ਸਫਰ ਦੌਰਾਨ ਤੁਹਾਡਾ ਵਾਹ ਕਈ ਵਾਰ ਘਤੁੱਤੀ ਜਿਹੇ ਬੰਦੇ ਨਾਲ ਪੈ ਜਾਂਦਾ। ਆਹ ਵਾਰਤਾਲਾਪ ਇਕ ਵੰਨਗੀ ਈ ਆ। ਉਮੀਦ ਆ ਪਸੰਦ ਆਊ। ਗੁਰਮੀਤ ਸਿਆਟਲ ਅਮਰੀਕਾ ਤੋਂ।
ਬੱਸ ਐਂਵੇ ਈ
ਗੱਡੀ ਸਟੇਸ਼ਨ ਤੇ ਰੁਕੀ ਤਾਂ ਸਾਰੇ ਨੱਠ ਭੱਜ ਕੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗੇ। ਥੋੜੀ ਦੇਰ ਬਾਅਦ ਟਿਕ ਟਿਕਾਅ ਹੋ ਗਿਆ ਤਾਂ ਇਕ ਬੰਦਾ ਪਹਿਲਾਂ ਬੈਠੇ ਬੰਦੇ ਕੋਲ ਗਿਆ।
ਭਾਈ ਸਾਬ, ਮੈਂ ਕਿਹਾ ਥੋੜ੍ਹਾ ਜਿਹਾ।
ਕੀ ਥੋੜ੍ਹਾ ਜਿਹਾ? (ਪਹਿਲਾ ਭੱਜ ਕੇ ਪਿਆ)
ਮੈਂ ਕਿਹਾ ਜੇ ਥੋੜ੍ਹਾ ਜਿਹਾ ਤੁਸੀਂ ਪਾਸਾ ਵੱਟ ਲਵੋਂ ਤਾਂ ਮੈਂ ਵੀ ਬਹਿ ਜਾਵਾਂ।
ਅੱਛਾ ਅੱਛਾ, ਆ ਜਾਓ ਤੁਸੀਂ ਵੀ ਬੈਠੋ।
ਜੀ ਬਹੁਤ ਬਹੁਤ ਸ਼ੁਕਰੀਆ। (ਥੋੜੀ ਦੇਰ ਬਾਅਦ) ਜੇ ਬੁਰਾ ਨਾ ਮਨਾਓ, ਤਾਂ ਤੁਹਾਡਾ ਇਹ ਮੈਗਜ਼ੀਨ ਮੈਂ ਦੇਖ ਲਾਂ?
ਪਹਿਲਾ (ਖਿੱਝਕੇ): ਲਓ ਪਹਿਲਾਂ ਤੁਸੀਂ ਈ ਪੜ੍ਹ ਲਓ ਮੈਂ ਫਿਰ ਈ ਪੜ੍ਹ ਲੂੰ।
ਉਹੋਹੋਹੋਹੋ, ਤੁਸੀਂ ਤਾਂ ਨਾਰਾਜ਼ ਈ ਹੋ ਗੇ। ਖ਼ੈਰ ਕੋਈ ਗੱਲ ਨੀ।ਬੰਦੇ ਤੁਸੀਂ ਵਧੀਆ ਜਾਪਦੇ ਓ। ਨਾਲੇ ਮੈਨੂੰ ਪੜ੍ਹਨ ਲਿਖਣ ਦਾ ਬਹੁਤਾ ਸ਼ੌਕ ਨਈ। ਐਵੇਂ ਅੱਖਾਂ ਗੱਡ ਕੇ ਬੈਠੇ ਰਹੋ। ਨਿਗਾ ਖਰਾਬ ਵਾਧੂ ਦੀ। ਮੈਂ ਤਾਂ ਮੂਰਤਾਂ ਈ ਦੇਖਣੀਆਂ ਸੀ। ਤੁਹਾਡਾ ਕੀ ਖਿਆਲ ਹੈ?
ਦੇਖੋ, ਜੇ ਤੁਹਾਨੂੰ ਨਹੀਂ ਵਧੀਆ ਲਗਦਾ ਤੇ ਨਾ ਪੜ੍ਹੋ। ਮੈਨੂੰ ਕਿਰਪਾ ਕਰਕੇ ਪੜ੍ਹ ਲੈਣ ਦਿਓ।
ਓਹੋ, ਮੈਂ ਤਾਂ ਐਂਵੇ ਈ ਗੱਲ ਕਰ ਬੈਠਾ। ਲਉ ਮੈਂ ਹੁਣ ਚੁੱਪ ਕਰਕੇ ਬੈਠਾ ਰਹਿਨਾ। (ਥੋੜੀ ਦੇਰ ਬਾਦ) ਵੈਸੇ ਤੁਸੀਂ ਕਹੋਗੇ ਬਈ ਫਿਰ ਬੋਲਦਾ, ਉਂਝ ਤੁਸੀਂ ਕੰਮ ਕੀ ਕਰਦੇ ਹੋ?
(ਬੇਰੁੱਖੀ ਨਾਲ) ਮੈਂ ਸਰਕਾਰੀ ਦਫਤਰ ਚ ਕੰਮ ਕਰਦਾਂ।
ਤਾਂ ਹੀ, ਤਾਂ ਹੀ, ਮੈਂ ਵੀ ਕਿਹਾ ਕਿ ਬੰਦੇ ਪੜ੍ਹੇ-ਲਿਖੇ ਲੱਗਦੇ ਆ। ਮੈਂ ਤਾਂ ਸ਼ਕਲ ਦੇਖ ਕੇ ਪਛਾਣ ਲੈਨਾਂ ਕਿ ਕੋਈ ਕੀ ਕੰਮ ਕਰਦਾ। ਨਾਲ਼ੇ ਮੇਰੀ ਆਦਤ ਆ ਬਈ ਮੈਂ ਅਗਲੇ ਨਾਲ ਬੜੀ ਛੇਤੀ ਘੁਲ ਮਿਲ ਜਾਨਾ। ਓਪਰਾਪਨ ਤਾਂ ਮੇਰੇ ਕੋਲੋ ਦੀ ਨੀ ਲੰਘਦਾ।(ਪਹਿਲੇ ਬੰਦੇ ਦੇ ਬੈਗ ਤੇ ਹੱਥ ਮਾਰਕੇ) ਬੱਲੇ ਬੱਲੇ ਆਹ ਡੱਬੇ ਚ ਕੀ ਆ? ਲਗਦਾ ਭਰਜਾਈ ਨੇ ਬੜਾ ਵਧੀਆ ਖਾਣਾ ਬਣਾ ਕੇ ਰੱਖਿਆ ਹੋਊ?
ਆਹੋ ਖੋਏ ਦੀਆਂ ਪਿੰਨੀਆਂ ਨੇ।
ਬਈ ਵਾਹ ਵਾਹ, ਭਰਜਾਈ ਹੋਵੇ ਤਾਂ ਐਹੋ ਜਿਹੀ। ਲਿਆਓ ਖਾਂ ਉਰੇ ਜ਼ਰਾ ਸਵਾਦ ਦੇਖੀਏ। (ਇਕ ਪਿੰਨੀ ਖਾਂਦਾ ਹੋਇਆ) ਵਾਹ ਵਾਹ ਐਨੀਆਂ ਸਵਾਦ ਪਿੰਨੀਆਂ ਤਾਂ ਮੈਂ ਸਾਰੀ ਉਮਰ ਨੀ ਖਾਧੀਆਂ।
ਭਾਈ ਸਾਹਿਬ, ਤੁਸੀਂ ਸਾਰੀਆਂ ਈ ਖਾ ਲੋ ਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ