ਮੈਨੂੰ ਮੇਰੇ ਪੁਰਖਿਆਂ ਦਾ ਨਾਂ ਸੁਣ ਅਕਸਰ ਹੀ ਖਿਝ ਚੜਦੀ ਤੇ ਹਰ ਵਾਰ ਮੱਥੇ ਤੇ ਤਿਊੜੀ ਪੈ ਜਾਦੀ ਸ਼ਾਇਦ ਮੈਨੂੰ ਖੁਦ ਦੇ ਵਜੂਦ ਤੋਂ ਵੀ ਨਫ਼ਰਤ ਸੀ ਕਿੳਕਿ ਮੈਂ ਸਾਰੀ ਉਮਰ ਨਜ਼ਾਇਜ ਹੀ ਰਿਹਾ, ਮੇਰੀ ਬਦਕਿਸਮਤੀ ਕਿ ਮੇਰੀ ਮਾਂ ਨੇ ਜਵਾਨੀ ਵੇਲੇ ਅਣਗਾਹੇ ਰਾਹਾਂ ਉੱਤੇ ਲੰਮਾ ਸਫ਼ਰ ਕਰਨ ਲਈ ਜਿਸ ਬਾਰੇ ਸੋਚਿਆ ਸੀ, ਉਹ ਸਫ਼ਰ ਸਾਰੀ ਉਮਰ ਰਹਿਣ ਵਾਂਗ ਨਹੀ ਸੀ, ਉਹ ਇਨਸਾਨ ਚੰਦ ਕੁ ਰਾਤਾਂ ਬਾਅਦ ਉਹਨੂੰ ਪੇਕੇ ਦੀਆਂ ਬਰੂਹਾਂ ਤੇ ਹੀ ਛੱਡ ਖੌਰੇ ਕਿਹੜੇ ਵੇਲੇ ਅੱਖੋਂ ਪਰੋਖੇ ਹੋ ਗਿਆ ਤੇ ਮੈਂ ਨਾਨਕਿਆਂ ਵੱਲੋਂ ਦੁਬਾਰਾ ਬੋਝ ਨੂੰ ਗਲ਼ੋ ਲਾਉਣ ਲਈ ਕੀਤੇ ਗਏ ਵਿਆਹ ‘ਚੋ ਉਪਜੀ ਸੰਤਾਨ ਸੀ ਜਾ ਪਹਿਲੇ ਬਾਪ ਦੀ…..ਇਹ ਰਾਜ਼ ਮੇਰੀ ਮਾਂ ਆਪਦੇ ਬਲਦੇ ਸਿਵੇ ਨਾਲ ਹੀ ਲੈ ਗਈ।
ਬਚਪਨ ਤੋਂ ਜਵਾਨੀ ਤੱਕ ਆਉਦਿਆਂ ਮੇਰੀਆਂ ਸਾਰੀਆ ਰੀਝਾਂ ਤੇ ਖੁਆਬ ਉੱਧੜ ਚੁੱਕੇ ਸਨ ਪਰ ਲਾਣੇਦਾਰਨੀ ਨੇ ਜਦ ਮੇਰੇ ਬਰੂਹੇ ਪੈਰ ਧਰਿਆ ਤਾਂ ਮੇਰੀ ਧਰਤੀ ਤੇ ਡਿੱਗੀ ਜਿੰਦਗੀ ਹੁਣ ਅਸਮਾਨੀ ਪਤੰਗ ਤਰ੍ਹਾ ਝੂਮਣ ਲੱਗੀ, ਤਾਅਨੇ ਦੇਣ ਵਾਲੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ