ਬਹੁਤ ਪੁੱਛਣ ਤੇ ਵੀ ਚੰਨੀ ਨੇ ਵਿਆਹ ਤੋਂ ਇਨਕਾਰ ਦੀ ਵਜ੍ਹਾ ਨਾ ਦੱਸੀ । ਅਖੀਰ ਅਗਲੀ ਸਵੇਰ ਵੱਡੀ ਮਾਸੀ ਜੀ ਉਸ ਨੂੰ ਇਕ ਕਮਰੇ ਵਿੱਚ ਲੈ ਗਏ ਤੇ ਬਹੁਤ ਪਿਆਰ ਨਾਲ਼ ਸਮਝਾਇਆ ਕਿ ਪੁੱਤਰ ਵਿਆਹ ਦੀਆ ਸਾਰੀਆਂ ਤਿਆਰੀਆਂ ਹੋ ਚੁੱਕਿਆ ਹਨ । ਤੇਰੇ ਮਨ ਵਿਚ ਜੋ ਵੀ ਗੱਲ ਹੈ ਖੁੱਲਕੇ ਮੈਨੂੰ ਦੱਸ । ਮੈਂ ਸਾਰੇ ਪਰਿਵਾਰ ਵਿੱਚੋਂ ਵੱਡੀ ਹਾਂ ਕੋਈ ਵੀ ਮੇਰੇ ਫੈਸਲੇ ਨੂੰ ਨਕਾਰ ਨਹੀਂ ਸਕਦਾ ਨਾ ਕਦੇ ਅੱਜ ਤੱਕ ਨਕਾਰੀਆਂ ਹੈ । ਵਜ੍ਹਾ ਜੋ ਵੀ ਹੈ ਧੀਏ ਤੂੰ ਮੈਨੂੰ ਖੁੱਲਕੇ ਦੱਸ । ਫੇਰ ਚੰਨੀ ਨੇ ਆਪਣਾ ਫੈਸਲਾ ਸੁਣਾਈਆਂ ਕਿ ਉਹ ਇਕ ਮੁੰਡੇ ਨੂੰ ਆਪਣਾ ਦਿਲ ਦੇ ਬੈਠੀ ਹੈ । ਉਹ ਜਲੰਧਰ ਲਾਗੇ ਇੱਕ ਪਿੰਡ ਦਾ ਹੈ । ਉਸ ਦੀ ਮਾਤਾ ਹਸਪਤਾਲ ਦਾਖਲ ਸੀ । ਉਹ ਮਾਂ ਨੂੰ ਦੇਖਣ ਆਉਂਦਾ ਰਿਹਾ ਤੇ ਉਸ ਦੇ ਮਨ ਨੂੰ ਭਾਅ ਗਿਆ। ਉਸਨੇ ਦੱਸਿਆ ਕਿ ਉਸਨੂੰ ਪਤਾ ਨੀ ਕਦੋ ਉਹ ਉਸ ਨਾਲ ਜਿਉਣ ਮਰਨ ਦੀਆ ਕਸਮਾਂ ਖਾ ਬੈਠੀ । ਬਸ ਉਸਨੇ ਅਖੀਰ ਕਿਹਾ ਕਿ ਉਹ ਵਿਆਹ ਤਾਂ ਕਰਨਾ ਚਾਹੁੰਦੀ ਹੈ ਪਰ ਇੰਗਲੈਂਡ ਵਾਲੇ ਆਪਣੇ ਮੰਗੇਤਰ ਨਾਲ ਨਹੀਂ ਸਗੋਂ ਉਸ ਪਿੰਡ ਵਾਲੇ ਮੁੰਡੇ ਨਾਲ । ਵੱਡੀ ਮਾਸੀ ਨੇ ਘਰ ਦੇ ਸਾਰੇ ਵੱਡੇ ਬੁਲਾਏ ਤੇ ਸਭ ਨੂੰ ਬਹੁਤ ਵਧੀਆ ਢੰਗ ਨਾਲ ਚੰਨੀ ਦਾ ਫੈਸਲਾ ਸੁਣਾ ਦਿੱਤਾ । ਬਾਕੀ ਸਾਰੇ ਤਾਂ ਇੰਗਲੈਂਡ ਤੋਂ ਆਏ ਸਨ ਅਸਾਨੀ ਨਾਲ ਹੀ ਚੰਨੀ ਦੇ ਫੈਸਲੇ ਤੇ ਮੁਹਰ ਲਾ ਦਿੱਤੀ । ਨਿੱਕਾ ਮਾਮਾ ਇਕ ਫੌਜੀ ਬੰਦਾ ਅਸੂਲਾਂ ਦਾ ਪੱਕਾ ਤੇ ਉਧਰੋ ਉਹ ਚੰਨੀ ਦਾ ਪਿਓ ਜਿਸਨੇ ਪਤਨੀ ਦੇ ਦਿਹਾਂਤ ਤੋਂ ਬਾਅਦ ਧੀ ਨੂੰ ਕਦੇ ਮਾਂ ਦਾ ਪਿਆਰ ਦਿੱਤਾ, ਕਦੇ ਪਿਓ ਦਾ , ਕਦੇ ਅਧਿਆਪਕ ਦਾ , ਕਦੇ ਸਹੇਲੀ ਬਣਕੇ ਉਸਦੇ ਦੁੱਖ ਦਰਦ ਸੁਣੇ ਸਨ। ਮਾਮੇ ਨੇ ਉਸ ਪਿੰਡ ਵਾਲੇ ਨਾਲ ਵਿਆਹ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ।
ਚੰਨੀ ਦੇ ਮੰਗੇਤਰ ਨੂੰ ਸਾਰੀ ਗੱਲ ਦੱਸੀ ਤਾਂ ਉਸਨੇ ਕਿਹਾ ਕੋਈ ਗੱਲ ਨਹੀਂ ਜੋ ਵਾਹਿਗੁਰੂ ਕਰਦਾ ਠੀਕ ਹੀ ਕਰਦਾ । ਮਾਮੇ ਦਾ ਇਕ ਫ਼ੌਜੀ ਦੋਸਤ ਦੋਸਤ ਸੀ, ਜਿਸਦੀ ਬੇਟੀ ਡਾਕਟਰ ਸੀ ਮਾਮੇ ਨੇ ਉਸ ਕੁੜੀ ਦਾ ਰਿਸ਼ਤਾ ਇੰਗਲੈਂਡ ਵਾਲੇ ਮੁੰਡੇ ਨੂੰ ਕਰਾਉਣ ਲਈ ਫ਼ੌਜੀ ਦੋਸਤ ਨਾਲ਼ ਗੱਲ ਕੀਤੀ ਤੇ ਉਸਨੂੰ ਸਾਰੀ ਗੱਲ ਦੱਸੀ । ਚਲੋ ਅਖੀਰ ਕਰ ਕਰਾਕੇ ਇੰਗਲੈਂਡ ਵਾਲੇ ਡਾਕਟਰ ਮੁੰਡੇ ਦਾ ਵਿਆਹ ਉਸੇ ਤਰੀਕ ਨੂੰ ਫ਼ੌਜੀ ਮਾਮੇ ਨੇ ਆਪਣੇ ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ