ਭੈਣ ਜੀ ਮੈਥੋਂ ਛੇ ਸਾਲ ਵੱਡੀ ਸੀ..!
ਅਕਸਰ ਨਿੱਕੀ ਨਿੱਕੀ ਗੱਲ ਤੋਂ ਲੜਾਈ ਹੋ ਜਾਇਆ ਕਰਦੀ..ਜ਼ੁਬਾਨੀ ਬੋਲ-ਬੁਲਾਰਾ ਤੇ ਮਗਰੋਂ ਹਥੋਪਾਈ!
ਉਹ ਮੈਥੋਂ ਤਕੜੀ ਸੀ ਪਰ ਫੇਰ ਵੀ ਮੈਥੋਂ ਹਰ ਵਾਰ ਹਾਰ ਜਾਇਆ ਕਰਦੀ..!
ਮੇਰੇ ਮਨ ਅੰਦਰ ਦੀ ਹਰ ਗੱਲ ਸੌਖਿਆਂ ਹੀ ਬੁੱਝ ਲਿਆ ਕਰਦੀ..!
ਗੂੜੀ ਨੀਂਦਰ ਸੁੱਤੇ ਪਏ ਨੂੰ ਹਲੂਣਾ ਦੇ ਕੇ ਜਗਾਉਂਦੀ..ਅਖ਼ੇ ਉੱਠ ਸਕੂਲੋਂ ਲੇਟ ਹੋ ਜਾਣਾ..!
ਕਈ ਵੇਰ ਬੋਲ ਚਾਲ ਬੰਦ ਹੁੰਦੀ ਤਾਂ ਵੀ ਤੁਰਿਆਂ ਜਾਂਦਿਆਂ ਪੁੱਛ ਲਿਆ ਕਰਦੀ..”ਹਿਸਾਬ ਦੇ ਸਵਾਲ ਕੱਢੇ ਈ..ਹਿੰਦੀ ਦਾ ਕੰਮ ਕੀਤਾ ਈ?
ਮੈਂ ਅੱਗਿਓਂ ਚੁੱਪ ਕਰ ਜਾਂਦਾ..ਉਹ ਸਮਝ ਜਾਇਆ ਕਰਦੀ!
ਫੇਰ ਸਾਰੇ ਗੁੱਸੇ ਗਿਲੇ ਪਾਸੇ ਰੱਖ ਮੈਨੂੰ ਸੜਕ ਤੋਂ ਓਹਲੇ ਜਿਹੇ ਕਰ ਛਾਵੇਂ ਬਿਠਾ ਲਿਆ ਕਰਦੀ..ਦਸਾਂ ਮਿੰਟਾਂ ਵਿਚ ਹੀ ਸਾਰਾ ਕੁਝ ਖਤਮ ਕਰ ਕਾਪੀਆਂ ਵਾਪਿਸ ਮੇਰੇ ਬਸਤੇ ਵਿਚ ਪਾ ਨਾਲ ਤੋਰ ਲਿਆ ਕਰਦੀ..!
ਇੱਕ ਵੇਰ ਪੰਜਾਬੀ ਵਾਲੇ ਮਾਸਟਰ ਜੀ ਨੇ ਲਿਖਾਈ ਪਛਾਣ ਲਈ..!
ਝੂਠ ਫੜਿਆ ਗਿਆ..ਭੈਣ ਜੀ ਸਿਆਣਿਆਂ ਵਾਂਙ ਆਖਣ ਲੱਗੀ ਕੇ “ਜੀ ਕਸੂਰ ਮੇਰਾ ਏ..ਮੇਰੇ ਵੀਰ ਨੂੰ ਕੁਝ ਨਾ ਆਖਿਓ..ਜਦੋਂ ਤੁਸੀਂ ਰਿਪੋਰਟ ਘਰੇ ਲਿਖ ਭੇਜ ਦਿੰਨੇ ਹੋ ਤਾਂ ਇਸਨੂੰ ਸਾਰੇ ਬੜੀਆਂ ਝਿੜਕਾਂ ਮਾਰਦੇ ਨੇ..ਮੈਥੋਂ ਜਰੀਆਂ ਨਹੀਂ ਜਾਂਦੀਆਂ..”
ਮੈਨੂੰ ਹਰ ਦੁਨਿਆਵੀਂ ਕੁੱਟ ਮਾਰ ਤੋਂ ਬਚਾਂਉਦੀ ਹੋਈ ਉਹ ਮੈਨੂੰ ਬੇਬੇ ਨਾਨਕੀ ਦਾ ਹੀ ਦੂਜਾ ਰੂਪ ਲੱਗਦੀ..ਉਸ ਕੋਲ ਮੇਰੇ ਹਰ ਰੋਗ ਦਾ ਇਲਾਜ ਹੋਇਆ ਕਰਦਾ..!
ਫੇਰ ਇੱਕ ਦਿਨ ਉਹ ਬੜੀ ਦੂਰ ਵਿਆਹ ਦਿੱਤੀ ਗਈ..!
ਉਸ ਵੇਲੇ ਤਾਂ ਮਹਿਸੂਸ ਨਾ ਹੋਇਆ ਪਰ ਮਗਰੋਂ ਖਾਲੀ ਵਿਹੜਾ ਖਾਣ ਨੂੰ ਪਿਆ ਕਰਦਾ..ਲੜ ਝਗੜ ਕੇ ਗੁਜ਼ਾਰ ਦਿੱਤੀਆਂ ਕਿੰਨੀਆਂ ਘੜੀਆਂ ਅਕਸਰ ਚੇਤੇ ਆਇਆ ਕਰਦੀਆਂ..!
ਫੇਰ ਇੱਕ ਦਿਨ ਘਰਦਿਆਂ ਨੇ ਮੇਰੇ ਕਾਰਜ ਵੀ ਆਰੰਭ ਦਿੱਤੇ..ਓਧਰ ਐਨ ਮੌਕੇ ਤੇ ਭੈਣ ਜੀ ਦਾ ਆਉਣਾ ਕੈਂਸਲ ਹੋ ਗਿਆ..!
ਘੋੜੀ ਚੜੇ ਹੋਏ ਦੀ “ਵਾਗ ਫੜਾਈ” ਦੀ ਰਸਮ ਹੋ ਰਹੀ ਸੀ ਤਾਂ ਹੰਝੂ ਆ ਗਏ..ਗੁੱਸਾ ਵੀ ਆਇਆ..ਮਨ ਹੀ ਮਨ ਧਾਰ ਲਿਆ ਜਦੋਂ ਵੀ ਅੱਪੜੇਗੀ ਤਾਂ ਬਿਲਕੁਲ ਵੀ ਕਵਾਉਣਾ ਨੀ ਭਾਵੇਂ ਜਿੰਨੇ ਮਰਜੀ ਹਾੜੇ ਕੱਢ ਲਵੇ..!
ਫੇਰ ਨਾਸ਼ਤੇ ਵੇਲੇ ਕੋਈ ਚੀਜ ਖਾਂਦਿਆਂ ਅਚਾਨਕ ਸੰਘ ਵਿਚ ਲੱਗੀ “ਬੁਰਕੀ” ਕਾਰਨ ਖੰਗ ਸ਼ੁਰੂ ਹੋ ਗਈ..ਮੈਂ ਰੋਕਣ ਦੀ ਬਥੇਰੀ ਕੋਸ਼ਿਸ਼ ਕੀਤੀ..ਪਰ ਗੱਲ ਨਾ ਬਣੀ!
ਘੜੀ ਮੁੜੀ ਸਿਹਰਾ ਪਾਸੇ ਜਿਹੇ ਕਰਕੇ ਗੇਟ ਵੱਲ ਵੇਖ ਲਿਆ ਕਰਦਾ..ਸ਼ਾਇਦ ਹੁਣ ਹੀ ਆ ਹੀ ਜਾਵੇ..ਅੰਦਰੋਂ ਅੰਦਰ ਡਰ ਜਿਹਾ ਵੀ ਲੱਗਣ ਲੱਗ ਪਿਆ ਕੇ ਜੇ ਐਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ