ਮੰਗਣੀ ਤੋਂ ਅਗਲੇ ਦਿਨ ਮੈਂ ਵਾਪਿਸ ਸਕੂਲ ਪਰਤ ਆਈ ਤੇ ਓਹਨਾ ਵੀ ਜਮਨਾਨਗਰ ਲਾਗੇ ਆਪਣਾ ਸਕੂਲ ਜੋਇਨ ਕਰ ਲਿਆ!
ਕੁਝ ਦਿਨਾਂ ਬਾਅਦ ਹੀ ਸਕੂਲ ਦੇ ਪਤੇ ਤੇ ਇੱਕ ਚਿਠੀ ਆਈ..ਲਿਖਤੁਮ “ਗੁਰਪਾਲ ਸਿੰਘ” ਜੀ ਹੀ ਸਨ..!
ਕਿੰਨੀਆਂ ਗੱਲਾਂ ਲਿਖਣ ਮਗਰੋਂ ਅਖੀਰ ਵਿਚ ਇੱਕ ਤਾਕੀਦ ਕੀਤੀ ਹੋਈ ਸੀ ਕੇ ਇਸ ਦਾ ਜੁਆਬ ਇੱਕ ਚਿਠੀ ਦੇ ਰਾਹੀਂ ਹੀ ਭੇਜਿਆ ਜਾਏ!
ਕਿੰਨੇ ਦਿਨ ਲੰਘ ਗਏ..ਸ਼ਸ਼ੋਪੰਜ ਵਿਚ ਪਈ ਕੋਲੋਂ ਕੋਈ ਜੁਆਬ ਨਾ ਲਿਖਿਆ ਗਿਆ!
ਫੇਰ ਇੱਕ ਦਿਨ ਅੱਧੀ ਛੁੱਟੀ ਵੇਲੇ ਚੌਂਕੀਦਾਰ ਇੱਕ ਰੁੱਕਾ ਫੜਾ ਗਿਆ..ਕੰਬਦੇ ਹੱਥਾਂ ਨਾਲ ਖੋਲਿਆ ਤਾਂ ਇਸ ਵੇਰ ਵੀ ਗੁਰਪਾਲ ਜੀ ਦਾ ਇੱਕ ਸੁਨੇਹਾ ਸੀ..!
ਸੁਨੇਹਾ ਕਾਹਦਾ ਗਿਲੇ ਸ਼ਿਕਵਿਆਂ ਦੀ ਪੂਰੀ ਦੀ ਪੂਰੀ ਪੰਡ ਵਰਕੇ ਤੇ ਉਤਾਰ ਦਿੱਤੀ ਸੀ..ਕੇ ਏਨੇ ਦਿਨ ਹੋ ਗਏ ਤੁਹਾਡਾ ਜੁਆਬ ਉਡੀਕਦੇ ਹੋਏ ਨੂੰ?
ਮੈਂ ਫੇਰ ਚੁੱਪ ਜਿਹੀ ਧਾਰ ਲਈ..ਪਰਿਵਾਰਿਕ ਮਾਹੌਲ ਐਸਾ ਕੇ ਲਾਵਾਂ ਫੇਰਿਆਂ ਤੋਂ ਪਹਿਲਾਂ ਇਹ ਸਭ ਕੁਝ ਪੂਰੀ ਤਰਾਂ ਵਰਜਿਤ..ਅਗਲੇ ਕੁਝ ਦਿਨਾਂ ਤੱਕ ਚੌਂਕੀਦਾਰ ਨੂੰ ਕੋਈ ਵੀ ਹੋਰ ਰੁੱਕਾ ਫੜਾ ਕੇ ਨਾ ਗਿਆ..!
ਪੱਕਾ ਯਕੀਨ ਹੋ ਗਿਆ ਸੀ ਕੇ ਸੱਚ-ਮੁੱਚ ਹੀ ਗੁੱਸਾ ਕਰ ਗਏ ਨੇ..!
ਫੇਰ ਇੱਕ ਦਿਨ ਲੋਰ ਵਿਚ ਆਈ ਨੇ ਕਾਗਤ ਪੈਨ ਫੜ ਹੀ ਲਿਆ..ਇੱਕ ਵੇਰ ਕੁਝ ਲਿਖਦੀ ਤੇ ਫੇਰ ਕੁਝ ਸੋਚ ਫਾੜ ਦਿੰਦੀ..!
ਅਖੀਰ ਹਾਲ-ਏ-ਦਿਲ ਬਿਆਨ ਕਰ ਚਿੱਠੀ ਪੋਸਟ ਕਰ ਹੀ ਦਿੱਤੀ..ਵਿਚ ਲਿਖਿਆ ਸੀ ਕੇ..”ਬੜਾ ਜੀ ਕਰਦਾ ਏ ਕੇ ਕਿਸੇ ਦਿਨ ਕੱਲੀ ਬੈਠੀ ਆਪਣੇ ਧਿਆਨ ਕੰਮ ਕਰਦੀ ਹੋਵਾਂ ਤੇ ਤੁਸੀਂ ਪਿੱਛੋਂ ਦੀ ਦੱਬੇ ਪੈਰੀ ਆਵੋ ਤੇ ਆਪਣੇ ਹੱਥਾਂ ਨਾਲ ਮੇਰੀਆਂ ਦੋਵੇਂ ਅੱਖਾਂ ਢੱਕ ਦੇਵੋ ਤੇ ਜਦੋਂ ਮੈਂ ਹੱਥ ਪਰੇ ਹਟਾਉਣ ਵਿਚ ਨਾਕਾਮਯਾਬ ਹੋ ਜਾਵਾਂ ਤਾਂ ਤੁਸੀਂ ਅੱਗੋਂ ਸ਼ਰਤ ਰੱਖ ਦੇਵੋ ਕੇ ਤਾਂ ਹੀ ਹਟਾਵਾਂਗਾ ਜੇ ਮੇਰੀ ਪੱਗ ਦੀ ਪੂਣੀ ਕਰਵਾਏਂਗੀ..!
ਤੇ ਮੈਂ ਅੱਗੋਂ ਸ਼ਰਤ ਮੰਨਦੀ ਹੋਈ ਹਾਂ ਵਿਚ ਸਿਰ ਮਾਰ ਦੇਵਾਂ ਤੇ ਜਦੋਂ ਤੁਹਾਡੇ ਹੱਥਾਂ ਦੀ ਪਕੜ ਥੋੜੀ ਢਿੱਲੀ ਜਿਹੀ ਹੋ ਜਾਵੇ ਤਾਂ ਮੈਂ ਏਨਾ ਆਖਦੀ ਹੋਈ ਦੂਰ ਭੱਜ ਜਾਵਾਂ ਕੇ “ਇੰਝ ਕਿਓਂ ਕਰਦੇ ਪਏ ਓ..ਤੁਹਾਨੂੰ ਨਹੀਂ ਪਤਾ ਬੱਚੇ ਦੇਖ ਰਹੇ ਨੇ”
ਚਿਠੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ