ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ ਜੀਉ। ਅੱਜ ਇੱਕ ਬਹੁਤ ਪੁਰਾਣੀ ਕਾਪੀ ਲੱਭ ਗਈ। ਉਸ ਵਿੱਚੋਂ ਕਈ ਲਿਖਤਾਂ ਵੀ ਮਿਲੀਆਂ, ਕੁੱਝ ਕੁ ਅਧੂਰੀਆਂ ਪਰ ਜਿਆਦਾਤਰ ਪੂਰੀਆਂ। ਅੱਜ ਉਸੇ ਕਾਪੀ ਵਿੱਚੋਂ ਇੱਕ ਕਹਾਣੀ ਸਾਂਝੀ ਕਰਨ ਲੱਗੀ ਹਾਂ ਜੋ ਸ਼ਾਇਦ ਸੰਨ੍ਹ 2007 ਜਾਂ 2008 ਵਿੱਚ ਲਿਖੀ ਸੀ।
————-ਦਿਵਾਲੀ———-
“ਬੀਬੀ ਆਹ ਸੜਕਾਂ ਉੱਤੇ ਘੁੱਪ ਹਨ੍ਹੇਰਾ ਕਿਉ ਪਸਰਿਆ ਹੋਇਆ? ਦਿਵਾਲੀ ਵਿੱਚ ਤਾਂ ਦੋ ਹੀ ਦਿਨ ਰਹਿ ਗਏ। ਤੇ ਨਾਲੇ ਸਾਰੀਆਂ ਕੋਠੀਆਂ ਵਿੱਚ ਵੀ ਹਨ੍ਹੇਰਾ ਪਸਰਿਆ ਪਿਆ” ਸੱਚੂ ਨੇ ਫੈਕਟਰੀ ਤੋ ਅਉਦੇ ਹੀ ਆਵਦੀ ਮਾਂ ਤੋ ਪੁੱਛਿਆ।
“ਪੁੱਤ ਅੱਜ ਦੁਪਹਿਰੇ ਆਪਣੇ ਵੱਡੇ ਸਰਦਾਰ ਦੀ ਮੌਤ ਹੋ ਗਈ । ਐਂਤਕੀ ਕੋਈ ਦਿਵਾਲੀ ਨਹੀ ਮਨਾਉਦਾਂ। ਨਾਲੇ ਤੂੰ ਅੱਜ ਬਹੁਤਾ ਕੁਵੇਲਾ ਕਰ ਆਇਆ। ਚੱਲ ਤੂੰ ਰੋਟੀ ਖਾ ਕੇ ਸੌ ਜਾ, ਮੈਂ ਜੂਠੇ ਭਾਂਡੇ ਮਾਂਜ ਆਵਾਂ”
“ਲੈ ਬੀਬੀ ਮੈਂ ਤਾਂ ਪਟਾਕੇ ਲੈਣ ਗਿਆ ਸੀ। ਨਾਲੇ ਸਰਦਾਰ ਨੇ ਤਾਂ ਮਰਨਾ ਹੀ ਸੀ, ਚਾਰ ਮਹੀਨਿਆਂ ਤੋਂ ਤਾਂ ਬਿਮਾਰ ਪਿਆ ਸੀ। ਮਸਾਂ ਤਾਂ ਐਤਕੀ ਪੈਸੇ ਜੁੜੇ ਸਨ,” ਸੱਚੂ ਨੇ ਤਰਲਾ ਜਿਹਾ ਲੈ ਕੇ ਮਾਂ ਨੂੰ ਕਿਹਾ।
“ਨਾ ਮੇਰਾ ਪੁੱਤ ਕਮਲ ਨਾ ਮਾਰ। ਦਿਵਾਲੀ ਤਾਂ ਫੇਰ ਆ ਜਾਊ ਪਰ ਬੰਦਾਂ ਨੀ ਦੁਬਾਰਾ ਮੁੜਦਾ। ਨਾਲੇ ਸਰਦਾਰ ਜੀ ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ