ਨਿੱਕ ਹੁੰਦਿਆਂ ਮੈਨੂੰ ਸਕੂਲ ਦੀ ਕਾਹਲ ਹੁੰਦੀ ਅਤੇ ਭਾਪਾ ਜੀ ਨੂੰ ਕੰਮ ਤੇ ਜਾਣ ਦੀ..!
ਕਈ ਵੇਰ ਨਿੱਕਾ ਵੀਰ ਐਨ ਮੌਕੇ ਤੇ ਜ਼ਿਦ ਕਰ ਬੈਠਦਾ..ਉਹ ਜਾਂਦੇ ਜਾਂਦੇ ਮੈਨੂੰ ਆਖਦੇ ਸਕੂਲੇ ਜਾਣ ਤੋਂ ਪਹਿਲਾਂ ਉਸਨੂੰ ਚੁੱਪ ਕਰਵਾ ਕੇ ਜਾਵੀਂ!
ਇਸੇ ਚੱਕਰ ਵਿਚ ਮੈਂ ਕਈ ਵੇਰ ਲੇਟ ਅੱਪੜਦਾ..ਮਾਸਟਰ ਕੰਨ ਫੜਾ ਦਿੰਦਾ..ਮੈਨੂੰ ਖੁਸ਼ੀ ਹੁੰਦੀ ਚੱਲ ਭਰਾ ਤੇ ਚੁੱਪ ਕਰ ਹੀ ਗਿਆ..ਫੇਰ ਅੱਧੀ ਛੁੱਟੀ ਘਰੇ ਵਾਪਿਸ ਭੱਜਦਾ..ਉਸਨੂੰ ਵੇਖਣ..ਉਹ ਖੇਡ ਰਿਹਾ ਹੁੰਦਾ..ਮੈਂ ਦੱਬੇ ਪੈਰੀ ਵਾਪਿਸ ਮੁੜ ਆਉਂਦਾ..ਮੈਨੂੰ ਵੇਖ ਲਿਆ ਤਾਂ ਖਹਿੜੇ ਪੈ ਜੂ!
ਕਨੇਡਾ ਆ ਕੇ ਵੀ ਉਹ ਸਾਡੇ ਘਰ ਕੋਲ ਕੋਲ ਹੀ ਸਨ..ਮੈਂ ਸੁਵੇਰੇ ਕੰਮ ਤੇ ਨਿੱਕਲਣ ਲੱਗਿਆਂ ਹਮੇਸ਼ਾਂ ਵਲ ਪਾ ਕੇ ਉਸਦੇ ਘਰ ਅੱਗਿਓਂ ਨਿੱਕਲਦਾ..ਉਹ ਕਦੀ ਬੂਟਿਆਂ ਨੂੰ ਪਾਣੀ ਦੇ ਰਿਹਾ ਹੁੰਦਾ ਕਦੀ ਘਾਹ ਕੱਟ ਰਿਹਾ ਹੁੰਦਾ..!
ਇੱਕ ਵੇਰ ਕਿੰਨੇ ਦਿਨ ਜਾ ਨਾ ਸਕਿਆ..ਥੋੜੀ ਘਰੇਲੂ ਮਸਲਿਆਂ ਕਰਕੇ ਨਰਾਜਗੀ ਜਿਹੀ ਵੀ ਸੀ..ਇਕ ਰਾਤ ਸੁਫ਼ਨੇ ਵਿਚ ਭਾਪਾ ਜੀ ਆਏ..ਅਖ਼ੇ ਅੱਜ ਕੰਮ ਤੋਂ ਪਹਿਲਾਂ ਓਧਰ ਹੋ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ