ਮੈਂ ਬੀ.ਏ ਪਾਸ ਕਰਕੇ ਬੀ.ਐਡ ਚ ਦਾਖ਼ਲਾ ਲੈ ਲਿਆ।ਸਾਡੇ ਵੇਲੇ ਦਸ ਕੁ ਮਹੀਨਿਆਂ ਚ ਬੀ ਐਡ ਹੋ ਜਾਂਦੀ ਸੀ।ਮੇਰੇ ਦਸ ਮਹੀਨੇ ਕਦੋਂ ਹੋ ਗਏ ਅਤੇ ਕਦੋਂ ਮੇਰੀ ਬੀ,ਐਡ ਹੋ ਗਈ ਪਤਾ ਹੀ ਨਾ ਚੱਲਿਆ।
ਮੈਂ ਚੰਗੇ ਨੰਬਰ ਲੈ ਕੇ ਬੀ ਐਡ ਕਰ ਗਿਆ ਅਤੇ ਮੇਰੀ ਸਿਲੈਕਸ਼ਨ ਗਣਿਤ ਦੇ ਅਧਿਆਪਕ ਵੱਜੋਂ ਇੱਕ ਸਰਕਾਰੀ ਸਕੂਲ ਚ ਹੋ ਗਈ।
ਜਿਸ ਪਿੰਡ ਚ ਮੈਂ ਅਧਿਆਪਕ ਲੱਗਿਆ ਸੀ ਉਸ ਪਿੰਡ ਚ ਗ਼ਰੀਬੀ ਬੜੀ ਸੀ।ਇਸ ਗੱਲ ਦਾ ਅੰਦਾਜ਼ਾ ਮੈਂ ਬੱਚਿਆਂ ਦੇ ਪੈਰਾਂ ਚ ਪਾਈਆਂ ਚੱਪਲਾਂ ਅਤੇ ਗੱਟੇ ਦੇ ਥੈਲਿਆਂ ਤੋਂ ਹੀ ਲਗਾ ਲਿਆ ਸੀ।
ਮੈਂ ਨਵਾਂ ਨਵਾਂ ਮਾਸਟਰ ਬਣਿਆ ਸੀ ਅਤੇ ਮੇਰੇ ਦਿਲ ਚ ਬੜਾ ਚਾਅ ਸੀ ਕਿ ਗ਼ਰੀਬ ਬੱਚੇ ਵੀ ਪੜ੍ਹ ਲਿਖ ਜਾਣ ਕਿਉਂਕਿ ਸਾਡੇ ਕੋਲ ਸਿਰਫ ਗ਼ਰੀਬਾਂ ਦੇ ਬੱਚੇ ਹੀ ਪੜ੍ਹਦੇ ਸਨ।
ਮੈਂ ਹਰ ਰੋਜ਼ ਦੀ ਤਰ੍ਹਾਂ ਸਕੂਲ ਗਿਆ,ਮੇਰੇ ਨਾਲ ਲੱਗੀ ਇੱਕ ਅਧਿਆਪਕਾ ਦੀ ਬੇਟੀ ਦਾ ਜਨਮ ਦਿਨ ਸੀ।ਉਹ ਆਪਣੀ ਮੰਮੀ ਨਾਲ ਸਕੂਲ ਆਈ ਹੋਈ ਸੀ,ਮੈਡਮ ਨੇ ਸਟਾਫ਼ ਰੂਮ ਚ ਦੱਸਿਆ ਕਿ ਇਸਦਾ ਅੱਜ ਜਨਮਦਿਨ ਹੈ ਅਤੇ ਕਹਿੰਦੀ ਮੈਂ ਨਾਲ ਜਾਣਾ ਹੈ।
ਸਾਰੇ ਅਧਿਆਪਕਾਂ ਨੇ ਲੜਕੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਆਪੋ ਆਪਣੀ ਜਮਾਤ ਚ ਚਲੇ ਗਏ।
ਜਦੋਂ ਅੱਧੀ ਛੁੱਟੀ ਵੇਲੇ ਖਾਣਾ ਖਾਣ ਬੈਠੇ ਤਾਂ ਮੈਡਮ ਨੇ ਨਾਲ ਲਿਆਂਦੀਆਂ ਟੋਫ਼ੀਆਂ ਬੱਚਿਆਂ ਨੂੰ ਅਤੇ ਮਠਿਆਈ ਅਧਿਆਪਕਾਂ ਨੂੰ ਵੰਡੀ।
ਛੋਟੀ ਜਮਾਤ ਦੇ ਬੱਚੇ ਮੈਡਮ ਦੀ ਬੇਟੀ ਨੂੰ ਚੱਕੀ ਫਿਰਦੇ ਸਨ,ਛੋਟੇ ਬੱਚਿਆਂ ਨੂੰ ਚਾਅ ਜਿਹਾ ਚੜ ਜਾਂਦਾ ਹੈ ਜਦੋਂ ਕਿਸੇ ਅਧਿਆਪਕ ਦਾ ਛੋਟਾ ਬੱਚਾ ਨਾਲ ਆਵੇ।
ਅਗਲੇ ਦਿਨ ਮੈਂ ਫਿਰ ਸਕੂਲ ਗਿਆ ਤਾਂ ਮੇਰੀ ਅੱਠਵੀਂ ਜਮਾਤ ਦੀ ਪ੍ਰਿਅੰਕਾ ਦਾ ਜਨਮਦਿਨ ਸੀ,ਮੈਂ ਬੱਚੀ ਨੂੰ ਵਧਾਈ ਦਿੱਤੀ ਤਾਂ ਬੱਚੀ ਬਹੁਤ ਖ਼ੁਸ਼ ਹੋਈ।ਬੱਚੀ ਪੜਨ ਚ ਬਹੁਤ ਹੁਸ਼ਿਆਰ ਸੀ,ਪਰ ਉਸਦੇ ਮਾਪੇ ਬੇਹੱਦ ਗ਼ਰੀਬ ਸਨ।
ਮੈਂ ਪੀਰੀਅਡ ਲਗਾ ਕੇ ਵਾਪਸ ਸਟਾਫ਼ ਰੂਮ ਚ ਆ ਗਿਆ।ਲੰਚ ਟਾਇਮ ਤੋਂ ਬਾਅਦ ਮੇਰੇ ਨਾਲ ਦਾ ਇੱਕ ਅਧਿਆਪਕ ਨਾ ਆਉਣ ਕਰਕੇ ਮੇਰੀ ਐਡਜਸਟਮੈਂਟ ਅੱਠਵੀਂ ਜਮਾਤ ਚ ਲਗਾ ਦਿੱਤੀ।ਮੈਂ ਫਿਰ ਅੱਠਵੀਂ ਜਮਾਤ ਚ ਚਲਾ ਗਿਆ।
ਮੈਂ ਪ੍ਰਿਅੰਕਾ ਨੂੰ ਕੋਲ ਬੁਲਾਇਆ ਤੇ ਹੌਲੀ ਜਿਹੇ ਕਿਹਾ ਕਿ ਟੌਫ਼ੀਆਂ ਕਿਉਂ ਨਹੀਂ ਵੰਡੀਆਂ ਤਾਂ ਕਹਿੰਦੀ ਕਿ ਮੈਂ ਆਪਣੇ ਡੈਡੀ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ