ਕੱਲ੍ਹ ਤੜ੍ਹਕਸਾਰ ਛੇ ਕੁ ਵਜੇ ਨਨਾਣ ਬੀਬੀ ਦਾ ਫੋਨ ਆਇਆ .. ਆਵਦੇ ਭਰਾ ਨਾਲ ਗੱਲ ਕਰ ਰਹੀ ਸੀ .. ਘਰ ਦੀ ਸੁੱਖਸਾਂਦ ਪੁੱਛ ਕਹਿਣ ਲੱਗੀ ..”ਭਾਜੀ ਅੱਜ ਫਲਾਣੇ ਰਿਸ਼ਤੇਦਾਰ ਨੇ ਤੁਹਾਨੂੰ ਆਵਦੇ ਕਾਕੇ ਦੇ ਵਿਆਹ ਦਾ ਕਾਰਡ ਦੇਣ ਆਉਣਾ ਹੈ .. ਦੋਵੇਂ ਜੀਅ ਹੋਣਗੇ .. ਪਹਿਲੀ ਵਾਰ ਤੁਹਾਡੇ ਘਰ ਆਉਣਾ ਹੈ ਡੇਢ ਕੁ ਵਜੇ ਪਹੁੰਚ ਜਾਣਗੇ ਤੁਹਾਡੇ ਕੋਲ ..ਬਸ ਅੱਧਾ ਕੁ ਘੰਟਾ ਠਹਿਰਣਾ ਹੈ ਤੁਹਾਡੇ ਕੋਲ .. ਰੋਟੀ ਤੁਹਾਡੇ ਕੋਲ ਖਾਣਗੇ .. ਉਹਨਾਂ ਨੂੰ ਵਾਪਸੀ ਤੇ ਕਾਰਡ ਦਾ ਸ਼ਗਨ ਇਕੱਤੀ ਸੌ ਰੁਪਏ ਕਾਰਡ ‘ਚ ਪਾ ਕੇ ਦੇਣਾ ..”
ਉਹਦਾ ਵੀਰ ਅੱਛਾ ਅੱਛਾ ਕਹਿ ਗਹੁ ਨਾਲ ਗੱਲਸੁਣਦਾ ਰਿਹਾ .. ਤੇ ਭੈਣ ਜੀ ਨਸੀਹਤਾਂ ਦਿੰਦੇ ਰਹੇ .. “ਭਾਜੀ ਵਧੀਆ ਜੂਸ ਦੇਣਾ ..ਸਾਰੇ ਡਰਾਈ ਫਰੂਟ ਲੈ ਆਉ ..ਨਾਲੇ ਚਾਹ ਪੰਜ ਸੱਤ ਵਰਾਇਟੀਆਂ ਨਾਲ ਪਿਉਣੀ ..ਵੇਖਿਉ ਕਿਤ੍ਹੇ ਕੋਈ ਕਸਰ ਨਾ ਰਹਿ ਜਾਵੇ ਆਉ ਭਗਤ ਵਿੱਚ ..”
ਹੁਣ ਫੋਨ ਸੁਣਨ ਦੀ ਮੇਰੀ ਵਾਰੀ ਮੇਰੀ ਸੀ ..”ਭਾਬੀ ਪੂਰਾ ਚਾਅ ਕਰਨਾ ..ਕੋਈ ਖਾਣ ਪੀਣ ਵਾਲੀ ਚੀਜ਼ ਮਾੜੀ ਨਾ ਬਣੇ .. ਤੂੰ ਵੀ ਚਿਕਨ ਚੂਕਨ ਬਣਾ ਲੈ ..ਖਾਣਾ ਅਗਲੇ ਨੇ ਕਿੰਨਾ ਕੁ ਹੁੰਦਾ ਬਸ ਭਾਬੀ ਇੱਕ ਵਾਰੀ ਬੱਲੇ ਕਰਾਂਦੀ .. ਮਿਕਸ ਵੈਜੀਟੇਬਲ ਵੀ ਬਣਾ ਲਵੀ .. ਸ਼ਾਹੀ ਪਨੀਰ ਬਣਾ ਲਵੀਂ .. ਦਹੀਂ ਤਾਂ ਹੋਣਾ ਈ ਹੈ ਰਾਇਤੇ.. ਨਾਲ ਚੌਲ ਵੀ ਬਣਾ ਲਵੀਂ .. ਬੜੇ ਸਟੈਂਡਰਡ ਦਾ ਵਿਆਹ ਕਰਨਾ ਉਹਨਾੰ .. ਸਾਰੇ ਰਿਸ਼ਤੇਦਾਰਾਂ ਨੇ ਇਕਵੰਜਾ ਇਕਵੰਜਾ ਸੌ ਸ਼ਗਨ ਪਾਇਆ ਕਾਰਡ ਦੇਣ ਗਿਆਂ
ਨੂੰ .. ਚੰਗਾ ਮੇਰੀ ਭੈਣ .. ਬਾਕੀ ਵਿਆਹ ਤੇ ਆਉਣ ਵੇਲੇ ਸਹੀ .. ਹੁਣ ਤੂੰ ਭੱਜ ਭੱਜ ਕੰਮ ਕਰਲੈ .. ਸੱਚ ਭੁੱਲਗੀ ਮੈਂ
ਭਾਬੀ ਜੂਠੇ ਚਾਹ ਪਾਣੀ ਦੇ ਭਾਂਡੇ ਆਪ ਨਾ ਚੱਕਿਓ .. ਕੰਮ ਵਾਲੀ ਨੂੰ ਬੁਲਾ ਲਵੋ ਘਰੇ …ਨਾਲੇ ਤੇਰੇ ਨਾਲ ਭੌਰਾ ਕੰਮ ਕਰਾਦੂ ਨਾਲੇ ਘਰ ਦਾ ਸਟੈਂਡਰਡ ਦਿਸਜੂ … ਤੁਸੀਂ ਆਹ ਖੇਤੀ ਦੇ ਸੰਦ ਜਿਹੇ ਖਿਲ੍ਹਾਰ ਛੱਡਦੇ ਹੁੰਦੇ ਐ ਘਰੇ .. ਇਹਨਾਂ ਨੂੰ ਟਿਕਾਣੇ ਲਾਅ ਦੇਣਾ ..ਪੂਰਾ ਸਵੱਤਣ ਦਿਸੇ ਘਰ ਵਿੱਚ …”
ਕਹਿ ਫੋਨ ਕੱਟ ਦਿੱਤਾ .. !!
ਫੋਨ ਸੁਣਨ ਤੋਂ ਬਾਅਦ ਪਤੀਦੇਵ ਕਹਿ ਰਹੇ ਸੀ .. ਉੱਠ ਵੀ ਭਲਿਆ ! ਹੋਜਾ ਸ਼ੁਰੂ .. ਬਨਾਵਟੀ ਕਿਰਦਾਰ ਨਿਭਾਉਣ ਲਈ ਹੋਜਾ ਤਿਆਰ ..ਪਤਾ ਨਹੀਂ ਕਿਹੜੇ ਗ੍ਰਹਿ ਦੇ ਵਾਸੀ ਵਿਆਹ ਦਾ ਸੱਦਾ ਪੱਤਰ ਦੇਣ ਆ ਰਹੇ ਹਨ … “ਭਾਗਵਾਨੇ ਤੂੰ ਵੀ ਚੱਜਦਾ ਹੁਲ੍ਹੀਆ ਬਣਾ ਲੈ .. “
ਵੈਸੇ ਭਲਿਆ ! ਤੇਰੇ ਪੈਰਾਂ ਦੀਆਂ ਫਟੀਆਂ ਵਿਆਈਆਂ ਨੇ ਸਭ ਕੁਝ ਦੱਸ ਦੇਣਾ .. ਹੁਣ ਜੁੱਤੀ ਪਾਉਣੀ ਪਉ ..ਅਜੇ ਤਾਂ ਫਸਲ ਕੱਟਦਿਆਂ ਵੇਚਦਿਆਂ ਪੈਲੀ
ਵਾਹੁੰਦਿਆਂ ਤੇ ਬਿਜਾਈ ਕਰਦਿਆਂ ਦੀ ਥਕਾਵਟ ਦੂਰ ਨਹੀਂ ਹੋਈ ..ਅੱਜ ਹੋਰ ਬੋਝ ਬਣ ਗਿਆ .. ਤੈਨੂੰ ਇੱਕ ਕਾਰਡ ਹੀ ਪੰਜ ਸੱਤ ਹਜ਼ਾਰ ਵਿੱਚ ਪੈਣ ਲੱਗਾ ਹੈ .. ਅਜੇ ਵਿਆਹ ਬਾਕੀ ਹੈ … !!
ਕਹਿੰਦੇ ਦੋਵੇਂ ਜੀਅ ਕੰਮ ਨੂੰ ਜੁੱਟ ਪਏ …!!
ਅਸੀਂ ਕਿੱਧਰ ਨੂੰ ਜਾ ਰਹੇ ਹਾਂ ਕੋਈ ਇਲਮ ਨਹੀਂ ??
ਫੋਕੀ ਬੱਲੇ ਬੱਲੇ ਕਰਾਉਣ
ਲਈਉਹ ਦੂਰ ਦੇ ਰਿਸ਼ਤੇਦਾਰ ਤੇ ਦੂਰ ਦੇ ਜਾਣਕਾਰ ਵੀ ਵਿਆਹਾਂ ਤੇ ਬੁਲਾ ਰਹੇ ਹੁੰਦੇ ਹਾਂ .. ਵਿਆਹ ਵਾਲੇ ਪਰਿਵਾਰ ਨਾਲ ਉਹਨਾਂ ਦਾ ਕੋਈ ਖਾਸ ਸੰਬੰਧ ਨਹੀਂ ਹੁੰਦਾ…!!
(ਵਿਆਹ ਵਾਲਿਆਂ ਨੂੰ ਕੋਈ ਯਾਦ ਚੇਤਾ ਨਹੀਂ ਰਹਿੰਦਾ ਕੇ ਸਾਡੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ