ਉਸਦੇ ਘਰ ਪਹੁੰਚ ਕੇ ਮੈਂ ਦਰਵਾਜੇ ਤੇ ਲੱਗੀ ਘੰਟੀ ਵਜਾਈ ਤੇ ਉਸਦੀ ਇੰਤਜਾਰ ਵਿੱਚ ਗਲੀ ਵਿੱਚ ਟਹਿਲਣ ਲੱਗਾ । ਅੱਜ 14 ਨਵੰਬਰ ਦੇ ਸਿਲਸਲੇ ਵਿੱਚ ਸਕੂਲ ਵਿੱਚ ਬੱਚਿਆਂ ਦੇ ਪ੍ਰੋਗਰਾਮ ਹੋਣੇ ਸਨ । ਟਹਿਲਦਿਆਂ ਟਹਿਲਦਿਆਂ ਮੈਂ ਗਲੀ ਦੇ ਮੋੜ ਤੇ ਆ ਗਿਆ । ਉੱਥੇ ਇੱਕ 10-12 ਸਾਲ ਦਾ ਬੱਚਾ ਕਹੀ ਨਾਲ ਰੋੜੇ-ਵੱਟਿਆਂ ਦਾ ਮਲਬਾ ਇਕੱਠਾ ਕਰਕੇ ਬੱਠਲ ਵਿੱਚ ਪਾਈ ਜਾ ਰਿਹਾ ਸੀ । ਕੋਲੇ ਇੱਕ ਮੋਟੀ ਜਿਹੀ ਜਨਾਨੀ ਢਾਕਾਂ ਤੇ ਹੱਥ ਰੱਖੀ ਖੜੀ ਸੀ । ਸ਼ਾਇਦ ਉਹਨਾਂ ਨੇ ਘਰ ਵਿੱਚ ਕੋਈ ਤੋੜ ਭੰਨ ਕਰਵਾਈ ਹੋਈ ਹੋਵੇਗੀ, ਜਿਸਦਾ ਮਲਬਾ ਉਹ ਰੇਹੜੇ ਵਾਲੇ ਤੋਂ ਚੁੱਕਵਾ ਰਹੀ ਸੀ । ਰੇਹੜੇ ਵਾਲਾ ਨਾਲੀ ਕੋਲੇ ਬੈਠਾ ਬੀੜੀ ਫੂਕੀ ਜਾ ਰਿਹਾ ਸੀ । ਉਹਨੂੰ ਬੈਠੇ ਤੇ ਬੱਚੇ ਨੂੰ ਕੰਮ ਕਰਦਿਆਂ ਦੇਖਕੇ ਮੈਨੂੰ ਰੇਹੜੇ ਵਾਲੇ ਤੇ ਬੜਾ ਰੋਹ ਆਇਆ । ਪਰ ਆਪਣੀ ਆਵਾਜ਼ ਨੂੰ ਨਰਮ ਬਨਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ
“ਕਿਵੇਂ ਬਈ, ਜੁਆਕ ਨੂੰ ਕੰਮ ਲਾਇਐ ? ਏਹਨੂੰ ਸਕੂਲ ਨੀਂ ਭੇਜਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ