾ ਸੀ ਕਿ ਇਹ ਪਲ ਬੇਹੱਦ ਖੂਬਸੂਰਤ ਤੇ ਯਾਦਗਾਰ #gurkaurpreet ਹੁੰਦੇ ਨੇ, ਸਾਰੀ ਜ਼ਿੰਦਗੀ ਨੀ ਭੁਲਾਏ ਜਾ ਸਕਦੇ, ਸੱਚ ਹੀ ਕਿਹਾ ਸੀ ਉਹਨਾਂ ਇਹ ਪਲ ਮੈਨੂੰ ਕਦੀ ਨਹੀਂ ਭੁੱਲਣੇ, ਮੇਰੀ ਜ਼ਿੰਦਗੀ ਚ ਹੁਣ ਤੱਕ ਜਿੰਨੇ ਵੀ ਯਾਦਗਾਰੀ ਪਲ ਸੀ ਸਭ ਖੂਬਸੂਰਤ ਤੇ ਖੁਸ਼ੀਆਂ, ਹਾਸਿਆਂ ਨਾਲ ਭਰੇ ਸੀ, ਇਹ ਪਹਿਲੇ ਇਹੋ ਜਿਹੇ ਯਾਦਗਾਰੀ ਪਲ ਸੀ ਜਿਹਨਾਂ ਚ ਦਰਦ, ਹੰਝੂ ਤੇ ਦੁੱਖ ਸੀ। ਮੇਰੀਆਂ ਜੋ ਸਹੇਲੀਆਂ ਵਿਆਹੀਆਂ ਸੀ ਮੈਂ ਉਹਨਾਂ ਕੋਲੋਂ ਬੜੇ ਕਿੱਸੇ ਸੁਣਦੀ ਹੁੰਦੀ ਸੀ ਕਿ ਕਿਵੇਂ ਦਿਨ ਚ ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਸਾਰੇ ਪਰਿਵਾਰ ਦੀਆਂ ਨਜ਼ਰਾਂ ਤੋਂ ਬਚ ਕੇ ਕਮਰੇ ਵਿੱਚ ਪਹੁੰਚਦੇ ਸੀ, ਤਾਂ ਜੋ ਕੁਝ ਘੜੀਆਂ ਪਿਆਰ ਦੀਆਂ ਗੁਜਾਰ ਸਕਣ। ਤੇ ਸਾਡੇ ਕੋਲ ਸਮਾਂ ਹੁੰਦੇ ਹੋਏ ਵੀ ਪਿਆਰ ਜਿਹਾ ਕੁਝ #gurkaurpreet ਨਹੀਂ ਸੀ। ਮੇਰੇ ਸਾਰੇ ਚਾਅ ਸਭ ਸੱਧਰਾਂ ਜਿਵੇਂ ਹਰਮਨ ਦੇ ਰੁੱਖੇਪਣ ਵਾਲੀ ਹਨੇਰੀ ਨਾਲ ਕਿਤੇ ਦੂਰ ਉੱਡ ਗਏ ਹੋਣ। ਦਿਲ ਦੇ ਸਾਰੇ ਚਾਅ ਮਰ ਗਏ ਸੀ।
ਹੁਣ ਹਰਮਨ ਦਾ ਇਹ ਵਤੀਰਾ ਆਮ ਹੋ ਗਿਆ ਸੀ। ਘਰ ਲੇਟ ਆਉਣਾ ਜਾਂ ਸ਼ਰਾਬ ਨਾਲ ਰੱਜ ਕੇ ਆਉਣਾ, ਤੇ ਫਿਰ ਮੇਰੇ ਤੇ ਆਪਣੀ ਮਰਦਾਨਾ ਤਾਕਤ ਦਿਖਾਉਣਾ, ਹਰਮਨ ਨਾਲ ਬਿਤਾਈ ਹਰ ਰਾਤ ਇੰਝ ਲੱਗਦੀ ਜਿਵੇਂ ਮੈਂ ਆਪਣੀਆਂ ਸੱਧਰਾਂ ਦਾ ਸਿਵਾ ਸੇਕਦੀ ਹੋਵਾਂ। ਮੇਰੇ ਚੇਹਰੇ ਦਾ ਨੂਰ #gurkaurpreet ਕਿਧਰੇ ਉੱਡ ਗਿਆ ਸੀ, ਪੀਲਾ ਜਿਹਾ ਪੈ ਗਿਆ ਸੀ ਮੇਰਾ ਕਦੇ ਗੁਲਾਬੀ ਦਿਸਣ ਵਾਲਾ ਚੇਹਰਾ। ਮੇਰੀ ਦੇਹ ਵੀ ਜਿਵੇਂ ਮੁੱਕਣ ਲੱਗ ਗਈ ਸੀ, ਅੱਗ ਵਾਂਗ ਲਾਟਾਂ ਮਾਰਦੀ ਜਵਾਨੀ ਜਿਵੇਂ ਆਪ ਹੀ ਧੁਖ ਧੁਖ ਕੇ ਰਾਖ ਹੋਣ ਲੱਗ ਗਈ ਸੀ। ਮੈਂ ਕਿਤੇ ਪੜਿਆ ਸੀ ਕਿ ਜਦ ਕਲੀ ਵਰਗੀ ਕੁੜੀ ਨੂੰ ਕਿਸੇ ਮਰਦ ਦੇ ਹੱਥ ਛੂੰਹਦੇ ਨੇ ਤਾਂ ਉਹ ਗੁਲਾਬ ਦੇ ਫੁੱਲ ਵਾਂਗ ਖਿੜ ਜਾਂਦੀ ਹੈ, ਪਰ ਮੈਂ ਤਾਂ ਉਲਟਾ ਮੁਰਝਾ ਗਈ ਸੀ। ਮੁਰਝਾਈ ਵੀ ਇਹੋ ਜਿਹਾ ਕਿ ਹੁਣ ਮੁੜ ਕੇ ਖਿਲਣ ਦੀ ਹਰ ਉਮੀਦ ਟੁੱਟ ਚੁੱਕੀ ਸੀ। ਆਪਣਾ ਦਰਦ ਕਿਸੇ ਨਾਲ ਸਾਂਝਾ ਵੀ ਨਹੀਂ ਸੀ ਕਰ ਪਾ ਰਹੀ। ਦੁਨੀਆਂ ਦੀਆਂ ਨਜ਼ਰਾਂ ਚ ਮੇਰੇ ਕੋਲ ਤਮਾਮ ਸੁੱਖ ਸੀ, ਘਰ ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। #gurkaurpreet ਕੰਮਕਾਰ ਵਾਸਤੇ ਵੀ ਨੌਕਰਾਣੀ ਰੱਖੀ ਹੋਈ ਸੀ। ਇੱਕ ਸੁਖੀ ਜੀਵਨ ਸੀ ਜਿਸਦੀ ਕਲਪਨਾ ਹਰ ਮਾਪੇ ਆਪਣੀ ਧੀ ਲਈ ਕਰਦੇ ਨੇ। ਹਰਮਨ ਨੇ ਬੇਸ਼ੱਕ ਆਪਣੇ ਮਨ ਮੁਤਾਬਕ ਮੇਰੇ ਜਿਸਮ ਨੂੰ ਹਰ ਤਰੀਕੇ ਟਟੋਲ ਲਿਆ ਸੀ, ਪਰ ਸਾਡੇ ਵਿਚਕਾਰ ਇੱਕ ਖਾਈ ਸੀ, ਜਿਸਦੇ ਭਰਨ ਦੀ ਹਰ ਉਮੀਦ ਟੁੱਟ ਚੁੱਕੀ ਸੀ। ਕੰਮ ਤੋਂ ਬਿਨਾਂ ਸਾਡੇ ਚ ਕੋਈ ਗੱਲਬਾਤ ਨਹੀਂ ਸੀ ਹੁੰਦੀ, ਮੈਂ ਪਤਨੀ ਹੋਣ ਦਾ ਹਰ ਫਰਜ ਨਿਭਾ ਰਹੀ ਸੀ, ਰਸੋਈ ਤੋਂ ਲੈ ਕੇ #gurkaurpreet ਬਿਸਤਰ ਤੱਕ ਦਾ। ਰਸੋਈ ਚ ਤਾਂ ਫੇਰ ਵੀ ਮੈਨੂੰ ਹੱਕ ਸੀ ਕਿ ਮੈਂ ਆਪਣੀ ਮਨਪਸੰਦ ਸਬਜੀ ਬਣਾ ਸਕਦੀ ਸੀ, ਪਰ ਬਿਸਤਰ ਵਿੱਚ ਨਾ ਮੇਰੀ ਕੋਈ ਰਜਾਮੰਦੀ ਦੀ ਪਰਵਾਹ ਸੀ ਹਰਮਨ ਨੂੰ, ਨਾ ਮੇਰੇ ਜਜਬਾਤਾਂ ਦੀ ਪਰਵਾਹ ਸੀ, ਮੈਂ ਹਮੇਸ਼ਾ ਇੱਕ ਬੇਜਾਨ ਰਬੜ ਦੀ ਗੁੱਡੀ ਵਾਂਗ ਪਈ ਰਹਿੰਦੀ, ਜਦੋਂ ਹਰਮਨ ਸ਼ਾਂਤ ਹੋ ਜਾਂਦੇ ਫੇਰ ਚਾਦਰ ਲੈ ਕੇ ਸੋ ਜਾਂਦੀ। ਇਹੋ ਜਿੰਦਗੀ ਹੋ ਗਈ ਸੀ।#gurkaurpreet
ਅੰਮ੍ਰਿਤ ਕਿੰਨੀ ਵਾਰ ਮੈਨੂੰ ਮਿਲਣ ਆਈ ਸੀ, ਉਹ ਹਮੇਸ਼ਾ ਪੁੱਛਦੀ, ਪਰ ਮੈਂ ਉਹਨੂੰ ਕਦੀ ਨਾ ਦੱਸ ਸਕੀ। ਉੰਝ ਵੀ ਲੋਕਾਂ ਸਾਹਮਣੇ ਹਰਮਨ ਦਾ ਵਿਵਹਾਰ ਬਿਲਕੁਲ ਅਲੱਗ ਸੀ। ਜਦੋਂ ਕਦੇ ਹਰਮਨ ਦੇ ਸਹਿ-ਕਰਮਚਾਰੀ ਜਾਂ ਦੋਸਤ ਆਏ ਹੁੰਦੇ ਤਾਂ ਉਹਨਾਂ ਸਾਹਮਣੇ ਇੰਝ ਵਰਤਾਵ ਕਰਦੇ ਜਿਵੇਂ ਮੇਰੇ ਤੋਂ ਬਿਨਾਂ ਸਾਹ ਵੀ ਨਾ ਲੈਂਦੇ ਹੋਣ। ਮੈਂ ਕਦੀ ਹਰਮਨ ਨੂੰ ਪੁੱਛਣ ਦੀ ਵੀ ਹਿੰਮਤ ਨਹੀਂ ਸੀ ਕੀਤੀ ਕਿ ਇੰਝ ਕਿਉਂ ਕਰਦੇ ਨੇ। ਸਾਲ ਲੰਘ ਗਿਆ ਸੀ, ਘਰ ਚ ਵਿਆਹ ਦੀ ਪਹਿਲੀ ਵਰੇਗੰਢ ਦੀ ਪਾਰਟੀ ਰੱਖੀ ਗਈ। ਸਾਰੇ ਰਿਸ਼ਤੇਦਾਰ ਆਏ ਸੀ, ਹਰਮਨ ਦੇ ਦੋਸਤ ਵੀ ਬਹੁਤ ਆਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ