“ਅੱਜ ਲਗਾਤਾਰ ਪੰਜਵਾਂ ਕੰਮ ਛੱਡ ਕਿ ਘਰ ਪਹੁੰਚਿਆ ਦੀਪਾ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ, ਕਾਰਨ ਇਹ ਸੀ ਕਿ ਮਾੜੀ ਕਿਸਮਤ ਨੂੰ ਓਹਦਾ ਕੋਈ ਵੀ ਕੰਮ ਠੀਕ ਨਹੀਂ ਚੱਲ ਰਿਹਾ ਸੀ,
ਜੋ ਵੀ ਕੰਮ ਕਰਦਾ ਉਸੇ ਵਿੱਚੋ ਹੀ ਅਸਫਲ ਹੋ ਜਾਂਦਾ, ਕਿੰਨੇ ਹੀ ਕੰਮ ਜਿੰਦਗੀ ਚ ਕਰਕੇ ਦੇਖੇ ਮੇਹਨਤ ਵੀ ਬਹੁਤ ਕਰਦਾ ਪਰ ਵਕ਼ਤ ਦੀ ਮਾਰ ਪੈ ਹੀ ਜਾਂਦੀ ਕੋਈ ਵੀ ਕੰਮ ਸਫ਼ਲ ਨਾ ਹੁੰਦਾ,ਅੱਜ ਤਾਂ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਦੀਪਾ ਆਪਣੀ ਜਿੰਦਗੀ ਤੋਂ,
ਆਕੇ ਦੁਪਹਿਰ ਵੈਲੇ ਘਰ ਬੈਠਾ ਚਾਹ ਦਾ ਵਕ਼ਤ ਸੀ,ਆਖਣ ਲੱਗਾ ਚਾਹ ਪਾ ਦੋ ਮੈਨੂੰ, ਆਖਦੇ ਕਾਹਦੀ ਚਾਹ ਤੈਨੂੰ ਗਹਾ ਨੋਟ ਲੈਕੇ ਆਇਆ ਨਿਕੰਮਾ ਕਿਸੇ ਥਾਂ ਦਾ ਇੰਨਾ ਆਖ ਦੀਪੇ ਦੇ ਘਰਦੇ ਗਹਾ ਹੋ ਗਏ,
ਫਿਰ ਦੀਪੇ ਨੇ ਆਪ ਹੀ ਚਾਹ ਪਾ ਲਈ ਚਾਹ ਵੀ ਠੰਡੀ ਬਸ ਸਬਰ ਕਰ ਓਵੇ ਹੀ ਪੀ ਗਿਆ, ਦੀਪੇ ਦਾ ਭਰਾ ਚੰਗੇ ਕੰਮ ਤੇ ਸੀ ਚੰਗੇ ਪੈਸੇ ਵੀ ਕਮਾਉਂਦਾ ਸੀ,ਬਸ ਫਿਰ ਕੀ ਸੀ ਦੀਪੇ ਦੀ ਜ਼ਿੰਦਗੀ ਤਾਂ ਤਾਨੇ ਮਹਿਣੇ ਸੁਣਨ ਚ ਲੰਘਣ ਲੰਘੀ,ਬਸ ਹੁਣ ਥੱਕ ਚੁੱਕਾ ਸੀ ਕਾਰੋਬਾਰ ਕਰਕੇ ਹੁਣ ਘਰ ਹੀ ਰਹਿਣ ਲੱਗਾ ਕਿ ਘਰ ਖੇਤੀ ਤੇ ਦੁੱਧ ਦਾ ਕੰਮ ਕਰ ਲਵੇਗਾ,
ਦੀਪਾ ਸਵੇਰੇ ਹੀ ਲੱਗ ਜਾਂਦਾ ਕੰਮ ਕਰਨ ਸਾਰਾ ਘਰ ਦਾ ਕੰਮ ਕਰਦਾ,ਜਦ ਕੋਈ ਪੁੱਛਦਾ ਦੀਪੇ ਨੂੰ ਘਰ ਆਕੇ ਕਿ ਦੀਪੇ ਕੀ ਕਰਦਾ ਦੀਪੇ ਦਾ ਪਰਿਵਾਰ ਆਪ ਆਖਦਾ ਇਹਨੇ ਕੀ ਕਰਨਾ ਨਿਕੰਮੇ ਨੇ ਵਹਿਲਾ ਰਹਿੰਦਾ ਸਾਰੀ ਦਿਹਾੜੀ,ਨਾਲੇ ਦੀਪੇ ਤੋਂ ਕੰਮ ਕਰਾਈ ਜਾਣੇ ਨਾਲੇ ਉਹਨੂੰ ਭੰਡੀ ਜਾਣਾ, ਦੀਪੇ ਨੂੰ ਬਹੁਤ ਤਕਲੀਫ਼ ਹੁੰਦੀ ਕਿ ਉਸਦਾ ਆਪਣਾ ਪਰਿਵਾਰ ਹੀ ਉਸ ਨਾਲ ਐਵੇ ਦਾ ਸਲੂਕ ਕਰ ਰਿਹਾ,
ਉਹਦਾ ਛੋਟਾ ਭਾਈ ਵੀ ਚੰਗੇ ਕੰਮ ਤੇ ਹੋਣ ਕਾਰਨ ਉਹਤੋਂ ਰੋਹਬ ਨਾਲ ਕੰਮ ਕਰਾਉਂਦਾ ਤੇ ਦੀਪਾ ਵਿਚਾਰਾਂ ਚੁੱਪ ਕਰ ਸਾਰਾ ਕੰਮ ਕਰੀ ਜਾਂਦਾ,ਦੀਪਾ ਜੋ ਵੀ ਕੰਮ ਕਰਦਾ ਖੇਤੀ ਦਾ ਦੁੱਧ ਦਾ ਪੈਸੇ ਸਾਰੇ ਪਰਿਵਾਰ ਵਾਲੇ ਰੱਖਦੇ,ਦੀਪਾ ਕੰਮ ਕਰਨ ਦੇ ਬਾਵਜੂਦ ਵੀ ਖਾਲੀ ਜੇਬ ਹੀ ਰਹਿੰਦਾ, ਜਦੋ ਕੋਈ ਦਿਨ ਤਿਉਹਾਰ ਹੁੰਦਾ ਦੀਪੇ ਨੂੰ ਕੋਈ ਜ਼ਰੂਰਤ ਹੁੰਦੀ ਉਹ ਘਰੋਂ ਪੈਸੇ ਮੰਗਦਾ ਤਾਂ ਜ਼ਵਾਬ ਮਿਲਦਾ ਕਾਹਦੇ ਪੈਸੇ ਤੂੰ ਕਮਾ ਕੇ ਫੜਾਏ ਸੀ,
ਉਹਦਾ ਕੀਤਾ ਘਰਦਾ ਕੰਮ ਪਰਿਵਾਰ ਦੀ ਨਿਗ੍ਹਾ ਚ ਹੀ ਨਾ ਰਹਿੰਦਾ,ਆਖਦੇ ਤੈਨੂੰ ਕੀ ਲੋੜ ਪੈਸਿਆ ਦੀ ਘਰ ਹੀ ਰਹਿਣਾ ਹੁੰਦਾ ਤੂੰ ਹੈਗੇ ਤੇਰੇ ਕੋਲ ਕੱਪੜੇ ਉਹੀ ਪਾ ਲਾ ਕਿਤੇ ਨਹੀਂ ਜਾਣਾ,ਦੀਪਾ ਸਭ ਸੁਣ ਸਬਰ ਕਰ ਲੈਂਦਾ,ਆਖਦੇ ਛੋਟਾ ਵਧੀਆ ਨਿਕਲਿਆ ਜੋ ਇੰਨੀ ਤਰੱਕੀ ਕਰ ਗਿਆ ਤੂੰ ਤਾਂ ਸਾਰੀ ਉਮਰ ਨਿਕੰਮਾ ਹੀ ਰਹੇਗਾ,ਬਸ ਦੀਪੇ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ