ਗ੍ਰੀਕ ਮਿਥਿਹਾਸ ਕਾਮੁਕ ਕਹਾਣੀ ਦਾ ਅਨੁਵਾਦ ਕਰ ਰਿਹਾਂ ਹਾਂ। ਇਸ ਵਿੱਚ zeus ਨੂੰ ਨੀਲ Europa ਨੂੰ ਰੂਪਮਤੀ ਦਾ ਨਾਮ ਦਿੱਤਾ ਹੈ। ਗਰੀਕ ਮਿਥਿਹਾਸ ਕਾਮੁਕ ਕਹਾਣੀਆਂ ਨਾਲ ਭਰਿਆ ਪਿਆ ਹੈ ਉਸ ਵਿਚੋਂ ਇੱਕ ਕਹਾਣੀ ਦਾ ਅਨੁਵਾਦ )
ਰਾਜਕੁਮਾਰੀ ਰੂਪਮਤੀ ਸਮੁੰਦਰ ਦੇ ਕੰਢੇ ਆਪਣੀਆਂ ਸਹੇਲੀਆਂ ਨਾਲ ਖੇਡ ਰਹੀ ਸੀ। ਆਪਣੀ ਖੂਬਸੂਰਤੀ ਤੋਂ ਅਣਜਾਣ ਤੇ ਇਸ ਗੱਲੋਂ ਅਣਜਾਣ ਕਿ ਕੋਈ ਉਸਦੇ ਉੱਤੇ ਪਲ ਪਲ ਲਈ ਘਾਤ ਲਗਾਈ ਬੈਠਾ ਹੈ। ਉਸਦੇ ਪਿਤਾ ਵੱਲੋਂ ਉਸਨੂੰ ਇਸ ਤਰ੍ਹਾਂ ਪਾਲਿਆ ਗਿਆ ਸੀ ਕਿ ਉਹ ਅਜੇ ਕਿਸੇ ਪਰਾਏ ਪੁਰਸ਼ ਦੀ ਛੋਹ ਤੋਂ ਵੀ ਅਣਜਾਣ ਸੀ। ਪਰੰਤੂ ਆਕਾਸ਼ ਦੇ ਰਾਜੇ ਨੀਲ ਦੀ ਨਿਗ੍ਹਾ ਉਸਤੇ ਬਦਸਤੂਰ ਸੀ। ਉਹ ਸਿਰਫ ਇੱਕ ਮੌਕਾ ਚਾਹੁੰਦਾ ਸੀ। ਉਸ ਬੇ ਹਿਸਾਬ ਹੁਸਨ ਨੂੰ ਮਾਨਣ ਲਈ ਉਹ ਉਤਾਵਲਾ ਸੀ। ਉਸਦੀ ਆਪਣੀ ਦਿੱਖ ਅਜਿਹੀ ਸੀ ਕਿ ਰੂਪਮਤੀ ਵਰਗੀ ਕੋਮਲ ਇਸਤਰੀ ਉਸ ਵੱਲ ਦੇਖਕੇ ਇੱਕਦਮ ਡਰ ਸਕਦੀ ਸੀ। ਅੱਜ ਦੇ ਇਸ ਮੌਕੇ ਨੂੰ ਉਹ ਅਜਾਂਈ ਨਹੀਂ ਸੀ ਜਾਣ ਦੇਣਾ ਚਾਹੁੰਦਾ ਸੀ। ਨੀਲ ਨੇ ਖੁਦ ਨੂੰ ਇੱਕ ਚਿੱਟੇ ਬਹੁਤ ਹੀ ਪਿਆਰੇ ਦਿਸਦੇ ਬਲਦ ਦੇ ਰੂਪ ਚ ਢਾਲ ਲਿਆ। ਖਰਗੋਸ਼ ਤੋਂ ਵੀ ਵੱਧ ਚਿੱਟਾ , ਤਾਕਤਵਰ ਤੇ ਗਠੀਲਾ ਸਰੀਰ ਪਰ ਆਖਣ ਵਿੱਚ ਹਿਰਨ ਵਰਗੀ ਮਾਸੂਮੀਅਤ। ਉਹ ਸਮੁੰਦਰ ਦੇ ਪਾਣੀ ਵਿਚੋਂ ਨਿੱਕਲ ਕੇ ਨਿੱਕੇ ਨਿੱਕੇ ਕਦਮਾਂ ਨਾਲ ਖੇਡ ਤੇ ਕੁਝ ਫੁਲ ਪੱਤੀਆਂ ਚੁਗ ਰਹੀ ਰਾਜਕੁਮਾਰੀ ਵੱਲ ਵਧਿਆ। ਨੀਲ ਉਸਦੀਆਂ ਅੱਖਾਂ ਵੱਲ ਸਿੱਧਾ ਵੇਖ ਰਿਹਾ ਸੀ। ਦੋਵਾਂ ਦੀਆਂ ਅੱਖਾਂ ਚ ਇਕੋ ਜਿਹੇ ਹਾਵ ਭਾਵ ਸੀ ਮਾਸੂਮੀਅਤ ਭਰੇ। ਰੂਪਮਤੀ ਉਸਦੇ ਰੰਗ ਰੂਪ ਅੱਖਾਂ ਚ ਗੁਆਚ ਗਈ ਸੀ। ਬਲਦ ਬਣਿਆ ਨੀਲ ਪਲ ਪਲ ਉਸ ਵੱਲ ਵੱਧ ਰਿਹਾ ਸੀ। ਰੂਪਮਤੀ ਨੇ ਇੱਕ ਪੱਲ ਵੀ ਪੈਰ ਪਿੱਛੇ ਨਹੀਂ ਸੀ ਕੀਤਾ। ਨੀਲ ਨੇ ਪੈਰਾਂ ਕੋਲ ਆ ਕੇ ਉਸਦੇ ਪੈਰਾਂ ਨੂੰ ਸਪਰਸ਼ ਕੀਤਾ। ਠੰਡੀ ਰੇਤ ਨਾਲ ਉਸਦੇ ਪੈਰ ਠੰਡੇ ਸੀ ਉਸ ਉੱਪਰ ਜੀਭ ਦੇ ਸਪਰਸ਼ ਨੇ ਉਸਦੇ ਮਨ ਨੂੰ ਕਾਬੂ ਕਰ ਲਿਆ ਸੀ। ਹੱਥਾਂ ਦੇ ਫੁੱਲਾਂ ਨੂੰ ਉਸਨੇ ਬਲਦ ਦੇ ਗਰਦਨ ਦੇ ਆਸ ਪਾਸ ਲਪੇਟ ਦਿੱਤਾ। ਉਸਦੇ ਸਿੰਗਾਂ ਨੂੰ ਆਪਣੇ ਹੱਥਾਂ ਨਾਲ ਛੋਹ ਕੇ ਵੇਖਿਆ। ਉਸਨੂੰ ਇਹ ਬੇਹੱਦ ਮੁਲਾਇਮ ਤੇ ਸਖ਼ਤ ਵਸਤ ਬਹੁਤ ਪਸੰਦ ਆਈ। ਆਪਣੇ ਹੱਥ ਉਸਦੀ ਗਰਦਨ ਤੇ ਫੇਰਦੀ ਹੋਈ ਉਸਨੇ ਪਿੰਡ ਤੇ ਫੇਰਨ ਲੱਗੀ। ਮੁਲਾਇਮ ਰੇਸ਼ਮ ਵਰਗੇ ਵਾਲਾਂ ਦੀ ਛੋਹ ਨੇ ਰੂਪਮਤੀ ਦੇ ਮਨ ਵਿਚੋਂ ਡਰ ਨੂੰ ਕੱਢ ਦਿੱਤਾ ਸੀ। ਉਸਨੂੰ ਹੱਥ ਫੇਰਦੀ ਹੋਈ ਨੂੰ ਅਚਾਨਕ ਸਵਾਰੀ ਕਰਨ ਦਾ ਮਨ ਕੀਤਾ। ਉਸਦੇ ਮਨ ਦੀ ਗੱਲ ਸਮਝਦਿਆ ਨੀਲ ਝੁਕ ਗਿਆ। ਰੂਪਮਤੀ ਉਸਤੇ ਸਵਾਰ ਹੋ ਗਈ। ਨੀਲ ਹੌਲੀ ਹੌਲੀ ਪੈਰ ਪੱਟਦਾ ਸਮੁੰਦਰ ਵੱਲ ਵਧਣ ਲੱਗਾ। ਪਲਾਂ ਚ ਉਸਦੀ ਤੇਜੀ ਵਧਣ ਲੱਗੀ ਸੀ। ਪਰ ਰੂਪਮਤੀ ਨੂੰ ਬਿਲਕੁਲ ਘਬਰਾਹਟ ਨਹੀਂ ਸੀ ਹੋ ਰਹੀ ਸਗੋਂ ਉਹ ਇਹਨਾਂ ਪਲਾਂ ਨੂੰ ਮਾਣ ਰਹੀ ਸੀ। ਉਸਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਸਦੇ ਪੱਟਾਂ ਦੇ ਵਿਚਕਾਰ ਮੁਲਾਇਮ ਨੀਲ ਦੀ ਮੁਲਾਇਮ ਚਮੜੀ ਸਖਤ ਹੋ ਰਹੀ ਹੋਵੇ। ਪਰ ਇਹ ਸਖਤੀ ਉਸਦੇ ਮਨ ਚ ਡਰ ਪੈਦਾ ਕਰਨ ਨਾਲੋਂ ਉਸਨੂੰ ਖੁਦ ਜ਼ੋਰ ਨਾਲ ਨੀਲ ਦੇ ਜਿਸਮ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਸੀ। ਉਸਦੀਆਂ ਅੱਖਾਂ ਮਿੱਚ ਰਹੀਆਂ ਸੀ। ਇਸੇ ਦਾ ਫਾਇਦਾ ਚੁੱਕਦੇ ਹੋਏ ਨੀਲ ਨੇ ਪਲਾਂ ਚ ਸਮੁੰਦਰ ਨੂੰ ਪਾਰ ਕਰਕੇ ਇੱਕ ਟਾਪੂ ਤੇ ਪਹੁੰਚ ਗਿਆ। ਹੁਣ ਉਸ ਟਾਪੂ ਤੇ ਨੀਲ ਤੇ ਰਾਜਕੁਮਾਰੀ ਤੋਂ ਬਿਨਾਂ ਕੋਈ ਨਹੀਂ ਸੀ। ਇਸ ਅਚਾਨਕ ਰੋਕ ਤੋਂ ਰੂਪਮਤੀ ਤ੍ਰਬਕੀ। ਪਰ ਆਪਣੇ ਆਸ ਪਾਸ ਦੀ ਖੂਬਸੂਰਤੀ ਦੇਖ ਕੇ ਦੰਗ ਰਹਿ ਗਈ। ਉਹ ਨੀਲ ਦੀ ਪਿੱਠ ਤੋਂ ਉੱਤਰੀ ਤੇ ਆਪਣੇ ਪੈਰ ਨਾਲ ਟਾਪੂ ਦੀ ਰੇਤ ਨਾਲ ਖੇਡਣ ਲੱਗੀ। ਕੁਝ ਪਲ ਪਹਿਲਾਂ ਦਾ ਆਨੰਦ ਅਜੇ ਵੀ ਉਸਦੇ ਮਨ ਤੇ ਭਾਰੂ ਸੀ। ਉਸਨੇ ਬਲਦ ਦੀਆਂ ਅੱਖਾਂ ਵੱਲ ਤੱਕਦੇ ਪੁੱਛਿਆ ਕਿ ਉਹ ਕਿੱਥੇ ਹੈ ?ਨੀਲ ਨੇ ਤੁਰੰਤ ਆਪਣੇ ਰੂਪ ਨੂੰ ਬਦਲਿਆ। ਪਰ ਆਪਣੇ ਸਰੀਰ ਨੂੰ ਐਨਾ ਕੁ ਹੀ ਰਖਿਆ ਕਿ ਉਹ ਰੂਪਮਤੀ ਦੇ ਆਕਾਰ ਦਾ ਰਹੇ। ਉਸ ਵੱਲ ਮੁਖਾਤਿਬ ਹੁੰਦੇ ਹੋਏ ਉਸਨੇ ਆਪਣਾ ਪਛਾਣ ਦੱਸੀ। ਤੇ ਦੱਸਿਆ ਕਿ ਉਹ ਅਸਮਾਨ ਤੋਂ ਹੀ ਉਸਦੀ ਸੁੰਦਰਤਾ ਨੂੰ ਤੱਕਦਾ ਪਤਾ ਨਹੀਂ ਕਦੋਂ ਤੋਂ ਇਸ ਪਲ ਨੂੰ ਉਡੀਕ ਰਿਹਾ ਸੀ। ਤੇ ਸਿਰਫ ਉਸਦੀ ਇਸ ਸੁੰਦਰਤਾ ਦੇ ਅੰਦਰ ਭਰੇ ਉਸ ਤੂਫ਼ਾਨ ਤੇ ਅਹਿਸਾਸ ਉਸਨੂੰ ਕਰਵਾਉਣਾ ਚਾਹੁੰਦਾ ਸੀ। ਰੂਪਮਤੀ ਦੀ ਕੁਆਰੀ ਸੁੰਦਰਤਾ ਪਹਿਲਾਂ ਹੀ ਉਸਦੇ ਸਪਰਸ਼ ਨਾਲ ਖਿੜ ਚੁੱਕੀ ਸੀ। ਉਸਦੇ ਸ਼ਬਦਾਂ ਦਾ ਅਰਥ ਉਹ ਨਹੀਂ ਜਾਣਦੀ ਸੀ। ਪਰ ਉਹ ਮੁੜ ਉਸ ਦੀ ਪਿੰਡੇ ਦੀ ਛੋਹ ਵੇਖਣਾ ਚਾਹੁੰਦੀ ਸੀ ਜੋ ਭਾਵੇਂ ਹੁਣ ਇਨਸਾਨ ਹੋ ਚੁੱਕਾ ਸੀ ਪਰ ਉਸਦੇ ਸਰੀਰ ਦਾ ਗਠੀਲਾਪਣ ਉਵੇਂ ਹੀ ਸੀ। ਉਹ ਕਿਸੇ ਜਾਦੂ ਵਾਂਗ ਉਸਦੀਆਂ ਬਾਹਾਂ ਚ ਬੱਝ ਗਈ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ