ਕੁਝ ਸਾਲ ਪਹਿਲਾਂ ਮੇਰੀ ਇੱਕ ਦੋਸਤ ਦੀ ਅਚਾਨਕ ਮੌਤ ਹੋ ਗਈ। ਦੋ ਮਹੀਨਿਆਂ ਮਗਰੋਂ ਮੈਂ ਉਹਦੇ ਘਰਵਾਲੇ ਨੂੰ ਕਾਲ ਕਰਨ ਦੀ ਸੋਚੀ। ਮੇਰੇ ਮਨ ਚ ਸੀ ਕਿ ਉਹ ਜਰੂਰ ਆਪਣੀ ਘਰਵਾਲੀ ਕਰਕੇ ਜ਼ਿੰਦਗੀ ਬਦਤਰ ਹੋ ਗਈ ਹੋਵੇਗੀ। ਹੋ ਸਕਦਾ ਮੈਂ ਉਸਦੀ ਕੁਝ ਮਦਦ ਕਰ ਸਕਾਂ। ਕਿਉਂਕਿ ਮੇਰੀ ਦੋਸਤ ਆਪਣੀ ਮੌਤ ਤੋਂ ਪਹਿਲਾਂ ਸਭ ਕੁਝ ਸੰਭਾਲਦੀ ਸੀ ਘਰ , ਬੱਚਿਆਂ ਦੀ ਪੜ੍ਹਾਈ , ਸੱਸ ਸਹੁਰੇ ਦੀ ਦੇਖਭਾਲ , ਬਿਮਾਰੀ , ਰਿਸ਼ਤੇਦਾਰ , ਘਰ , ਬਾਹਰ ਸਭ ਕੁਝ।
ਅਕਸਰ ਉਹ ਕਿਹਾ ਕਰਦੀ ਸੀ , ਮੇਰੇ ਘਰ ਨੂੰ ਮੇਰੀ ਜਰੂਰਤ ਸੀ ,ਮੇਰਾ ਘਰਵਾਲਾ ਖੁਦ ਚਾਹ ਵੀ ਨਹੀਂ ਬਣਾ ਸਕਦਾ। ਮੇਰੇ ਘਰ ਨੂੰ ਮੇਰੀ ਬਹੁਤ ਜਰੂਰਤ ਰਹਿੰਦੀ ਹੈ। ਪਰ ਕੋਈ ਮੈਨੂੰ ਸਮਝਦਾ ਨਹੀਂ।
ਮੈਂ ਉਹਦੇ ਘਰਵਾਲੇ ਨੂੰ ਕਾਲ ਕੀਤੀ , ਕਾਲ ਚੁੱਕੀ ਨਹੀਂ ਗਈ। ਕਰੀਬ ਘੰਟੇ ਬਾਅਦ ਦੁਬਾਰਾ ਕਾਲ ਆਈ। ਉਹਨੇ ਫੋਨ ਨਾ ਚੁੱਕਣ ਲਈ ਮਾਫੀ ਮੰਗਦੇ ਹੋਏ ਕਿਹਾ ਦੱਸਿਆ ਕਿ ਟੈਨਿਸ ਖੇਡ ਰਿਹਾ ਸੀ। ਇੱਕ ਵਧੀਆ ਸਿਹਤ ਲਈ ਉਸਨੇ ਹੁਣੇ ਹੁਣੇ ਸ਼ੁਰੂ ਕੀਤਾ ਸੀ
ਹੋਰ ਉਸਨੇ ਦੱਸਿਆ ਕਿ ਉਹਨੇ ਪੂਨੇ ਟਰਾਂਸਫਰ ਲੈ ਰਿਹਾ ਸੀ। ਹੁਣ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਸੀ।
“ਘਰੇ ਸਭ ਠੀਕ ?”
ਉਹਨੇ ਕਿਹਾ ਉਹਨੇ ਇੱਕ ਰਸੋਈਆ ਰੱਖ ਲਿਆ ਹੈ। ਥੋੜ੍ਹੀ ਵੱਧ ਤਨਖਾਹ ਦਿੰਦਾ ਹੈ। ਤਾਂ ਜੋ ਉਹ ਗਰੌਸਰੀ ਵੀ ਕਰ ਸਕੇ। ਉਹਨੇ ਮਾਤਾ ਪਿਤਾ ਲਈ ਪੂਰੇ ਟਾਈਮ ਲਈ ਇੱਕ ਕੇਅਰ ਟੇਕਰ ਵੀ ਰੱਖ ਲਈ ਹੈ।
“ਸਭ ਵਧੀਆ ਚੱਲ ਰਿਹਾ ਹੈ , ਬੱਚੇ ਵੀ ਠੀਕ ਹਨ , ਲੋੜ ਪਈ ਤੇ ਇੱਕ ਟਿਊਟਰ ਰੱਖ ਦੇਵਾਗਾਂ। ”
ਮੈਂ ਕੁਝ ਨਾ ਬੋਲ ਸਕੀ। ਤੇ ਮੈਂ ਫੋਨ ਰੱਖ ਦਿੱਤਾ। ਅੱਖਾਂ ਵਿਚੋਂ ਹੰਝੂ ਆਉਣ ਲੱਗੇ। ਮੇਰੀ ਦੋਸਤ ਮੇਰੇ ਦਿਮਾਗ ਚ ਘੁੰਮ ਗਈ। ਉਹਨੇ ਆਪਣੇ ਸਕੂਲ ਦੀ ਰੀ-ਯੂਨੀਅਨ ਛੱਡੀ ਕਿਉਕਿ ਉਸਦੀ ਸੱਸ ਬਿਮਾਰ ਸੀ.ਉਹਨੇ ਆਪਣੇ ਭਤੀਜੀ ਦੇ ਵਿਆਹ ਤੇ ਨਾ ਜਾ ਸਕੀ ਕਿਉਕਿ ਘਰੇ ਮਿਸਤਰੀ ਲੱਗੇ ਹੋਏ ਸੀ.ਉਹਨੇ ਬੱਚਿਆਂ ਦੀ ਪੜ੍ਹਾਈ ਲਈ ਜਾਂ ਪੇਪਰਾਂ ਲਈ ਕਿੰਨੀਆਂ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ