ਮੇਰੀ ਦੂਰ ਦੀ ਰਿਸ਼ਤੇਦਾਰੀ ਵਿੱਚ ਇੱਕ ਅਜਿਹੀ ਮਰਗ ਹੋਈ ਜਿਸ ਤੇ ਉਸ ਦੇ ਘਰ ਵਾਲੇ ਅੰਦਰੋਂ ਅੰਦਰ ਬਹੁਤ ਖੁਸ਼ ਸਨ। ਅਸਲ ਵਿੱਚ ਲੱਛੂ ਨਾਮ ਦੇ ਇਸ ਬੰਦੇ ਕੋਲ਼ੋਂ ਸਾਰਾ ਪਰਿਵਾਰ ਦੁੱਖਾਂ ਵਿੱਚ ਵਿਚਰ ਰਿਹਾ ਸੀ । ਲੱਛੂ ਦੇ ਕਾਰਨਾਮੇ ਇਸ ਤਰਾਂ ਦੇ ਸੀ ਜਿਸ ਤੋਂ ਉਸ ਦਾ ਸਾਰਾ ਪਰਿਵਾਰ ਰੋਜ ਰੋਜ ਦੁੱਖੀ ਰਹਿੰਦਾ ਸੀ। ਲੱਛੂ ਪੜਿਆ ਲਿਖਿਆ ਤਾਂ ਦੋ ਕੁ ਕਲਾਸਾਂ ਹੀ ਸੀ ਪਰ ਕਿਸਮਤ ਦਾ ਧਨੀ ਬੰਦਾ ਸੀ। ਲੱਛੂ ਦੇ ਵੱਡੇ ਦੋ ਭਰਾ ਸ਼ਹਿਰ ਹਲਵਾਈ ਦਾ ਕੰਮ ਕਰਦੇ ਸੀ । ਲੱਛੂ ਵੀ ਭਰਾਵਾਂ ਨਾਲ ਜਾ – ਜਾ ਕੇ ਹਲਵਾਈ ਦਾ ਕੰਮ ਚੰਗੀ ਤਰਾਂ ਸਿੱਖ ਗਿਆ ਸੀ । ਵੱਡਾ ਹੋਇਆ ਤਾਂ ਵਾਹਿਗੁਰੂ ਜੀ ਦੀ ਮਿਹਰ ਨਾਲ ਇਕ ਨੇਕ ਕੁੜੀ ਨਾਲ ਵਿਆਹ ਹੋ ਗਿਆ । ਬੱਚੇ ਵੀ ਹੋ ਗਏ ਸਨ। ਲੱਛੂ ਨੇ ਭਰਾਵਾਂ ਨਾਲੋਂ ਅੱਡ ਹੋਕੇ ਦੁਕਾਨ ਖੋਲ ਲਈ ਸੀ। ਦੁਕਾਨ ਚੰਗੀ ਚੱਲ ਪਈ ।
ਲੱਛੂ ਪਹਿਲੇ ਤਾਂ ਥੋੜੀ ਸ਼ਰਾਬ ਪੀਂਦਾ ਸੀ ਫ਼ੇਰ ਜਿਆਦਾ ਪੀਣ ਲੱਗ ਪਿਆ ਸੀ। ਕਮਾਈ ਬਹੁਤ ਹੋਣ ਲੱਗੀ ਸੀ। ਪੈਸੇ ਨੇ ਉਸਨੂੰ ਜਿਵੇਂ ਅੰਨਾ ਹੀ ਕਰ ਦਿੱਤਾ ਸੀ। ਉਹ ਸ਼ਰਾਬ ਦੇ ਨਾਲ-ਨਾਲ ਜੂਹਾਂ ਵੀ ਖੇਡਣ ਲੱਗ ਪਿਆ ਸੀ । ਇੱਕ ਦਿਨ ਉਹ ਰਾਤ ਨੂੰ ਸ਼ਰਾਬ ਨਾਲ ਰੱਜਿਆ ਹੋਈਆਂ ਜੂਹਾਂ ਖੇਡਣ ਚਲਾ ਗਿਆ । ਜੂਹੇ ਵਿੱਚ ਉਹਨੇ ਆਪਣਾ ਪੰਜ ਤੋਲੇ ਦਾ ਕੜਾ , ਸੋਨੇ ਦੀ ਚੈਨ , ਤੇ ਹੋਰ ਨਕਦੀ ਕਈ ਕੁਝ ਹਾਰ ਦਿੱਤਾ ।
ਉਹ ਇੰਨਾਂ ਸਾਰਾ ਕੁਝ ਹਾਰਨ ਪਿੱਛੋਂ ਵੀ ਲੱਛੂ ਖੇਡ ਵਿੱਚ ਅੜਿਆ ਰਿਹਾ । ਰਾਤ ਦੇਰ ਹੋਣ ਕਰਕੇ ਘਰ ਵਾਲੀ ਨੇ ਫ਼ੋਨ ਕਰ ਦਿੱਤਾ, ਇਹ ਪੁੱਛਣ ਲਈ ਕੀ ਤੁਸੀਂ ਕਿੱਥੇ ਹੋ ? ਘਰ ਵਿੱਚ ਜਵਾਨ ਬੱਚੇ ਸਨ। ਲੱਛੂ ਨੂੰ ਘਰ ਵਾਲੀ ਦਾ ਫ਼ੋਨ ਆਉਂਦਾ ਦੇਖ ਕੇ ਘਰ ਵਾਲੀ ਤੇ ਇੰਨਾਂ ਗ਼ੁੱਸਾ ਫੁੱਟਿਆ ਕਿ ਉਸ ਪਾਗਲ ਦਿਮਾਗ਼ ਨੇ ਘਰ ਵਾਲੀ ਹੀ ਜੂਹੇ ਵਿੱਚ ਲਾ ਦਿੱਤੀ । ਕਰਦੇ – ਕਰਦੇ ਉਹ ਘਰ ਵਾਲੀ ਵੀ ਹਾਰ ਗਿਆ । ਅੱਧੀ ਰਾਤ ਹੋਈ ਤਾਂ ਉਹ ਜੂਹਾ ਖੇਡਣ ਵਾਲੇ ਸਾਥੀਆ ਨੂੰ ਘਰ ਲੈ ਆਇਆ । ਜਦੋ ਘਰ ਵਾਲੀ ਤੇ ਬੱਚਿਆਂ ਨੂੰ ਇਸ ਸਾਰੀ ਕਰਤੂਤ ਦਾ ਪਤਾ ਲੱਗੀਆਂ, ਤਾਂ ਉਹਨਾਂ ਨੇ ਲੱਛੂ ਦੀ ਘਰ ਵਾਲੀ ਦੀ ਥਾਂ ਉਸ ਦੀ 32 ਲੱਖ ਰੁਪਏ ਕੀਮਤ ਵਾਲੀ ਗੱਡੀ ਦੇ ਦਿੱਤੀ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ