“ਆਪਣੇ ਪਿੰਡ ਦੀ ਮਿੱਟੀ”
“ਕੰਮ ਕਰਦੀ ਬੀਬੀ ਜਾਗੀਰ ਨੂੰ ਆਣ ਗੁਆਂਢਣ ਦੱਸਣ ਲੱਗੀ ਕਿ ਬੀਬੀ ਤੇਰੇ ਪੇਕੇ ਪਿੰਡ ਇੱਥੋਂ ਆਪਣੇ ਪਿੰਡੋਂ ਕੁੜੀ ਵਿਆਹੀ ਜਾਣੀ ਏ,ਇੰਨ੍ਹਾਂ ਸੁਣ ਹੀ ਬੀਬੀ ਨੂੰ ਇੰਨ੍ਹਾਂ ਚਾਅ ਚੜਦਾ ਕਿ ਚਲੋ ਕੋਈ ਖ਼ਬਰ ਹੀ ਮਿਲ ਜਾਇਆ ਕਰੋ ਇੱਧਰੋਂ ਉਧਰੋਂ ਮੇਰੇ ਪੇਕੇ ਪਿੰਡ ਦੀ,ਫਿਰ ਪੁੱਛਣ ਲੱਗਦੀ ਬੀਬੀ ਜਾਗੀਰ ਕਿ ਕੁੜੇ ਕਿੰਨਾ ਦੀ ਕੁੜੀ ਆਪਣੇ ਪਿੰਡੋਂ ਤੇ ਪਤਾ ਭਲਾ ਮੇਰੇ ਪੇਕੇ ਪਿੰਡ ਕਿੰਨਾ ਦੇ ਵਿਆਹੀ ਜਾਣੀ ਏ,
ਉਹ ਥੋੜ੍ਹਾ ਬਹੁਤਾ ਦੱਸ ਆਖਦੀ ਬੀਬੀ ਇੰਨ੍ਹਾਂ ਕੁ ਹੀ ਪਤਾ ਮੈਨੂੰ, ਬਾਕੀ ਮੈ ਪੁੱਛ ਕੇ ਦੱਸ ਦੇਵਾਂਗੀ, ਆਖਦੀ ਬੀਬੀ ਹੁਣ ਮੈਂ ਘਰਦੇ ਕੰਮ ਕਰਨੇ ਹੁਣ ਚੱਲਦੀ ਆ ਮੈਂ ਫਿਰ ਮਾਰਦੀ ਆ ਆਥਣੇ ਗੇੜਾ,ਬੀਬੀ ਜਾਗੀਰ ਨੂੰ ਪਿੰਡ ਦੀ ਫਿਰ ਬਹੁਤ ਯਾਦ ਆਉਂਦੀ ਕਿਉਂਕਿ ਕਿੰਨ੍ਹੇ ਹੀ ਸਾਲ ਹੋਗੇ ਸੀ ਹੁਣ ਉਹਨੂੰ ਪਿੰਡ ਗਈ ਨੂੰ,
ਕਾਰਨ ਇਹ ਸੀ ਕਿ ਮਾਂ ਪਿਉ ਮੁੱਕ ਚੁੱਕੇ ਸਨ,ਬੀਬੀ ਜਾਗੀਰ ਹੋਰੀਂ ਦੋ ਭੈਣਾਂ ਹੀ ਸਨ, ਭਰਾ ਹੈ ਨਹੀਂ ਸੀ ਕੋਈ,ਫਿਰ ਕੋਈ ਚਾਚਾ ਤਾਇਆ ਵੀ ਨਹੀਂ ਸੀ ਕੋਈ ਬਸ ਫਿਰ ਕਿੱਥੇ ਰਿਹਾ ਸੀ ਕੋਈ ਪੇਕੇ ਪਿੰਡ,ਪਰ ਰੂਹ ਅੱਜ ਵੀ ਉੱਥੇ ਹੀ ਪੇਕੇ ਪਿੰਡ ਹੀ ਰਹਿੰਦੀ,ਵਧੀਆ ਘਰ ਮਿਲਿਆ ਸੀ ਭਾਮੇਂ ਬੀਬੀ ਜਾਗੀਰ ਨੂੰ ਪਰ ਪੇਕੇ ਘਰ ਨੂੰ ਕਿਵੇ ਭੁੱਲਦਾ ਕੋਈ ਨਾਲੇ ਇਹੋ ਜਿਹੇ ਹਲਾਤਾਂ ਵਿੱਚ ਜਦ ਕੋਈ ਘਰ ਪਰਿਵਾਰ ਹੀ ਖਤਮ ਹੋਕੇ ਰਹਿ ਜੇ,
ਬਸ ਇਹੀ ਸੋਚਦੀ ਰਹਿੰਦੀ ਜਦੋ ਕਦੇ ਪੇਕੇ ਪਿੰਡ ਦਾ ਨਾਂ ਸੁਣ ਲੈਂਦੀ ਜਾਂ ਕਿੱਧਰੋਂ ਕੋਈ ਖ਼ਬਰ ਮਿਲਦੀ ਪੇਕੇ ਪਿੰਡ ਦੀ,ਚੱਲ ਇੰਨ੍ਹਾਂ ਸੋਚ ਫਿਰ ਤੋਂ ਆਪਣੇ ਕੰਮੀ ਲੱਗ ਗਈ ਕੇ ਮਨ ਥੋੜ੍ਹਾ ਹੋਰ ਹੋਜੂ ਨਹੀਂ ਤਾਂ ਕਿੱਧਰੇ ਚਿੱਤ ਨਾ ਲੱਗਦਾ ਬਸ ਬੇਚੈਨੀ ਲੱਗੀ ਰਹਿੰਦੀ, ਕੰਮ ਕਰਦੀ ਕਰਦੀ ਦੁਪਹਿਰ ਹੋ ਜਾਂਦੀ ਕਿ ਕੀ ਦੇਖਦੀ ਘਰ ਬੂਹੇ ਤੇ ਦਸਤਕ ਹੁੰਦੀ ਜਾ ਕੇ ਦੇਖਦੀ ਕਿ ਇੱਕ ਬਜ਼ੁਰਗ ਬੂਹੇ ਵਿੱਚ ਖੜ੍ਹਾ ਏ,
ਆਖਦਾ ਭਾਈ ਘਰ ਹੀ ਓ, ਬੀਬੀ ਜਾਗੀਰ ਆਖਦੀ ਆਜੋ ਬਾਪੂ ਜੀ ਘਰ ਹੀ ਆ,ਲੰਘ ਆਉ ਅੰਦਰ, ਆਖਦਾ ਪੁੱਤ ਮੈਂ ਤੇਰੇ ਪੇਕੇ ਪਿੰਡੋਂ ਆਇਆ,ਆਪਣੇ ਮੁੰਡੇ ਨੂੰ ਵਿਆਹੁਣ ਆਉਣਾ ਇੱਥੇ ਇਸ ਪਿੰਡ ਥੋੜ੍ਹੇ ਦਿਨਾਂ ਤੱਕ ਮੈਨੂੰ ਪਤਾ ਲੱਗਿਆ ਕਿ ਮੇਰੇ ਪਿੰਡ ਦੀ ਧੀ ਇਸ ਘਰ ਵਿਆਹੀ ਏ ਮੈ ਮਿਲ ਆਵਾਂ ਤਾਂ ਆਇਆ ਪੁੱਤ,
ਇੰਨ੍ਹਾਂ ਸੁਣ ਬੀਬੀ ਜਾਗੀਰ ਭਾਵੁਕ ਹੋ ਗਈ ਤੇ ਬਾਪੂ ਜੀ ਗਲ਼ ਲੱਗ ਰੋਣ ਲੱਗੀ, ਬੀਬੀ ਜਾਗੀਰ ਨੂੰ ਬਾਪੂ ਵਿੱਚੋਂ ਆਪਣਾ ਪਿਉ, ਆਪਣੀ ਮਾਂ ਸਭ ਨਜ਼ਰ ਆ ਰਿਹਾ ਸੀ,ਇੰਝ ਲੱਗ ਰਿਹਾ ਸੀ ਕਿ ਅਜੇ ਵੀ ਮੇਰੀ ਹੋਂਦ ਬਾਕੀ ਰੱਖੀ ਏ ਆਪਣੇ ਕੋਲ ਮੇਰੇ ਪਿੰਡ ਦੀ ਮਿੱਟੀ ਨੇ,ਕਿੰਨਾਂ ਹੀ ਚਿਰ ਬਾਪੂ ਗਲ਼ ਲੱਗ ਰੋਈ ਬੀਬੀ ਜਾਗੀਰ,ਬਾਪੂ ਆਖਦਾ ਚੱਲ ਹੁਣ ਚੁੱਪ ਕਰ ਐਵੇ ਨਹੀਂ ਕਰੀਦਾ ਝੱਲੀ ਨਾ ਹੋਵੇ,
ਅੱਜ ਵੀ ਪਿੰਡ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
SANJAY 🌹🤝
sanjaygandhi2201@gmail.com