ਚੰਗੀ ਸੰਗਤ ਦਾ ਅਸਰ ,
ਵਿਦੇਸ਼ ਵਿੱਚ ਇਕ ਨੌਜਵਾਨ ਕੰਮ ਵਾਸਤੇ ਗਿਆ ਉਸ ਨੇ ਟਰਾਲੇ ਦਾ ਲਾਇਸੰਸ ਬਣਾਇਆ ਤੇ ਟਰਾਲਾ ਚਲੌਣ ਲੱਗ ਪਿਆ । ਸਿਰ ਦੇ ਵਾਲ ਵੀ ਕੱਟੇ ਹੋਏ ਸਨ ਤੇ ਦਾੜ੍ਹੀ-ਮੁੱਛ ਵੀ ਨਹੀ ਰੱਖੀ ਹੋਈ ਸੀ । ਸਾਰੇ ਉਸ ਦਾ ਛੋਟਾ ਨਾਮ ਬਿੱਟੂ ਕਹਿ ਕੇ ਬਲਾਉਦੇ ਸਨ ਇਕ ਦਿਨ ਕੰਪਨੀ ਨੇ ਉਸ ਦਾ ਰੂਮ ਬਦਲ ਦਿੱਤਾ ਉਸ ਨੂੰ ਥੋੜਾ ਦੂਰ ਭੇਜ ਦਿੱਤਾ ਸੀ। ਉਹ ਜਿਸ ਰੂਮ ਵਿੱਚ ਗਿਆ ਸੀ ਉਸ ਰੂਮ ਵਿੱਚ ਚਾਰ ਸਰਦਾਰ ਰਹਿੰਦੇ ਸਨ ਚਾਰੇ ਹੀ ਅੰਮ੍ਰਿਤ ਧਾਰੀ ਸਨ । ਜਦ ਬਿੰਟੂ ਉਹਨਾ ਸਿੰਘਾਂ ਦੇ ਰੂਮ ਵਿੱਚ ਗਿਆ ਤਾ ਉਹਨਾ ਨੇ ਉਸ ਦੀ ਆਉ ਭਗਤ ਕੀਤੀ ਤੇ ਰੂਮ ਵਿੱਚ ਰੱਖ ਲਿਆ। ਉਹ ਸਿੰਘ ਹਰ ਰੋਜ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰ ਨਿਤਨੇਮ ਕਰਦੇ ਸਨ ਬਿੰਟੂ ਵੀ ਉਹਨਾ ਵਲ ਵੇਖ ਕੇ ਸਵੇਰੇ ਉੱਠਣਾ ਸੁਰੂ ਕਰ ਦਿੱਤਾ । ਮੂੰਹ ਹਥ ਧੋ ਕੇ ਚੌਕੜਾ ਮਾਰ ਵਾਹਿਗੁਰੂ ਵਾਹਿਗੁਰੂ ਕਰਨਾ ਸੁਰੂ ਕਰ ਦਿੱਤਾ ਸੀ । ਬਿੱਟੂ ਜਦੋ ਵੀ ਉਹਨਾ ਸਿੰਘਾਂ ਵਲ ਦੇਖਦਾ ਜੋ ਸਾਬਤ ਸੂਰਤ ਰੂਪ ਵਿੱਚ ਸਨ ਤਾ ਆਪਣੇ ਕੱਟੇ ਕੇਸ ਵੇਖ ਕੇ ਸ਼ਰਮ ਮਹਿਸੂਸ ਕਰਨ ਲੱਗਾ । ਹੌਲੀ ਹੌਲੀ ਚੰਗੀ ਸੰਗਤ ਦਾ ਅਸਰ ਐਸਾ ਹੋਇਆ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ