ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਸੱਚਖੰਡ ਗਮਨ ਦਿਵਸ 28 ਨਵੰਬਰ ਨੂੰ ਆ ਰਿਹਾ ਹੈ ਆਉ ਭਾਈ ਸਾਹਿਬ ਜੀ ਦੇ ਇਤਿਹਾਸ ਤੇ ਹਰ ਰੋਜ ਇਕ ਸੰਖੇਪ ਝਾਤ ਮਾਰਨ ਦਾ ਨਿਮਾਣਾ ਜਿਹਾ ਜਤਨ ਕਰੀਏ ਜੀ ।
ਭਾਗ 1
ਜਦੋਂ ਵੀ ਕਿਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਗੱਲ ਚੱਲਦੀ ਹੋਵੇ ਤਾਂ ਭਾਈ ਮਰਦਾਨੇ ਦਾ ਜਿਕਰ ਨਾ ਹੋਵੇ ਇਹ ਹੋ ਨਹੀਂ ਸਕਦਾ।ਸਭ ਤੋਂ ਵੱਧ ਗੁਰੂ ਬਾਬੇ ਨਾਨਕ ਨਾਲ ਰਹਿਣ ਦਾ ਸੁਭਾਗ ਵੀ ਭਾਈ ਮਰਦਾਨੇ ਨੂੰ ਹੀ ਪ੍ਰਾਪਤ ਹੋਇਆ ਹੈ। ਕਈ ਸਦੀਆਂ ਤੱਕ ਭਾਈ ਮਰਦਾਨਾ ਜੀ ਨੂੰ ਭੁਖੇ,ਤਿਹਾਏ,ਡਰਪੋਕ ਤੇ ਆਮ ਜਿਹਾ ਮਰਾਸੀ ਸਮਝਿਆ ਜਾਂਦਾ ਰਿਹਾ ਹੈ ਪਰ ਜਦੋਂ ਉਨ੍ਹਾਂ ਦਾ ਜੀਵਨ ਦੇਖੀਏ ਤਾਂ ਪਤਾ ਲੱਗਦਾ ਕਿ ਉਹ ਨਿਰਕਪਟ,ਸੂਰਮਾ,ਸਮੇਂ ਨਾਲ ਲੜਨ ਵਾਲਾ,ਦੁੱਖਾਂ ਨੂੰ ਹੱਸ ਕੇ ਝੱਲਣ ਵਾਲਾ,ਰਾਗ ਵਿੱਦਿਆ ਵਿੱਚ ਪ੍ਰਬੀਨ,ਗੁਰੂ ਦਾ ਹੁਕਮ ਮੰਨਣ ਵਾਲਾ,ਨਿਰਭੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਅਜਿਹਾ ਸਾਥੀ ਸੀ ਜਿਸ ਨੇ ਹਰ ਦੁੱਖ ਤੇ ਆਈ ਔਕੜ ਦਾ ਡੱਟ ਕੇ ਮੁਕਾਬਲਾ ਕੀਤਾ।
ਗੁਰੂ ਨਾਨਕ ਦੇ ਇਸ ਸਾਥੀ ਦਾ ਜਿਕਰ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਵੀ ਕੀਤਾ :-
“ਇਕ ਬਾਬਾ ਅਕਾਲ ਰੂਪ ,ਦੂਜਾ ਰਬਾਬੀ ਮਰਦਾਨਾ ।”
ਭਾਈ ਮਰਦਾਨਾ ਜੀ ਮਹਾਰਾਜ ਤੋਂ ਦਸ ਸਾਲ ਵੱਡੇ ਸਨ।ਭਾਈ ਕਾਨ੍ਹ ਸਿੰਘ ਜੀ ਦੇ ਮਹਾਨ ਕੋਸ਼ ਅਨੁਸਾਰ ਭਾਈ ਮਰਦਾਨਾ ਜੀ ਦਾ ਜਨਮ ਤਲਵੰਡੀ ਵਿਖੇ ਸੰਨ 1459ਈ: ਨੂੰ ਹੋਇਆ।ਭਾਈ ਮਰਦਾਨਾ ਬਚਪਨ ਦਾ ਨਾਂ ‘ਮਰਜਾਨਾ’ ਸੀ । ਕਿਉਂਕਿ ਮਰਦਾਨਾ ਜੀ ਦੇ ਪਹਿਲੇ ਭੈਣ ਭਰਾ ਜੰਮਣ ਤੋ ਬਾਅਦ ਮਰ ਜਾਦੇ ਸਨ ਮਾਂ ਨੂੰ ਇਹੋ ਵਹਿਮ ਸੀ ਇਹ ਵੀ ਮਰ ਜਾਵੇਗਾ ਇਸ ਲਈ ਮਰਦਾਨਾ ਜੀ ਨੂੰ ਮਰਜਾਨਾ ਕਹਿ ਕੇ ਹੀ ਬਲਾਉਦੇ ਸਨ । ‘ਮਰਦਾਨਾ’ ਉਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਵਲੋਂ ਮਿਲਿਆ ਖ਼ਿਤਾਬ ਸੀ।ਭਾਈ ਮਰਦਾਨਾ ਜੀ ਦੇ ਪਿਤਾ ਦਾ ਨਾਂ ਭਾਈ ਬਾਦਰੇ ਤੇ ਮਾਤਾ ਦਾ ਨਾਂ ਮਾਈ ਲੱਖੋ ਸੀ।
ਭਾਈ ਮਰਦਾਨਾ ਜੀ ਨੂੰ ਰਾਗ ਵਿੱਦਿਆ ਪੁਰਖਿਆਂ ਵਿਚੋਂ ਹੀ ਮਿਲੀ ਸੀ।ਸੁਰੀਲਾ ਗਲਾ ਰਬ ਦੀ ਦੇਣ ਸੀ ਤੇ ਰਾਗ-ਗਾਇਕੀ ਦੀ ਸੂਝ ਪਿਤਾ-ਪੁਰਖੀ ਤੋਂ ਪ੍ਰਾਪਤ ਹੋਈ।ਬਹੁਤ ਘੱਟ ਲੋਕ ਜਾਣਦੇ ਹਨ ਕਿ ਸੰਸਾਰ ਪ੍ਰਸਿੱਧ ਗਾਇਕ ਤਾਨਸੇਨ ਦੇ ਗੁਰੂ ਹਰਿਦਾਸ ਜੀ ਮਰਦਾਨਾ ਜੀ ਦੇ ਸ਼ਾਗਿਰਦ ਸਨ।ਦਰਅਸਲ ਉਦੋਂ ਆਮ ਹੀ ਮੰਨਿਆ ਜਾਂਦਾ ਸੀ ਕਿ ਮਿਰਾਸੀ ਜਨਮ ਤੋਂ ਹੀ ਗਾਇਕ ਹੁੰਦਾ ਹੈ ਪਰੰਤੂ ਸੰਗੀਤਕਾਰ ਬਣਨ ਲਈ ਸ਼ਾਸਤਰੀ ਸੰਗੀਤ ਜਾਂ ਉਚੇਰਾ ਹੁਨਰ ਪ੍ਰਾਪਤ ਕਰਨ ਲਈ ਵਿਦਿਆ ਆਪਣੇ ਬਜ਼ੁਰਗਾਂ ਜਾਂ ਉਸਤਾਦ ਘਰਾਣਿਆਂ ਤੋਂ ਲੈਣੀ ਹੀ ਪੈਂਦੀ ਸੀ। ਭਾਈ ਮਰਦਾਨਾ ਜੀ ਦੀ ਪਤਨੀ ਦਾ ਕੀ ਨਾਮ ਸੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਇਸ ਬਾਰੇ ਜਰੂਰ ਜਿਕਰ ਆਉਂਦਾ ਹੈ ਕਿ ਉਹ ਵਿਆਹੇ ਹੋਏ ਸਨ ਤੇ ਉਨ੍ਹਾਂ ਦੇ ਤਿੰਨ ਬੱਚੇ ਸਨ।ਦੋ ਪੁੱਤਰ ਸ਼ਹਿਜ਼ਾਦਾ ਅਤੇ ਰਜਾਦਾ ਅਤੇ ਇਕ ਪੁੱਤਰੀ ਸੀ। ਰਬਾਬੀ ਹੋਣ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਤੇ ਮਰਦਾਨੇ ਨੇ ਆਪਣੇ ਗਾਇਨ ਨਾਲ ਬੜਾ ਰੰਗ ਲਾਇਆ। ਇਸ ਵਿਆਹ ਦੇ ਮੌਕੇ ਤੇ ਹੀ ਗੁਰੂ ਸਾਹਿਬ ਨੇ ਉਸਨੂੰ ਇਕ ਨਵੀਂ ਰਬਾਬ ਲੈ ਕੇ ਦਿਤੀ ਸੀ।ਰਬਾਬ ਅਰਬੀ ਸ਼ਬਦ ਹੈ।ਇਹ ਅਰਬ ਤੇ ਈਰਾਨ ਦੇ ਸੂਫੀ ਫਕੀਰਾਂ ਦੀ ਸਾਂਝੀ ਉਪਜ ਦਾ ਫਲ ਹੈ।ਭਾਈ ਕਾਨ੍ਹ ਸਿੰਘ ਅਨੁਸਾਰ ਰਬਾਬ ਦਾ ਅਸਲ ਨਾਮ ਰਾਵਣ ਵੀਣਾ ਹੈ। ਰਬਾਬ ਮਿਰਾਸੀਆਂ ਦਾ ਪੁਰਾਣਾ ਸੰਗੀਤਕ ਸਾਜ਼ ਹੈ।
ਖੋਜਕਾਰਾਂ ਨੇ ਰਬਾਬ ਬਾਰੇ ਲਿਖਿਆ ਹੈ ਕਿ ਰਬਾਬ ਤੰਤੀ ਸਾਜ਼ ਹੈ।ਇਸਦੇ ਦੋ ਪ੍ਰਕਾਰ ਹੁੰਦੇ ਹਨ।ਨਿਬੱਧ ਅਤੇ ਅਨਿਬੱਧ। ਨਿਬੱਧ ਰਬਾਬ ਵਿੱਚ ਸੁਰਾਂ ਚਿੰਨ੍ਹਾਂ ਦੇ ਪਰਦੇ ਤੰਦਾਂ ਨਾਲ ਬੱਝੇ ਹੁੰਦੇ ਹਨ।ਅਨਿਬੱਧ ਰਬਾਬ ਵਿੱਚ ਸੁਰਾਂ ਦੇ ਪਰਦੇ ਬੱਝੇ ਨਹੀ ਹੁੰਦੇ।ਰਬਾਬ ਨੂੰ ਵਜਾਉਣ ਲਈ ਆਮ ਤੌਰ ਤੇ ਲਕੜੀ ਜਾਂ ਹਾਥੀ ਦੰਦ ਦਾ ਤਿਕੋਣਾ ਟੁਕੜਾ ਵਰਤਿਆ ਜਾਂਦਾ ਹੈ।ਇਸ ਨੂੰ ਜਵਾਂ,ਜ਼ਰਬ ਤੇ ਮਿਜ਼ਰਾਬ ਵੀ ਕਹਿੰਦੇ ਹਨ।
ਇਸ ਨੂੰ ਵਜਾਉਣ ਲਈ ਸੱਜੇ ਹੱਥ ਦੇ ਅੰਗੂਠੇ ਤੇ ਪਹਿਲੀ ਤੇ ਦੂਜੀ ਉਂਗਲੀ ਨਾਲ ਫੜਕੇ ਤਾਰਾਂ ਉੱਤੇ ਟੁਣਕਰ ਕੀਤਾ ਜਾਂਦਾ ਹੈ ਤੇ ਖੱਬੇ ਹੱਥ ਦੀਆਂ ਉਂਗਲੀਆਂ ਨਾਲ ਤਾਰ ਨੂੰ ਡਾਂਡ ਉੱਤੇ ਦਬਾਕੇ ਸੁਰਾਂ ਨੂੰ ਪੈਦਾ ਕੀਤਾ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਰਬਾਬ ਦੀ ਉਦਾਹਰਨ ਛੇ ਵਾਰ ਹੋਈ ਮਿਲਦੀ ਹੈ।
ਭਾਈ ਮਨੀ ਸਿੰਘ ਜੀ ਨੇ ਭਾਈ ਮਰਦਾਨਾ ਜੀ ਦਾ ਗੁਰੂ ਪਾਤਸ਼ਾਹ ਨਾਲ ਪਹਿਲਾ ਮੇਲ ਲਗਭਗ ਸੰਨ 1480 ਵਿੱਚ ਹੋਇਆ ਦੱਸਿਆ ਹੈ।ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਗਿਆਰਾਂ ਸਾਲ ਦੀ ਸੀ ਤੇ ਭਾਈ ਮਰਦਾਨਾ ਜੀ ਇੱਕੀ ਸਾਲ ਦੇ ਸਨ।ਗੁਰੂ ਪਾਤਸ਼ਾਹ ਤੇ ਭਾਈ ਮਰਦਾਨੇ ਦਾ ਮੇਲ ਤਲਵੰਡੀ ਵਿੱਚ ਹੀ ਹੋਇਆ।ਭਾਈ ਮਰਦਾਨਾ ਵੀ ਰਾਇ ਭੌਂਇ ਦੀ ਤਲਵੰਡੀ ਦਾ ਜੰਮਪਲ ਸੀ।
ਤਲਵੰਡੀ ਦੀ ਹੀ ਸਾਖੀ ਹੈ ਕਿ ਇਕ ਵਾਰ ਗੁਰੂ ਨਾਨਕ ਜੀ ਇਕ ਰੁੱਖ ਹੇਠਾਂ ਆਰਾਮ ਕਰਦੇ ਪਏ ਸਨ ਕਿ ਉਧਰੋਂ ਕਿਸੇ ਪਾਸਿਉਂ ਰਬਾਬ ਵਜਾਉਣ ਦੀ ਆਵਾਜ਼ ਉਨ੍ਹਾਂ ਦੇ ਕੰਨ ਵਿੱਚ ਪਈ।ਉਹ, ਉੱਠ ਕੇ ਰਬਾਬ ਵਜਾਉਣ ਵਾਲੇ ਕੋਲ ਗਏ ਤੇ ਪੁੱਛਿਆ, “ਭਾਈ, ਤੇਰਾ ਨਾਉਂ ਕਿਆ ਹੈ ? ਤਾਂ ਉਸ ਨੇ ਕਿਹਾ, “ਜੀ ਮੇਰਾ ਨਾਉਂ ‘ਮਰਜਾਨਾ, ਮਰਾਸੀ ਲੋਕੀ ਕਹਿੰਦੇ ਹਨ। ਗੁਰੂ ਨਾਨਕ ਜੀ ਨੇ ਇਹ ਸੁਣ ਕੇ ਕਿਹਾ: “ਤੂੰ ਰਬਾਬ ਭਲਾ ਵਜਾਉਂਦਾ ਹੈਂ ਤੇ ਤੈਨੂੰ ਰਾਗਾਂ ਦੀ ਵੀ ਸੋਝੀ ਹੈ, ਪਰ ਜੇ ਤੂੰ ਸਾਡੀ ਸੰਗਤ ਕਰੇ ਤੇ ਇਹ ਰਾਗ ਸ਼ਬਦ ਪਾ ਕੇ ਗਾਵੇ ਤਾਂ ਤੇਰਾ ਦੀਨ ਦੁਨੀ ਵਿਚ ਉਧਾਰ ਹੋਵੇਗਾ। ਮਰਦਾਨਾ ਜੀ ਨੇ ਕਿਹਾ ਅਸੀਂ ਤਾਂ ਧਨੀ ਲੋਕਾਂ ਨੂੰ ਰਾਗ ਸੁਣਾ ਕੇ ਚਾਰ ਪੈਸੇ ਲਿਆਉਂਦੇ ਹਾਂ। ਜੇ ਤੇਰੇ ਨਾਲ ਲੱਗਾਂਗੇ, ਤਾਂ ਪਰਿਵਾਰ ਵਾਲੇ ਸਭ ਭੁੱਖ ਨਾਲ ਮਰ ਜਾਣਗੇ ਤੇ ਭੁੱਖਿਆਂ ਤੋਂ ਨਿਮਾਜ਼ ਰੋਜ਼ਾ ਵੀ ਨਹੀਂ ਹੋਣਾ। ਇਹ ਸੁਣ ਸਾਹਿਬ ਬਚਨ ਕੀਤਾ, ‘ਮਦਾਨਿਆ, ਤੂੰ ਦਿਵਾਨਾ ਹੋਇਆ ਹੈਂ, ਸਭ ਦੀ ਪਾਲਣਾ ਈਸ਼ਵਰ ਕਰਦਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ