ਨਿੱਤ ਦਿਨ ਸੋਸ਼ਲ ਮੀਡੀਆ ਤੇ ਆਤਮਘਾਤ ਦੀਆਂ ਸੰਵੇਦਨਸ਼ੀਲ ਵੀਡੀਓਜ਼ ਆਮ ਹੀ ਮਿਲ ਪੈਂਦੀਆਂ ਹਨ।ਪਿੱਛਲੇ ਮਹੀਨੇ ਕੁ ਤੋਂ ਇੱਕ ਵੀਡੀਓ ਹਰ ਮੁਬਾਇਲ ਤੇ ਲਗਾਤਾਰ ਘੁੰਮ ਰਹੀ ਹੈ।ਜਿਸ ਵਿੱਚ ਇਕ ਕਿਸ਼ੋਰ ਅਵਸਥਾ ਦਾ ਜੁਆਨ ਕਿਸੇ ਕੁੜੀ ਦੇ ਚੱਕਰ ਵਿੱਚ ਖ਼ੁਦਕੁਸ਼ੀ ਕਰਨ ਲਈ ਰੋਂਦਾ ਰੋਂਦਾ ਵੀਡੀਓ ਬਣਾ ਰਿਹਾ ਸੀ।ਉਸ ਜੁਆਨ ਦੀ ਮਾਂ ਉਸਨੂੰ ਖ਼ੁਦਕੁਸ਼ੀ ਨਾ ਕਰਨ ਦੇ ਵਾਸਤੇ ਪਾ ਰਹੀ ਸੀ ਅਤੇ ਉਸਨੂੰ ਤਸੱਲੀ ਦੇ ਰਹੀ ਸੀ ਕਿ ਜਿਥੇ ਉਹ ਕਹੇਗਾ ਉਹ ਉਸਦਾ ਵਿਆਹ ਉੱਥੇ ਹੀ ਕਰਵਾ ਦੇਵੇਗੀ ਬਸ ਖ਼ੁਦਕੁਸ਼ੀ ਦਾ ਮਾੜਾ ਖਿਆਲ ਉਹ ਆਪਣੇ ਜ਼ਿਹਨ ਚੋਂ ਕੱਢ ਦਵੇ।ਸ਼ਾਇਦ ਉਸ ਨੌਜਵਾਨ ਦੀ ਮਾਂ ਉਸਨੂੰ ਖ਼ੁਦਕੁਸ਼ੀ ਕਰਨ ਤੋਂ ਰੋਕਣ ਚ ਸਫਲ ਹੋ ਗਈ ਸੀ।ਅੱਗੇ ਕਿਵੇਂ ਕਿਵੇਂ ਗੱਲ ਕਿਸ ਕੰਢੇ ਲੱਗੀ ਉਸ ਬਾਰੇ ਕੁਝ ਵੀ ਖ਼ਬਰ ਨਹੀਂ।ਖ਼ੈਰ ਪਰਮਾਤਮਾ ਕਿਸੇ ਵੀ ਇਨਸਾਨ ਦੇ ਮਨ ਅੰਦਰ ਇਹੋ ਜਿਹੇ ਖਿਆਲ ਨਾ ਪੈਦਾ ਹੋਣ ਦੇਵੇ ਇਹੋ ਦਿਲੋਂ ਅਰਦਾਸ ਕਰਦਾ ਹਾਂ।
ਉਹ ਵੀਡੀਓ ਦੇਖਣ ਤੋਂ ਬਾਹਦ ਮੈਨੂੰ ਆਪਣੇ ਨਾਲ ਕਿਸ਼ੋਰ ਅਵਸਥਾ ਚ ਵਾਪਰਿਆ ਇੱਕ ਕਿੱਸਾ ਯਾਦ ਆ ਗਿਆ।ਹੋਇਆ ਇਸ ਤਰ੍ਹਾਂ ਕਿ ਮੈਂ ਉਦੋਂ ਨਵਾਂ ਨਵਾਂ ਉਡਾਰੂ ਹੋਇਆ ਸੀ ਸ਼ਾਇਦ ਪੰਦਰਵੇਂ ਵਰ੍ਹੇ ਚ ਪੈਰ ਧਰਿਆ ਸੀ।ਉਦੋਂ ਵੀਡੀਓ ਗੇਮਾਂ ਨੇ ਨਵਾਂ ਨਵਾਂ ਜ਼ੋਰ ਫੜਿਆ ਸੀ।ਮੇਰਾ ਇਕ ਦੋਸਤ ਜਿਸ ਨਾਲ ਮੇਰੇ ਸੁਰ ਬਹੁਤੇ ਸਿੱਧੇ ਨਹੀ ਸਨ,ਉਹ ਵੀਡੀਓ ਗੇਮ ਲੈ ਆਇਆ।ਜਦੋ ਵੀ ਸਕੂਲ ਜਾਣਾ ਉਦੋਂ ਪੂਰੇ ਰਸਤੇ ਉਸਨੇ ਮਾਰੀਓ,ਕੋਂਟਰਾ,ਬੂਮਰ ਮੈਨ ਅਤੇ ਰੋਡ ਫਾਈਟਰ ਦਾ ਰਾਗ ਅਲਾਪਦੇ ਨੇ ਜਾਣਾ।ਕਿਉਂਕਿ ਮੇਰੀ ਉਸ ਨਾਲ ਸੂਤ ਨਹੀਂ ਸੀ ਇਸ ਕਰਕੇ ਮੈਂ ਇਹ ਜਤਾਉਣਾ ਜਿਵੇਂ ਮੈਂ ਉਸਦੀ ਗੱਲ ਸੁਣ ਹੀ ਨਾ ਰਿਹਾ ਹੋਵਾਂ ਜਦੋਂ ਕਿ ਮੇਰਾ ਕੰਨ ਟ੍ਰਾਂਸਮੀਟਰ ਦੀ ਤਰ੍ਹਾਂ ਉਸਦੇ ਨਾਲ ਨਾਲ ਹੀ ਹੁੰਦਾ ਸੀ।ਜਦੋਂ ਸਾਰੇ ਸਾਥੀ ਉਸਦੀਆਂ ਗੱਲਾਂ ਸੁਣਨ ਲਈ ਉਹਦੇ ਅੱਗੇ ਪਿੱਛੇ ਈ ਘੁੰਮਣ ਲੱਗ ਪਏ ਅਤੇ ਮੈਂ ਟਰੱਕ ਯੂਨੀਅਨ ਦੇ ਮੰਜੇ ਤੇ ਇਕੱਲੇ ਬੈਠੇ ਬੰਦੇ ਦੀ ਤਰ੍ਹਾਂ ਭੈੜਾ ਜਿਹਾ ਮਹਿਸੂਸ ਕਰਨ ਲੱਗ ਪਿਆ ਉਸੇ ਦਿਨ ਮੈਂ ਘਰ ਆ ਕੇ ਵੀਡੀਓ ਗੇਮ ਲੈਣ ਲਈ ਮਾਤਾ ਕੋਲ ਖਰੂਦ ਪਾ ਦਿੱਤਾ।
ਪਹਿਲਾ ਪਹਿਲ ਮੈਨੂੰ ਕਿਸੇ ਨੇ ਬਹੁਤਾ ਭਾਅ ਨਹੀ ਦਿੱਤਾ।ਮੈਂ ਕਲੇਸ਼ ਦੀ ਕਿੱਲੀ ਥੋੜੀ ਹੋਰ ਨੱਪ ਦਿੱਤੀ।ਮੈਂ ਮਾਤਾ ਦੇ ਸਾਹਮਣੇ ਖਾਣਾ ਪੀਣਾ ਤਿਆਗ ਦਿੱਤਾ ਅਤੇ ਅੱਗੋਂ ਪਿੱਛੋਂ ਲੰਗਰ ਨੂੰ ਗੇੜਾ ਦੇਣ ਲੱਗਾ।ਕੁਝ ਦਿਨ ਲੰਘੇ ਪਰ ਸਾਰੇ ਟੋਟਕੇ ਕਿਸੇ ਕੰਮ ਨਾ ਆਏ।ਇਕ ਦਿਨ ਅਚਾਨਕ ਮੇਰਾ ਇਕ ਦੋਸਤ ਜਿਸਦੇ ਨਾਨਕੇ ਸਾਡੇ ਪਿੰਡ ਸੀ,ਉਹ ਮਿਲ ਪਿਆ।ਮੈਂ ਆਪਣੀ ਸਮੱਸਿਆ ਉਸਨੂੰ ਦੱਸੀ ਅਤੇ ਉਸਨੇ ਇਹੋ ਜਿਹੇ ਨਾਜ਼ੁਕ ਮੌਕਿਆਂ ਤੇ ਵਰਤਿਆ ਜਾਣ ਵਾਲਾ ਅਚੂਕ ਰਾਮਬਾਣ ਇਲਾਜ਼ ਕੱਢ ਮਾਰਿਆ।ਮੈਂ ਸਾਰਾ ਨੁਸਖ਼ਾ ਸਮਝ ਕੇ ਘਰ ਆਇਆ ਅਤੇ ਮਾਤਾ ਨੂੰ ਭਰੇ ਜਿਹੇ ਮਨ ਨਾਲ ਗੇਮ ਬਾਰੇ ਪੁੱਛਿਆ ਪਰ ਮਾਤਾ ਨੇ ਸਾਫ਼ ਕੋਰੀ ਚਿੱਟੀ ਟਣਕਦੀ ਨਾਂਹ ਕਰ ਦਿੱਤੀ।ਮੈਂ ਚੁੱਕ ਵਿੱਚ ਆਏ ਨੇ ਦੋਸਤ ਵਲੋਂ ਦਿੱਤਾ ਅਸਤਰ ਕੱਢ ਕੇ ਕਮਾਨ ਤੇ ਚੜਾਉਂਦਿਆ ਬਿਆਨ ਚਲਾ ਮਾਰਿਆ,”ਜੇਕਰ ਮੈਨੂੰ ਵੀਡੀਓ ਗੇਮ ਨਾ ਲੈ ਕੇ ਦਿੱਤੀ ਤਾਂ ਮੈਂ ਖੂਹੇ ਚ ਛਾਲ ਮਾਰੀ ਦੇਣੀ”।ਗ਼ਲਤੀ ਮੈਥੋਂ ਇਹ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ