—-‐——- ਆਪੋ ਆਪਣੇ ਰੱਬ ———–
ਬੰਦੇ ਦੇ ਧਾਰਮਿਕ ਵਿਚਾਰ ਤੇ ਵਿਸ਼ਵਾਸ ਉਸਦੀ ਸੋਚ ਦੇ ਆਲੇ ਦੁਆਲੇ ਹੀ ਘੁੰਮਦੇ ਹੁੰਦੇ ਹਨ। ਉਸਦੇ ਅਨੁਸਾਰ ਹੀ ਉਹ ਆਪਣਾ ਰੱਬ ਸਿਰਜ ਲੈਂਦਾ ਹੈ , ਭਾਵੇਂ ਕਿ ਉਸਨੇ ਧਾਰਮਿਕ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ ਵੀ ਨਾ ਹੋਵੇ , ਇਸ ਨਾਲ ਉਸਨੂੰ ਕੋਈ ਸਰੋਕਾਰ ਨਹੀਂ ਹੁੰਦਾ। ਹਰੇਕ ਇਨਸਾਨ ਦਾ ਰੱਬ ਉਸਦੀ ਸੋਚ ਤੱਕ ਹੀ ਸੀਮਿਤ ਹੁੰਦਾ ਹੈ।
ਅਜਿਹਾ ਹੀ ਇੱਕ ਪਾਤਰ ਮੈਂ ਅੱਖੀਂ ਡਿੱਠਾ, ਭਾਵੇਂ ਕਿ ਅੱਖਾਂ ਤੋਂ ਓਝਲ ਅਜਿਹੇ ਅਣਗਿਣਤ ਸਖ਼ਸ਼ ਹਨ। ਉਸਦਾ ਕਾਲਪਨਿਕ ਨਾਂ ਜੱਗਾ ਹੈ, ਜੋ ਕਾਫੀ ਭਾਰੇ ਸਰੀਰ ਦਾ ਹੈ। ਲਗਭਗ ਉਹ ਦਸ ਕੁ ਪਾਸ ਹੋਵੇਗਾ ਤੇ ਕਿੱਤੇ ਵਜੋਂ ਖੇਤੀਬਾੜੀ ਕਰਦਾ ਹੈ।
ਵਿਆਹਿਆ ਵਰਿਆ ਬਾਲ ਬੱਚਿਆਂ ਵਾਲਾ ਹੈ ਉਹ। ਸਰਾਬ ਪੀਣ ਦੀ ਲਲਕ ਕਾਰਨ ਉਸਨੂੰ ਆਪਣੇ ਭਾਰੇ ਹੁੰਦੇ ਜਾਂਦੇ ਸਰੀਰ ਦੀ ਭੋਰਾ ਪਰਵਾਹ ਨਹੀਂ ਹੈ। ਪਰ ਦੂਸਰੇ ਸਾਰੇ ਲੋਕ ਉਸਨੂੰ ਵੇਖ ਕੇ ਚਿੰਤਤ ਹੁੰਦੇ ਹਨ ਕਿ ਇਹ ਆਪਣਾ ਭਾਰ ਘਟਾਉਂਦਾ ਕਿਉਂ ਨਹੀਂ ਹੈ?
ਸਧਾਰਨ ਜਿਹੀ ਉਮਰ ਵਿੱਚ ਵੀ ਉਹ ਮੋਟਾਪੇ ਕਾਰਨ ਵੱਡੀ ਉਮਰ ਦਾ ਜਾਪਦਾ ਹੈ। ਤੁਰਿਆ ਉਸਤੋਂ ਚੰਗੀ ਤਰਾਂ ਨਹੀਂ ਜਾਂਦਾ ਤੇ ਕਿਸੇ ਸਾਧਨ ਤੇ ਵੀ ਮੁਸ਼ਕਿਲ ਨਾਲ ਚੜਦਾ ਹੈ।
ਇੱਕ ਵਾਰੀ ਦੀ ਗੱਲ ਹੈ ਕਿ ਉਸਦੀ ਭੂਆ ਦੀ ਵਡੇਰੀ ਉਮਰ ਵਿੱਚ ਮੌਤ ਹੋ ਗਈ, ਜੋ ਵਿਆਹ ਮਗਰੋਂ ਹੋਏ ਤਲਾਕ ਕਾਰਨ ਸਾਰੀ ਉਮਰ ਉਨਾਂ ਨਾਲ ਹੀ ਰਹੀ ਸੀ। ਸਸਕਾਰ ਮਗਰੋਂ ਘਰ ਵਿੱਚ ਸਹਿਜ ਪਾਠ ਦਾ ਪ੍ਰਕਾਸ਼ ਕਰ ਦਿੱਤਾ ਗਿਆ।
ਇਹ ਸਾਡੇ ਆਮ ਘਰਾਂ ਵਿੱਚ ਬਾਬਾ ਜੀ ਦੇ ਸਤਿਕਾਰ ਵਜੋਂ ਇਹ ਗੱਲ ਪ੍ਰਚਲਿਤ ਹੈ ਕਿ ਬਾਬਾ ਜੀ ਦੇ ਪ੍ਰਕਾਸ਼ ਸਮੇਂ ਕਿਸੇ ਨੇ ਨਸ਼ਾ ਆਦਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ