ਕੱਚੇ ਵੇਹੜੇ ਦਾ ਸਿੰਗਾਰ ਹੁੰਦਾ ਸੀ ” ਪੋਚਾ ”
ਅੱਜ ਦੇ ਸਮੇ ਅੰਦਰ ਅਸੀਂ ਬਹੁਤ ਕੁੱਝ ਗੁਆ ਚੁੱਕੇ ਹਾਂ ਪੰਜਾਬੀ ਵਿਰਸੇ ਦੇ ਨਾਲ ਨਾਲ ਪਿੰਡਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜੋ ਘਰਾਂ ਨੂੰ ਸਿੰਗਰਦੀਆਂ ਸੀ ਉਹ ਅਸੀਂ ਗੁਆ ਚੁੱਕੇ ਹਾਂ । ਮੈਨੂੰ ਵੀ ਭੁੱਲ ਹੀ ਗਿਆ ਸੀ ਜੇਕਰ ਦੀਵਾਲੀ ਤੋਂ ਪਹਿਲਾਂ ਮੈਨੂੰ ਅਵਾਜ ਨਾ ਸੁਣਦੀ! ਪੋਚਾ ਲਵੋ ਜੀ ਪੋਚਾ ‘ ਮੇਰੀ ਇੱਕ ਗੁਆਂਢਣ ਨੇ ਕਿਹਾ, ਵੇਖ ਭਾਈ ਕੋਲ ਦੀਵੇ ਵੀ ਹਨ ਜਾਂ ਇਕੱਲਾ ਪੋਚਾ ਹੈ, ਤਾਂ ਨਾਲ ਹੀ ਮੇਰੀ ਪਤਨੀ ਨੇ ਪੁੱਛਿਆ ‘ ਇਹ ਪੋਚਾ ਕੀ ਹੁੰਦਾ’ ਮੈਂ ਹੈਰਾਨ ਸੀ ਅੱਜ ਦੇ ਨੋਜਵਾਨ ਵਰਗ ਨੂੰ ਇਹਨਾਂ ਸ਼ਬਦਾਂ ਦਾ ਘੱਟ ਹੀ ਪਤਾ’ ਖੈਰ
ਮੈਂ ਬਾਹਰ ਜਾ ਵੇਖਿਆ ਇੱਕ ਖੱਚਰ ਤੇ 70 ਕੁ ਸਾਲ ਦਾ ਬਜ਼ੁਰਗ ਜਿਸਨੇ ਕੁੜਤੇ ਪੰਜਾਮੇ ਨਾਲ ਕਾਲੀ ਜੈਕਟ ਪਾਈ ਸੀ ਮੋਢੇ ਤੇ ਪਰਨਾ ਰੱਖਿਆ ਤੇ ਗਲੀ ਗਲੀ ਹੋਕਾ ਦੇ ਰਿਹਾ ਸੀ,ਮੈਨੂੰ ਉਹ ਪੁਰਾਣੇ ਦਿਨ ਯਾਦ ਆ ਗਏ ਜਦੋਂ ਮੇਰੀ ਬੇਬੇ ਨੇ ਆਪਣੇ ਕੱਚੇ ਘਰ ਲਈ ਭਾਈ ਤੋਂ ਪੋਚਾ ਲੈਣਾ ,ਜਿਹੜਾ ਵੀ ਪੋਚਾ ਲੈਣਾ ਓਦੇ ਪੈਸੇ ਨਹੀਂ ਸਨ ਦਿੰਦੇ ਸਗੋਂ ਕਣਕ ਦੇਣੀ ਡੂੰਘਾ ਭਰਕੇ , ਉਸਦੇ ਬਦਲੇ ਪੋਚਾ ਲੈਣਾ, ਫਿਰ ਉਸਨੂੰ ਸਾਰਾ ਦਿਨ ਪਾਣੀ ਵਿੱਚ ਭਿਉਂ ਦੇਣਾ ਜਦੋਂ ਚੰਗੀ ਤਰ੍ਹਾਂ ਗ਼ਲ ਜਾਣਾ ਫਿਰ ਉਹ ਆਪਣੇ ਘਰ ਦੇ ਕੱਚੇ ਵੇਹੜੇ ਕੱਚੀਆਂ ਕੰਧਾਂ ਨੂੰ ਫੇਰਨਾ, ਪਹਿਲਾਂ ਤਾਂ ਕੱਚੇ ਵੇਹੜੇ ਗੋਟੀ ਫੇਰਨੀ ਫਿਰ ਪੋਚੇ ਨਾਲ ਸੋਹਣੇ ਤਰੀਕੇ ਨਾਲ ਪੱਟੀ ਫੇਰਨੀ ਚਿੱਟੇ ਰੰਗ ਦੇ ਪੋਚੇ ਨਾਲ ਘਰ ਦੇ ਚੁੱਲ੍ਹੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ