ਸਾਖੀ 2 ਸਿੱਖ ਇਤਿਹਾਸ – ਸ੍ਰੀ ਗੁਰੂ ਹਰਿਰਾਇ ਜੀ – ਬਾਬਾ ਗੁਰਦਿੱਤਾ ਜੀ ਦਾ ਗਾਂ ਨੂੰ ਜੀਵਤ ਕਰਨਾ
—
ਜਦ ਬਾਲਕ ਗੁਰੂ ਜੀ ਚਾਰ ਸਾਲ ਦੇ ਹੋਏ ਤਾਂ ਇਕ ਵੱਡੀ ਦੁਰਘਟਨਾ ਵਾਪਰ ਗਈ। ਬਾਬਾ ਗੁਰਦਿੱਤਾ ਜੀ ਪਹਾੜਾਂ ਵਿਚ ਸਿੱਖੀ ਦਾ ਪ੍ਰਚਾਰ ਵੀ ਕਰ ਰਹੇ ਸਨ। ਲੋਕਾਂ ਵਿਚ ਦਲੇਰੀ ਪੈਦਾ ਕਰਨ ਹਿਤ ਉਹ ਰੋਜ਼ ਜੰਗਲ ਵਿਚ ਸ਼ਿਕਾਰ ਖੇਡਣ ਜਾਂਦੇ ਸਨ।
ਇਕ ਦਿਨ ਜਦ ਉਹ ਸ਼ਿਕਾਰ ਖੇਡਣ ਗਏ ਤਾਂ ਉਨ੍ਹਾਂ ਦੇ ਇਕ ਸਾਥੀ ਦੀ ਬੰਦੂਕ ਚਲਣ ਨਾਲ ਇਕ ਗਾਂ ਮਾਰੀ ਗਈ।
ਇਸ ਗਾਂ ਦਾ ਮਾਲਕ ਬਹੁਤ ਗਰੀਬ ਵਿਅਕਤੀ ਸੀ। ਉਹ ਮਰੀ ਹੋਈ ਗਾਂ ਨੂੰ ਵੇਖ ਕੇ ਰੋਣ ਕੁਰਲਾਉਣ ਲੱਗ ਗਿਆ।
ਬਾਬਾ ਗੁਰਦਿੱਤਾ ਜੀ ਬੜੇ ਸਖੀ ਦਿਲ ਦੇ ਮਾਲਕ ਸਨ, ਉਨ੍ਹਾਂ ਪਾਸੋਂ ਉਸ ਵਿਅਕਤੀ ਦਾ ਦੁੱਖ ਬਰਦਾਸ਼ਤ ਨਾ ਹੋਇਆ, ਉਨ੍ਹਾਂ ਆਪਣੀ ਆਤਮਕ ਸ਼ਕਤੀ ਵਰਤ ਕੇ ਗਾਂ ਨੂੰ ਜੀਵਤ ਕਰ ਦਿੱਤਾ।
ਬਾਬਾ ਜੀ ਦੀ ਇਸ ਕਰਾਮਾਤ ਨੂੰ ਵੇਖ ਕੇ ਉਨ੍ਹਾਂ ਦੇ ਸਾਥੀ ਸਿੱਖ ਬਹੁਤ ਖ਼ੁਸ਼ ਹੋਏ। ਏਡੀ ਵੱਡੀ ਖ਼ੁਸ਼ਖਬਰੀ ਉਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕਿਵੇਂ ਨਾ ਸੁਣਾਉਂਦੇ।
ਉਨ੍ਹਾਂ ਜੋ ਕੁਝ ਵੇਖਿਆ ਸੀ ਸਭ ਕੁਝ ਬੜੀ ਖ਼ੁਸ਼ੀ ਨਾਲ ਗੁਰੂ ਜੀ ਨੂੰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ