ਪੰਗਤ ਤੋਂ ਪੈਲੇਸ ਤੱਕ
ਜਦੋਂ ਥਾਪਰ ਯੂਨੀਵਰਸਿਟੀ ਚ ਪੜ੍ਹਨ ਗਏ ਤਾਂ ਓਥੇ ਖਾਣੇ ਦੀ ਮੈੱਸ ਦੇ ਬਾਹਰ ਹਰ ਰੋਜ਼ ਲਿਖਿਆ ਮਿਲਦਾ,..”ਤਿੰਨ ਬੰਦਿਆਂ ਵਲੋਂ ਵੇਸਟ ਕੀਤੇ ਖਾਣੇ ਨਾਲ ਚੌਥੇ ਬੰਦੇ ਦਾ ਪੇਟ ਭਰ ਸਕਦਾ ਹੈ,ਸੋਚੋ”…ਪੜ੍ਹ ਕੇ ਪਲੇਟ ਚ ਪਾਏ ਖਾਣੇ ਦੀ ਅਹਿਮੀਅਤ ਬਾਰੇ ਸੋਚਣ ਲਈ ਮਜ਼ਬੂਰ ਜਰੂਰ ਹੋਣਾ ਪੈਂਦਾ!!ਖੁਦ ਕਿਸਾਨ ਪ੍ਰੀਵਾਰ ਨਾਲ ਸਬੰਧ ਰੱਖਦੇ ਹੋਏ ਖਾਣੇ ਨੂੰ ਜ਼ਮੀਨ ਤੋਂ ਲੈਕੇ ਪਲੇਟ ਤੱਕ ਪਹੁੰਚਦੇ ਲੰਬੇ ਪ੍ਰੋਸੈਸ ਚੋਂ ਲੰਘਦੇ ਦੇਖਿਆ ਸੀ!!ਇਸ ਲਈ ਇਸ ਲਿਖੇ ਹੋਏ ਦਾ ਅਸਰ ਸਾਡੇ ਮਨਾਂ ਤੇ ਸ਼ਹਿਰ ਵਾਲਿਆਂ ਨਾਲੋਂ ਵਧੇਰੇ ਹੁੰਦਾ!!
ਜਦੋਂ ਛੋਟੇ ਹੁੰਦੇ ਸੀ ਤਾਂ ਪਿੰਡ ਚ ਵਿਆਹ ਸ਼ਾਦੀ ਦੇ ਟਾਈਮ ਜ਼ਮੀਨ ਤੇ ਟਾਟ ਵਿਛਾ ਕੇ ਖਾਣਾ,ਮੋਹ ਪਿਆਰ ਨਾਲ ਖੁਆਇਆ ਜਾਂਦਾ ਸੀ,,,,ਕਿੰਨੀ ਵਾਰ ਪੁੱਛ ਪੁੱਛ ਕੇ ਰੋਟੀ,ਸਬਜ਼ੀ,ਚਾਵਲ ਆਦਿ ਦਿੱਤੇ ਜਾਂਦੇ ਤਾਂ ਇਸ “ਪੁੱਛਣ” ਚੋਂ….ਖਾਣੇ ਨਾਲੋਂ ਜ਼ਿਆਦਾ ਸਵਾਦ ਆ ਜਾਂਦਾ!!
ਹੌਲੀ ਹੌਲੀ ਪੈਲੇਸ ਕਲਚਰ ਦਾ ਪਿੰਡਾਂ ਤੱਕ ਪਸਾਰਾ ਹੋਣ ਲੱਗਾ,ਤੇ ਓਥੇ ਸ਼ਰੀਕੇ ਦੇ ਵਰਤਾਵਿਆਂ ਦੀ ਥਾਂ ਬੈਰਿਆਂ ਨੇ ਲੈ ਲਈ!!ਯਾਦ ਹੈ ਪਹਿਲਾਂ ਪਹਿਲ ਪਿੰਡਾਂ ਦੇ ਕਈ ਲੋਕ ਓਥੋਂ ਖਾਣਾ ਖਾਧੇ ਬਗੈਰ ਹੀ ਆ ਜਾਂਦੇ ਤੇ ਪਿੰਡ ਆਕੇ ਕਹਿੰਦੇ ਕਿ “ਕਾਹਦਾ ਪੈਲੇਸ ਹੈ,ਪਸ਼ੂਆਂ ਵਾਂਙ ਖਾਣੇ ਦਾ ਢੇਰ ਲਾ ਦਿਓ,,,ਤੇ ਬਿਨਾਂ ਕਹੇ ਆਪੇ ਫੜ੍ਹ ਕੇ ਖਾਈ ਜਾਉ,ਇਹ ਕੇਹਾ ਰਿਵਾਜ਼ ਹੈ?”ਕਿਓਂਕਿ ਉਦੋਂ ਤੱਕ ਤਾਂ ਇੰਨੀ ਕੁ ਸਮਝ ਆਓਂਦੀ ਸੀ ਕਿ ਘਰਾਂ ਵਿੱਚ ਪ੍ਰਾਹੁਣੇ ਦੀ ਜੋ ਆਓ ਭਗਤ ਹੁੰਦੀ ਹੈ,ਉਹ ਪੈਲੇਸ ਵਿੱਚ ਆਕੇ ਨਹੀਂ ਹੋ ਪਾਓਂਦੀ…..ਕਿਓਂਕਿ ਓਥੇ ਖੁਲ੍ਹੀ ਜਗਾਹ ਹੋਣ ਕਾਰਣ ਅਕਸਰ ਹੀ ਲੋਕ ਲੋੜ ਤੋਂ ਜ਼ਿਆਦਾ ਲੋਕਾਂ ਨੂੰ ਬੁਲਾਵਾ ਦੇ ਦਿੰਦੇ ਹਨ,,ਤੇ ਅਜਿਹੇ ਵਿੱਚ ਸੀਮਤ ਸਮੇਂ ਅੰਦਰ,ਘਰ ਵਾਲਿਆਂ ਦਾ ਹਰੇਕ ਪ੍ਰਾਹੁਣੇ ਨੂੰ ਸਮਾਂ ਦੇਣਾ ਲਗਭਗ ਅਸੰਭਵ ਲੱਗਦਾ!!
ਕਿਓਂਕਿ ਪੈਲੇਸ ਤੇ ਸੈਲਫ ਸਰਵਿਸ ਕਲਚਰ ਸਾਡੇ ਲਈ ਨਵਾਂ ਸੀ,ਘਰਾਂ ਚ ਵਿਛਾਏ ਜਾਣ ਵਾਲੇ ਟਾਟ ਤੋਂ ਬਾਅਦ ਆਈ ਤਬਦੀਲੀ ਨੇ ਸਾਨੂੰ ਕਮਲ ਜਿਹਾ ਪਾ ਦਿੱਤਾ!!ਬਹੁਤ ਸਾਰੇ ਪ੍ਰਾਹੁਣਿਆਂ ਦਾ ਇਕੱਠਾ ਖਾਣਾ ਸ਼ੁਰੂ ਕਰਨਾ,ਪਲੇਟ ਹੱਥ ਚ ਪਕੜ ਲੰਬੀ ਲਾਈਨ ਚ ਵਾਰੀ ਦੀ ਉਡੀਕ ਕਰਨ ਸਮੇਂ ….ਸਹਿਜ ਭਾਵ ਮਨ ਚ ਗੱਲ ਲਿਆ ਦੇਂਦਾ ਕਿ ਇੰਨੇ ਸਮੇਂ ਬਾਅਦ ਵਾਰੀ ਮਿਲੀ ਹੈ,ਇੱਕੋ ਵਾਰ ਪਲੇਟ ਭਰ ਲਵੋ…ਕਿਹੜਾ ਮੁੜ ਲਾਈਨ ਚ ਲਗੇਗਾ!!ਭਾਵੇਂ ਕੁਝ ਸਿਆਣੇ ਲੋਕ ਥੋੜਾ ਖਾਣਾ ਆਪਣੀ ਪਲੇਟ ਚ ਪਾ,ਪਿਛੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ