ਰੇਸ਼ਮਾ ਆਪਣੀ ਮਾਲਕਣ ਨੂੰ ਫੋਨ ਕਰਦੀ ਹੈ, ਤੇ ਉਸ ਨੂੰ ਬੋਲਦੀ ਹੈ ਕਿ ਅੱਜ ਉਹ ਕੰਮ ਕਰਨ ਨਹੀਂ ਆ ਸਕਦੀ। ਕਿਉਂਕਿ ਉਸ ਦੇ ਬੇਟੇ ਦੀ ਸਿਹਤ ਠੀਕ ਨਹੀਂ ਹੈ। ਪਰ ਉਸ ਦੀ ਮਾਲਕਣ ਉਸ ਨੂੰ ਅੱਗੋਂ ਬੋਲਦੀ,” ਆਏ ਦਿਨ ਕੰਮ ਤੇ ਨਾ ਆਉਣ ਦਾ ਤੇਰਾ ਕੋਈ ਨਾ ਕੋਈ ਬਹਾਨਾ ਹੀ ਹੁੰਦਾ। ਪਰ ਅੱਜ ਤੇਰਾ ਇਹ ਬਹਾਨਾ ਚੱਲਣ ਵਾਲਾ ਨਹੀਂ। ਤੈਨੂੰ ਪਤਾ ਹੈ ਕਿ ਅੱਜ ਘਰ ਬਹੁਤ ਸਾਰੇ ਮਹਿਮਾਨਾਂ ਆਉਣ ਗੇ। ਸ਼ਾਮ ਨੂੰ ਬੌਬੀ ( ਮਾਲਕਣ ਦਾ ਮੁੰਡਾ) ਦਾ ਜਨਮ ਦਿਨ ਹੈ। ਇਹ ਕਹਿ ਕੇ ਫੋਨ ਕੱਟ ਜਾਂਦਾ ਹੈ।
ਰੇਸ਼ਮਾ ਜੋ ਇੱਕ ਅੱਧਖੜ੍ਹ ਉਮਰ ਦੀ ਔਰਤ ਹੈ, ਦੋ ਸ਼ਹਿਰ ਦੇ ਨਾਮੀ ਸੇਠ ਦੇ ਘਰ ਨੌਕਰਾਣੀ ਹੈ। ਉਹ ਆਪਣੇ ਕੰਮ ਪ੍ਰਤੀ ਬਹੁਤ ਇਮਾਨਦਾਰ ਹੈ, ਉਸ ਦੀ ਇਮਾਨਦਾਰੀ ਕਰਕੇ ਉਸ ਦੇ ਪਤੀ ਨੂੰ ਸੇਠ ਨੇ ਆਪਣੇ ਘਰ ਮਾਲੀ ਦੀ ਨੌਕਰੀ ਉੱਤੇ ਰੱਖਿਆ ਹੈ। ਦੋਵੇਂ ਪਤੀ-ਪਤਨੀ ਮਿਲ ਕੇ ਆਪਣਾ ਤੇ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਉਹਨਾਂ ਦਾ ਇਕ ਹੀ ਬੱਚਾ (ਰਾਜੂ) ਹੈ , ਜਿਸ ਨੂੰ ਉਹ ਇੱਕ ਸੁੰਦਰ ਜ਼ਿੰਦਗੀ ਦੇਣਾ ਚਾਹੁੰਦੇ ਹਨ। ਪਰ ਰਾਜੂ ਦੀ ਸਿਹਤ ਪਿਛਲੇ ਕਾਫੀ ਸਮੇਂ ਤੋਂ ਕੁਝ ਠੀਕ ਨਹੀਂ ਰਹਿੰਦੀ ਹੈ।
ਜਿਸ ਕਰਕੇ ਰੇਸ਼ਮਾ ਨੂੰ ਆਏ ਦਿਨ ਛੁੱਟੀ ਲੈਣੀ ਪੈਂਦੀ ਹੈ, ਤੇ ਉਸ ਦੀਆਂ ਛੁੱਟੀਆਂ ਕਰਕੇ ਉਸਦੀ ਮਾਲਕਣ ਦਾ ਉਸ ਪ੍ਰਤੀ ਵਤੀਰਾ ਕੁਝ ਸੰਦੇਹਜਨਕ ਹੈ। ਰੇਸ਼ਮਾ ਰਾਜੂ ਨੂੰ ਕੲੀ ਡਾਕਟਰਾਂ ਕੋਲ ਦਿਖਾ ਚੁੱਕੀ ਹੈ, ਪਰ ਹਰ ਡਾਕਟਰ ਉਸ ਨੂੰ ਸ਼ਹਿਰ ਦੇ ਵੱਡੇ ਹਸਪਤਾਲ ਦਿਖਾਉਣ ਲਈ ਕਹਿੰਦਾ ਹੈ। ਪਰ ਰੇਸ਼ਮਾ ਹਰ ਵਾਰ ਘਰ ਦੇ ਖ਼ਰਚ ਦੇਖ ਚੁੱਪ ਰਹਿ ਜਾਂਦੀ ਹੈ। ਘਰ ਦਾ ਕਰਾਇਆ, ਰਸੋਈ ਦਾ ਖ਼ਰਚ, ਬੱਚੇ ਦੀ ਮਹਿੰਗੀ ਪੜਾਈ ਦਾ ਖ਼ਰਚ ਹੋਰ ਪਾਣੀ ਬਿਜਲੀ ਦਾ ਬਿੱਲ , ਵਿਚ ਹੀ ਰੇਸ਼ਮਾ ਤੇ ਉਸ ਦੇ ਪਤੀ ਦੀ ਕਮਾਈ ਚਲੀ ਜਾਂਦੀ। ਉਪਰੋਂ ਹੁਣ ਰਾਜੂ ਦੀ ਬਿਮਾਰੀ ਕਾਰਨ ਆਏ ਦਿਨ ਮਹਿੰਗੇ ਟੈਸਟ ਤੇ ਦਵਾਈ ਨੇ ਪਹਿਲਾਂ ਹੀ ਉਹਨਾਂ ਨੂੰ ਸੇਠ ਦੇ ਕਰਜ਼ਾਈ ਬਣਾ ਰੱਖਿਆ ਸੀ।
ਰੇਸ਼ਮਾ ਹੁਣ ਵੱਡੇ ਹਸਪਤਾਲ ਵਿਚ ਰਾਜੂ ਦਾ ਇਲਾਜ ਕਰਵਾਉਣ ਲਈ ਹੋਰ ਪੈਸੇ ਨਹੀਂ ਸੀ ਮੰਗਣਾ ਚਾਹੁੰਦੀ ਸੀ। ਪਰ ਉਹ ਆਪਣੇ ਬੱਚੇ ਨੂੰ ਇਸ ਤਰ੍ਹਾਂ ਮਰਦੇ ਵੀ ਨਹੀਂ ਦੇਖ ਸਕਦੀ ਸੀ। ਇਸ ਕਰਕੇ ਉਸ ਨੇ ਆਪਣੇ ਪਤੀ ਨਾਲ ਸਲਾਹ ਕੀਤੀ ਕਿ ਉਹ ਇੱਕ ਘਰ ਦਾ ਹੋਰ ਕੰਮ ਕਰੇਗੀ, ਪਰ ਆਪਣੇ ਰਾਜੂ ਦਾ ਇਲਾਜ ਕਰਵਾ ਲਾਏਗੀ। ਪਰ ਰਾਜੂ ਦੀ ਬਿਮਾਰੀ ਕਰਕੇ ਉਸ ਤੋਂ ਸੇਠ ਦੇ ਘਰ ਕੰਮ ਲਈ ਵੀ ਮਸਾ ਹੀ ਸਮਾਂ ਨਿਕਲ ਪਾਉਂਦਾ ਹੈ। ਰੇਸ਼ਮਾ ਇਸੇ ਉਧੇੜ ਬੁਣ ਵਿਚ ਸੇਠ ਦੇ ਘਰ ਪਹੁੰਚ ਜਾਂਦੀ ਹੈ।
ਅੱਜ ਰੇਸ਼ਮਾ ਦਾ ਮਨ ਉਸ ਦੇ ਕੰਮ ਵਿਚ ਸਾਥ ਨਹੀਂ ਦੇ ਰਿਹਾ ਸੀ ਉਸ ਨੂੰ ਵਾਰ-ਵਾਰ ਰਾਜੂ ਦਾ ਰੋਂਦਾ ਚਿਹਰਾ ਯਾਦ ਆਉਂਦਾ ਹੈ ਤੇ ਉਸ ਦਾ ਮਨ ਕਰਦਾ ਉਹ ਝੱਟ ਆਪਣੇ ਬੱਚੇ ਕੋਲ ਚਲੀ ਜਾਵੇ। ਪਰ ਮਾਲਕਣ ਦੇ ਹੁਕਮ ਰੁਕਣ ਦਾ ਨਾਂਮ ਹੀ ਨਹੀਂ ਲੈ ਰਹੇ ਸਨ। ਰੇਸ਼ਮਾ ਸਾਰੇ ਘਰ ਦੀ ਸਫ਼ਾਈ ਤੇ ਸਜਾਵਟ ਕਰ ਦਿੰਦੀ ਹੈ। ਉਹ ਜਲਦੀ ਤੋ ਜਲਦੀ ਆਪਣੇ ਘਰ ਜਾਣਾ ਚਾਹੁੰਦੀ ਹੈ ਤੇ ਜਦੋਂ ਮਾਲਕਣ ਤੋਂ ਜਾਣ ਬਾਰੇ ਪੁੱਛਦੀ ਹੈ ਤਾਂ ਮਾਲਕਣ ਪਾਰਟੀ ਖ਼ਤਮ ਹੋਣ ਤੇ ਜਾਣ ਦਾ ਕਹਿ ਰੋਕ ਲੈਂਦੀ ਹੈ। ਸੇਠ ਦੇ ਘਰ ਬਹੁਤ ਰੋਣਕਾਂ ਲੱਗੀਆਂ ਹਨ। ਸਭ ਭਾਂਤ ਭਾਂਤ ਦੇ ਪਕਵਾਨ ਖਾ ਰਹੇ ਹਨ, ਖੂਬ ਨਾਚ ਗਾਣਾ ਹੋ ਰਿਹਾ ਹੈ। ਪਰ ਰੇਸ਼ਮਾ ਦਾ ਮਨ ਆਪਣੇ ਰਾਜੂ ਬਾਰੇ ਸੋਚ ਕੇ ਭਰ ਭਰ ਡੁੱਲ੍ਹ ਰਿਹਾ ਹੈ। ਸ਼ਾਮ ਅੱਠ ਵਜੇ ਪਾਰਟੀ ਖ਼ਤਮ ਹੁੰਦੀ ਹੈ , ਰੇਸ਼ਮਾ ਜਲਦੀ ਜਲਦੀ ਸਭ ਕੰਮ ਸਮੇਟ ਕੇ ਜਾਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ