ਬਾਬਾ ਅਕਸਰ ਆਖਦਾ ਹੁੰਦਾ ਸੀ….
ਬਾਬਾ ਅਕਸਰ ਆਖਦਾ ਹੁੰਦਾ ਸੀ, “ਦੁੱਧ, ਲੱਸੀ, ਮੱਖਣ ਘਰ ਦੇ ਨੇ… ਸ਼ੁੱਧ..ਖਾਲਸ…! ਖਾਣ ਲੱਗਿਆਂ ਬਹੁਤੇ ਨਖ਼ਰੇ ਨਹੀਂ ਕਰੀਦੇ… ਥੋਡੇ ਵੇਲਿਆਂ ‘ਚ ਤਾਂ ਪੁੱਤ, ਪਾਣੀ ਵੀ ਮੁੱਲ ਵਿਕਿਆ ਕਰੂ…!”
ਤੇ ਅਸੀਂ ਅਕਸਰ ਬਾਬੇ ਦੀਆਂ ਗੱਲਾਂ ਨੂੰ ਹੱਸ ਕੇ ਟਾਲ ਛੱਡਦੇ… ਸੋਚਦੇ ਕਿ ਜਵਾਨੀ ਵੇਲੇ ਢਾਈ ਮਣ ਭਾਰ ਚੁੱਕਣ ਵਾਲੇ ਬਾਬੇ ਤੋਂ ਹੁਣ ਆਪਣਾ ਭਾਰ ਵੀ ਚੁੱਕ ਕੇ ਤੁਰਿਆ ਨੀਂ ਜਾਂਦਾ… ਖੌਰੇ ਤਾਂ ਹੀ ਹਲਕੀਆਂ ਜਿਹੀਆਂ ਗੱਲਾਂ ਕਰਦਾ ਹੈ…ਬਾਬਾ ਤਾਂ ਕਿਸੇ ਸੁਪਨ-ਲੋਕ ਤੋਂ ਆਇਆ ਲੱਗਦਾ ਹੈ…!!
ਪਰ ਨਹੀਂ , ਸਾਡੀ ਹੀ ਸੋਚ ਬੜੀ ਹਲਕੀ ਸੀ ਓਦੋਂ…! ਸੱਚੀਂ , ਅੌਲ਼ੇ ਦੇ ਖਾਧੇ ਤੇ ਸਿਆਣਿਆਂ ਦੇ ਕਹੇ ਦਾ ਬਾਅਦ ‘ਚ ਈ ਪਤਾ ਚੱਲਦੈ… ਮੁਫ਼ਤੀ ਦਾ ਪਾਣੀ ਪੀਂਦੇ ਹਾਂ ਤਾਂ ਪਤਾ ਨਹੀਂ ਰੋਗ ਕੈਸੇ-ਕੈਸੇ ਲੱਗਦੇ ਨੇ… ਤੇ ਜੇ ਸ਼ੁੱਧ, ਸਾਫ਼ ਪਾਣੀ ਪੀਈਏ ਤਾਂ ਹੁਣ ਪੈਸੇ ਲੱਗਦੇ ਨੇ…!
ਬਿਹਤਰ ਭਵਿੱਖ ਦੇ ਸੁਪਨਿਆਂ ਦੀ ਆਸ ਵਿੱਚ ਪਿੰਡਾਂ ਨੂੰ ਛੱਡ ਮਹਾਂਨਗਰਾਂ ‘ਚ ਡੇਰੇ ਤਾਂ ਲਾ ਲਏ ਨੇ , ਪਰ ਘਰ ਦੇ ਉਹ ਖ਼ਾਲਸ ਦੁੱਧ, ਲੱਸੀ ,ਮੱਖਣ ਤੇ ਕਈ ਰਿਸ਼ਤੇ ਵੀ ਗੁਆ ਲਏ ਨੇ… ਸ਼ਹਿਰ ਦੀਆਂ ਭੀੜ-ਭੜੱਕੇ ਤੇ ਨੱਠ-ਭੱਜ ਭਰੀਆਂ ਸੜਕਾਂ ‘ਤੇ ਵਿਚਰਦਿਆਂ ਅੱਜ ਵੀ ਪਿੰਡ ਸਿਮਰਤੀਆਂ ‘ਚ ਵੱਸਦਾ ਹੈ… ਪਿੰਡ ਗਿਆਂ ਨੂੰ ਪਿੰਡ ਦੀਆਂ ਗੱਲਾਂ ਹੁਣ ਤਾਂ ਬਸ ‘ਵਿਹੜੇ ਆਲ਼ਿਆਂ ਦਾ ਚੀਨਾ’ ਹੀ ਦੱਸਦਾ ਹੈ…!
ਵਿਰਾਸਤ ਨਾ ਸਾਂਭੀ ਤਾਂ ਆਪਣਿਆਂ ਤੋਂ ਦੂਰ ਹੋ ਜਾਉਂਗੇ… ਤੇ ਜਵਾਕਾਂ ਨੂੰ ਤੁਸੀਂ ਕਿਹੜੀਆਂ ਕਹਾਣੀਆਂ ਸੁਣਾਉਂਗੇ…? ਬਾਬਾ ਅਕਸਰ ਇਹ ਆਖਦਾ ਹੁੰਦਾ ਸੀ….!!
ਬਾਬਾ ! ਸੱਥਾਂ ‘ਚ ਹੁਣ ਸੀਪਾਂ, ਬਾਜ਼ੀਆਂ ਤੇ ਘੋਲ ਘੱਟ, ਸਿਆਸਤਾਂ ਜ਼ਿਆਦਾ ਹੁੰਦੀਆਂ ਨੇ… ਬੋਹੜਾਂ ਹੇਠ ਬੈਠੇ ਬਾਬੇ ਹੁਣ ਵਿਰਸੇ ਦੀਆਂ ਨਹੀਂ, ਹੱਡ ਬੀਤੀਆਂ ਸੁਣਾਉਂਦੇ ਨੇ… ਘਰਾਂ ‘ਚ ਘੱਟਦੀ ਜਾ ਰਹੀ ਆਪਣੀ ਕਦਰ ਦੱਸਦਿਆਂ ਦੁੱਖ-ਦਰਦ ਵੰਡਾਉਂਦੇ ਨੇ… ਹੰਝੂਆਂ ‘ਚ ਦਾੜ੍ਹੀ ਦੇ ਵਾਲ ਅਕਸਰ ਗਿੱਲੇ ਰਹਿੰਦੇ ਨੇ… ਕਈ ਬਾਬੇ ਤਾਂ ਆਪਣੇ ਪੁੱਤ-ਪੋਤਿਆਂ ਹੱਥੋਂ ਹੁਣ ਬੜਾ ਕੁਝ ਸਹਿੰਦੇ ਨੇ…!
ਮੇਰਾ ਬਾਬਾ ਅਕਸਰ ਆਖਦਾ ਹੁੰਦਾ ਸੀ ਕਿ ਨਵੀਆਂ ਨਸਲਾਂ ਨੂੰ ਘਰ ਘੱਟ ਤੇ ਤੋਰੇ-ਫੇਰੇ ਵੱਧ ਚੰਗੇ ਲੱਗਣਗੇ… ਬਿਨਾਂ ਗੱਲੋਂ ਐਵੇਂ ਕੰਧਾਂ ਕੌਲ਼ਿਆਂ ‘ਚ ਵੱਜਣਗੇ… ਸੱਚ ਹੈ ਬਾਬੇ ! ਨੌਜਵਾਨ ਪੀੜ੍ਹੀ ਹੁਣ ਸੁਰਤ ਸੰਭਾਲਦਿਆਂ ਹੀ ਬੁਲਟ ਤੇ ਲੰਡੀਆਂ ਜੀਪਾਂ ਚਾਹੁੰਦੀ ਹੈ…ਸ਼ਰੇਆਮ ਪਸਤੌਲ, ਬੰਦੂਕਾਂ ਫੜ ਕੇ ਫੋਟੋਆਂ ਖਿਚਵਾਉਂਦੀ ਹੈ… ਮੋੜਾਂ ‘ਤੇ ਖੜ੍ਹਨਾ,ਮੁੱਛਾਂ ਨੂੰ ਤਾਅ ਦੇ ਕੇ ਲੜਨਾ ਤੇ ਤੀਜੇ ਕੁ ਦਿਨ ਥਾਣਿਆਂ ‘ਚ ਜਾ ਵੜਨਾ ਤਾਂ ਜਿਵੇਂ ਨੌਜਵਾਨੀ ਦਾ ਦਸਤੂਰ ਹੋ ਗਿਅੈ…ਬਾਬਾ, ਤੇਰਾ ਪੰਜਾਬ ਹੁਣ ਨਸ਼ਿਆਂ,ਨਸ਼ੇੜੀਆਂ ਤੇ ਹਥਿਆਰਾਂ ਕਰਕੇ ਵੀ ਮਸ਼ਹੂਰ ਹੋ ਗਿਅੈ…!
ਬਾਬਾ ! ਤੂੰ ਤਾਂ ਬਾਹਰਲੀ ਬੈਠਕ ਦੀ ਕਨਸ ‘ਤੇ ਪਏ ਰੇਡੀਓ ‘ਚ ਯਮਲਾ,ਮਸਤਾਨਾ,ਪ੍ਰਕਾਸ਼ ਕੌਰ,ਸੁਰਿੰਦਰ ਕੌਰ, ਬੀਬਾ ਨੂਰਜਹਾਂ ਤੇ ਰੇਸ਼ਮਾ ਨੂੰ ਸੁਣਿਆ ਕਰਦਾ ਸੈਂ… ਵਾਰਿਸ,ਪੀਲੂ, ਦਮੋਦਰ ਦੇ ਕਿੱਸੇ ਤੇ ਸ਼ਾਹ ਮੁਹੰਮਦ ਦੀਆਂ ਵਾਰਾਂ ਪੜ੍ਹਿਆ ਕਰਦਾ ਸੈਂ… ਬੜਾ ਆਨੰਦ ਆਉਂਦਾ ਸੀ- ਜਦੋਂ ਟਿਕੀ ਰਾਤ ‘ਚ ਤੂੰ ਹੀਰ ਗਾਉਂਦਾ ਸੀ… ਤੇ ਅਕਸਰ ਵਿੱਸਰ ਰਹੇ ਵਿਰਸੇ ਅਤੇ ਸੱਭਿਆਚਾਰ ਤੇ ਅਜਿਹੀ ਗਾਇਕੀ ਦੀ ਘਟਦੀ ਕਦਰ ਸਬੰਧੀ ਫ਼ਿਕਰ ਪ੍ਰਗਟਾਉਂਦਾ ਸੀ… ਤੇਰਾ ਫਿਕਰ ਐਵੇਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ