ਬਲਾਕ ਨੰਬਰ ਤੋਂ ਕਾਲ ਸੀ..ਹੈਲੋ ਆਖ ਬੰਦ ਹੋ ਗਈ..ਕੁਝ ਘੰਟਿਆਂ ਬਾਅਦ ਫੇਰ ਆਈ..ਇਸ ਵੇਰ ਅਗਿਓਂ ਅੱਲੜ ਜਿਹੀ ਇੱਕ ਅਵਾਜ ਨੇ “ਹੈਲੋ ਸਰ” ਆਖ ਸ਼ੁਰੂਆਤ ਕਰ ਦਿੱਤੀ..!
ਨਾਮ ਪੁੱਛਣਾ ਚਾਹਿਆ ਤਾਂ ਜੁਆਬ ਸੀ ਕੇ ਨਹੀਂ ਦੱਸ ਸਕਦੀ..ਪਰ ਆਗਿਆ ਹੋਵੇ ਤਾਂ ਮੇਰੀ ਜੀਵਨ ਵਿਥਿਆ ਹਾਜਿਰ ਹੈ..ਜੇ ਆਪਣੇ ਸ਼ਬਦ ਦੇ ਸਕੋ!
ਮੈਨੂੰ ਐਸੀਆਂ ਕਾਲਾਂ ਅਕਸਰ ਹੀ ਆਉਂਦੀਆਂ ਰਹਿੰਦੀਆਂ ਸਨ ਪਰ ਇਸ ਅਵਾਜ ਵਿਚ ਇੱਕ ਅਜੀਬ ਜਿਹਾ ਦਰਦ ਮਹਿਸੂਸ ਕੀਤਾ..!
ਮੈਂ ਸੁਣਨਾ ਸ਼ੁਰੂ ਕਰ ਦਿੱਤਾ..ਪਰ ਥੋੜੇ ਚਿਰ ਮਗਰੋਂ ਹੀ ਉਸ ਲਈ ਇਹ ਸਭ ਕੁਝ ਦੱਸਣਾ ਅਤੇ ਮੇਰੇ ਲਈ ਅੱਗੋਂ ਹੁੰਗਾਰਾ ਭਰਨਾ ਔਖਾ ਜਿਹਾ ਹੋ ਗਿਆ..ਫੇਰ ਬਾਕੀ ਦੀ ਗੱਲ ਉਸਨੇ ਲਿਖ ਕੇ ਭੇਜੀ..!
ਚਾਰ ਭੈਣ ਭਰਾਵਾਂ ਦੇ ਪਰਿਵਾਰ ਵਿਚ ਸਭ ਤੋਂ ਵੱਡੀ ਹੋਣ ਕਾਰਨ ਨਿੱਕੇ ਹੁੰਦਿਆਂ ਤੋਂ ਹੀ ਇਹੋ ਸੁਣਦੀ ਆਈ ਸਾਂ ਕੇ ਨਿੱਕੇ ਭੈਣਾਂ ਭਰਾਵਾਂ ਖਾਤਿਰ ਬਹੁਤ ਕੁਝ ਕਰਨਾ ਤੇ ਜਰਨਾ ਪੈਂਦਾ..!
ਕਨੇਡਾ ਅਮਰੀਕਾ ਤੋਂ ਪੰਜਾਬ ਗਏ ਰਿਸ਼ਤੇਦਾਰ ਸਾਨੂੰ ਹਮੇਸ਼ਾਂ ਹੀ ਨੀਵੇਂ ਹੋਣ ਦਾ ਇਹਸਾਸ ਦਿਵਾਉਂਦੇ ਰਹਿੰਦੇ..ਸਾਡੇ ਘਰ ਦੀਆਂ ਚੀਜਾਂ ਕਪੜਿਆਂ ਰਹਿਣ ਸਹਿਣ ਨੂੰ ਦੇਖ ਇੰਝ ਨੱਕ ਬੁੱਲ ਵੱਟਦੇ ਜਿਦਾਂ ਅਸੀ ਅਛੂਤ ਹੋਈਏ..!
ਕਈ ਵਾਰ ਮੈਨੂੰ ਆਪਣਾ ਆਪ ਬੜਾ ਹੀ ਛੋਟਾ ਮਹਿਸੂਸ ਹੁੰਦਾ..ਪੰਜ ਕਿੱਲਿਆਂ ਦੀ ਵਾਹੀ ਕਰਦੇ ਮੇਰੇ ਬਾਪ ਨੂੰ ਵੀ ਗੱਲ-ਗੱਲ ਤੇ ਮਜਾਕ ਦਾ ਪਾਤਰ ਬਣਾਇਆ ਜਾਂਦਾ..!
ਮਹਿੰਗੀਆਂ ਗੱਡੀਆਂ,ਮਹਿਕਾਂ ਮਾਰਦੇ ਇਤਰ,ਵਿਆਹਾਂ ਮੰਗਣਿਆਂ ਤੇ ਚੋਗੇ ਵਾਂਙ ਖਿਲਾਰੇ ਜਾਂਦੇ ਵੱਡੇ-ਵੱਡੇ ਨੋਟ,ਨਾਜੋ ਨਖਰੇ,ਸਟਾਈਲ ਰਹਿਣ ਸਹਿਣ,ਲੀੜੇ ਲੱਤੇ..ਉਹ ਇੰਝ ਦੀਆਂ ਹਰਕਤਾਂ ਕਰਦੇ ਜਿਦਾਂ ਅਰਸ਼ੋਂ ਉੱਤਰੇ ਹੋਏ ਹੋਣ..!
ਕਬੀਲਦਾਰੀ ਦਾ ਬੋਝ ਮਸਾਂ ਹੀ ਢੋਂਦੇ ਹੋਏ ਮੇਰੇ ਬਾਪ ਕੋਲ ਏਨੀ ਪਹੁੰਚ ਨਹੀਂ ਸੀ ਕੇ ਸਾਨੂੰ ਕਿਸੇ ਮਹਿੰਗੇ ਸਕੂਲ ਕਾਲਜ ਪੜਾ ਸਕਦਾ ਹੋਵੇ..!
ਉੱਤੋਂ ਸੜਕਾਂ ਤੇ ਤੁਰੀਆਂ ਫਿਰਦੀਆਂ ਨਸ਼ੇ ਵਿਚ ਗਲਤਾਨ ਬੇਰੁਜਗਾਰ ਹੇੜਾਂ ਦੇਖਦਾ ਤਾਂ ਉਸ ਕੋਲ ਸ਼ਾਇਦ ਇੱਕੋ-ਇੱਕ ਰਾਹ ਬਚਦਾ ਕੇ ਕਿਸੇ ਤਰਾਂ ਮੈਨੂੰ ਬਾਹਰ ਭੇਜ ਦਿੱਤਾ ਜਾਵੇ..ਅੰਦਰੋਂ ਅੰਦਰੀ ਲੁਕਿਆ ਹੋਇਆ ਪਲਾਨ ਸ਼ਾਇਦ ਇਹ ਵੀ ਸੀ ਕੇ ਮੈਂ ਜਦੋਂ ਸੈੱਟ ਹੋ ਗਈ ਤਾਂ ਬਾਕੀਆਂ ਦਾ ਰਾਹ ਵੀ ਆਪੇ ਹੀ ਖੁੱਲ ਜਾਵੇਗਾ..!
ਏਧਰੋਂ ਓਧਰੋਂ ਫੜ ਫੜਾ ਕੇ ਮੈਂ ਪੜਨ ਕਨੇਡਾ ਭੇਜ ਦਿੱਤੀ ਗਈ..ਜਾਣ ਪਹਿਚਾਣ ਦੇ ਦੂਰ ਦੇ ਰਿਸ਼ਤੇਦਾਰ ਨੇ ਇੱਕ ਪਰਵਾਰ ਕੋਲ ਬੰਦੋਬਸਤ ਕਰਵਾ ਦਿੱਤਾ..!
ਓਥੇ ਵਡੇਰੀ ਉਮਰ ਦੇ ਅੰਕਲ ਦੀ ਮੇਰੀ ਆਉਂਦੀ ਜਾਂਦੀ ਤੇ ਹਮੇਸ਼ਾਂ ਹੀ ਅਜੀਬ ਜਿਹੀ ਨਜਰ ਹੁੰਦੀ..ਅਕਸਰ ਹੀ ਅਜੀਬ ਅਜੀਬ ਸੁਆਲ ਪੁੱਛੇ ਜਾਂਦੇ..ਫੇਰ ਓਹਨਾ ਮੈਨੂੰ ਆਪਣੇ ਕਿਸੇ ਦੋਸਤ ਦੇ ਪੀਜੇ ਤੇ ਲਵਾ ਦਿੱਤਾ..!
ਇਕ ਵਾਰ ਕਾਰ ਤੇ ਛੱਡਣ ਜਾ ਰਹੇ ਨੇ ਮੇਰਾ ਗੁੱਟ ਫੜ ਲਿਆ..ਮੈਂ ਝਟਕੇ ਨਾਲ ਪਰਾਂ ਖਿੱਚ ਲਿਆ ਤਾਂ ਆਖਣ ਲੱਗੇ ਏਨੇ ਤੰਗ-ਨਜਰੀਏ ਨਾਲ ਤੇ ਇਥੇ ਗੁਜਾਰਾ ਬਿਲਕੁਲ ਵੀ ਨਹੀਂ ਚੱਲਦਾ..ਮਗਰੋਂ ਪਤਾ ਲਗਿਆ ਕੇ ਆਂਟੀ ਬੱਚਿਆਂ ਸਣੇ ਕਿਸੇ ਹੋਰ ਥਾਂ ਰਹਿੰਦੀ ਸੀ..ਦੋਹਾਂ ਦੇ ਤਲਾਕ ਦਾ ਪ੍ਰੋਸੈਸ ਵੀ ਚੱਲ ਰਿਹਾ ਸੀ..!
ਦਿਨ ਲੰਘਦੇ ਗਏ ਤੇ ਫੇਰ ਅਗਲੇ ਸਮੇਸ਼ਟਰ ਦੀ ਫੀਸ ਦੇਣ ਦਾ ਵੇਲਾ ਆ ਗਿਆ..ਕੁਝ ਪੈਸੇ ਥੁੜ ਗਏ!
ਪੰਜਾਬ ਫੋਨ ਕੀਤਾ ਤਾਂ ਓਹਨਾ ਇਹ ਆਖ ਹੱਥ ਖੜੇ ਕਰ ਦਿੱਤੇ ਕੇ ਅਸਾਂ ਤੇ ਇਹ ਸੋਚ ਘਲਿਆ ਸੀ ਕੇ ਇਥੇ ਭੇਜਿਆ ਕਰੇਂਗੀ ਪਰ ਤੂੰ ਤੇ ਉਲਟਾ ਮੰਗਣੇ ਸ਼ੁਰੂ ਕਰ ਦਿਤੇ..!
ਫੇਰ ਪੀਜੇ ਵਾਲੇ ਅੰਕਲ ਤੋਂ ਅਡਵਾਂਸ ਮੰਗਿਆ ਤਾਂ ਆਖਣ ਲੱਗਾ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ