ਫਿਲੀਪੀਨਜ਼ ‘ਚ ਬੀਤੇ ਦਿਨੀਂ ਇਕ ਥੀਮ ਪਾਰਕ ‘ਚ ਮਸਤੀ ਕਰਨ ਆਏ ਇਕ ਵਿਅਕਤੀ ਦੀ ਜਾਨ ਤੇ ਬਣ ਗਈ। ਦਰਅਸਲ, ਇਸ ਵਿਅਕਤੀ ਨੇ ਇੱਥੇ ਇਕ ਜ਼ਿੰਦਾ ਮਗਰਮੱਛ ਨੂੰ ਪਲਾਸਟਿਕ ਦਾ ਸਮਝ ਲਿਆ ਅਤੇ ਅਣਜਾਣੇ ‘ਚ ਉਸ ਨਾਲ ਸੈਲਫੀ ਲੈਣ ਲਈ ਉਸ ਦੇ ਬਹੁਤ ਨੇੜੇ ਚਲਾ ਗਿਆ। ਉਸ ਤੋਂ ਬਾਅਦ ਜੋ ਵੀ ਹੋਇਆ, ਉਹ ਬਹੁਤ ਡਰਾਉਣ ਵਾਲਾ ਨਜ਼ਾਰਾ ਸੀ। ਇਹ ਵਿਅਕਤੀ ਆਪਣੇ ਜਨਮ ਦਿਨ ਮੌਕੇ ਮਨੋਰੰਜਨ ਪਾਰਕ ਦਾ ਆਨੰਦ ਲੈਣ ਆਇਆ ਸੀ ਪਰ ਇਕ ਘਟਨਾ ਨੇ ਸਭ ਕੁਝ ਵਿਗਾੜ ਕੇ ਰੱਖ ਦਿੱਤਾ।
ਵੈੱਬਸਾਈਟ ਡੇਲੀ ਮੇਲ ਦੀ ਰਿਪੋਰਟ ਮੁਤਾਬਕ 68 ਸਾਲਾ ਨੇਹੇਮੀਆਸ ਚਿਪਡਾ ਆਪਣੇ ਜਨਮਦਿਨ ਦੇ ਮੌਕੇ ‘ਤੇ ਕਾਗਯਾਨ ਦੇ ਓਰੋ ਸ਼ਹਿਰ ‘ਚ ਸਥਿਤ ਇਕ ਮਨੋਰੰਜਨ ਪਾਰਕ ਦਾ ਆਨੰਦ ਲੈਣ ਪਹੁੰਚੇ ਸਨ। ਜਿਵੇਂ ਕਿ ਬਾਕੀ ਥੀਮ ਪਾਰਕਾਂ ਵਿੱਚ ਹੁੰਦਾ ਹੈ , ਕਈ ਥਾਵਾਂ ‘ਤੇ ਪਲਾਸਟਿਕ ਦੇ ਜਾਨਵਰ ਲਗਾਏ ਹੋਏ ਹੁੰਦੇ ਹਨ, ਜਿਨ੍ਹਾਂ ਦੇ ਨੇੜੇ ਖੜ੍ਹੇ ਲੋਕ ਫੋਟੋਆਂ ਖਿੱਚਦੇ ਹਨ ਅਤੇ ਸੈਲਫੀ ਲੈਂਦੇ ਹਨ। ਨੇਹੇਮੀਆ ਨੇ ਇੱਥੇ 12 ਫੁੱਟ ਲੰਬੇ ਮਗਰਮੱਛ ਨੂੰ ਪਲਾਸਟਿਕ ਦਾ ਸਮਝ ਲਿਆ ਅਤੇ ਉਸ ਨਾਲ ਸੈਲਫੀ ਲੈਣ ਚਲਾ ਗਿਆ। ਫਿਰ ਮਗਰਮੱਛ ਨੇ ਉਸ ਦਾ ਹੱਥ ਜਬਾੜੇ ਵਿਚ ਪਾ ਕੇ ਉਸ ਨੂੰ ਆਪਣੇ ਨਾਲ ਪਾਣੀ ਵਿਚ ਖਿੱਚ ਲਿਆ। ਇਸ ਖੌਫਨਾਕ ਦ੍ਰਿਸ਼ ਨੂੰ ਦੇਖ ਕੇ ਹਰ ਕੋਈ ਚੀਕਣ ਲੱਗਾ।
ਚਸ਼ਮਦੀਦਾਂ ਅਨੁਸਾਰ, ਨੇਹੇਮੀਆ ਇਸ ਦੌਰਾਨ ਕੁਝ ਦੇਰ ਤਕ ਦਰਦ ਨਾਲ ਚੀਕਦਾ ਰਿਹਾ। ਪਰ ਜਿਵੇਂ ਹੀ ਮਗਰਮੱਛ ਦੀ ਪਕੜ ਢਿੱਲੀ...
...
Access our app on your mobile device for a better experience!