ਅਸੀਂ ਬੀ.ਐਡ.ਕਰਦੇ ਸੀ ਮੋਗੇ ਡੀ.ਐਮ ਕਾਲਜ ਵਿੱਚ…
ਉਹਨੀਂ ਦਿਨੀ ਲੈਂਡ ਲਾਇਨ ਫ਼ੋਨ ਹੀ ਹੁੰਦੇ ਸੀ। ਆਹ ਮੋਬਾਇਲ ਆਲੀ ਬਿਪਤਾ ਨਹੀਂ ਆਈ ਸੀ । ਸਾਡਾ ਜਮਾਤੀ ਸੀ ਗਿੱਲ ..,ਬੜਾ ਹੀਰਾ ਬੰਦਾ ….ਯਾਰਾਂ ਦਾ ਯਾਰ ।ਸਾਡੇ ਸਾਰਿਆਂ ਵਿੱਚ ਵਾਹਵਾ ਹਰਮਨ ਪਿਆਰਾ ਸੀ ..,ਹਾਜ਼ਰ ਜਬਾਬ ਵੀ ਸਿਰੇ ਦਾ ।
ਸਾਡੀ ਇੱਕ ਜਮਾਤਣ ਸੇਖੋਂ ਸੀ ਉਹਦੇ ਨਾਲ ਬੜੀ ਨੋਕ ਝੋਕ ਹੁੰਦੀ ਸੀ ਇਹਦੀ ।ਅੱਗੋਂ ਸੇਖੋਂ ਵੀ ਸਿਰੇ ਦੀ ਹਾਜ਼ਰ ਜਬਾਬ ਸੀ ਦੋਨਾਂ ਨੇ ਇੱਕ ਦੂਜੇ ਦੇ ਪੁੱਠੇ ਸਿੱਧੇ ਨਾਂ ਲੈਣੇ …..ਸੇਖੋਂ ਨੇ ਗਿੱਲ ਨੂੰ ਬਾਂਦਰ,ਟੀਰਾ,ਚੌਰਾ ਹੀ ਕਹਿ ਕੇ ਬੁਲਾਉਣਾ । ਗਿੱਲ ਨੇ ਸੇਖੋਂ ਨੂੰ ਜੈਲਦਾਰਨੀ,ਝਿੰਗਪ੍ਰੀਤ …ਹੋਰ ਪਤਾ ਨਹੀ ਕੀ ਕੀ ਕਹਿਣਾ।
ਗਿੱਲ ਦਾ ਬਾਪੂ ਸਿਰੇ ਦਾ ਸ਼ੱਕੀ ਸੀ ਉਹਨੂੰ ਲੱਗਦਾ ਸੀ ਮੁੰਡੇ ਨੂੰ ਕੁੜੀਆਂ ਦੇ ਫ਼ੋਨ ਬਹੁਤ ਆਉਦੇਂ ਨੇ …..ਇੱਕਲਾ ਮੁੰਡਾ ਕਿਤੇ ਹੋਰੇ ਨਾ ਲਵ ਮੈਰਜ ਵਾਲੀ ਲੈ ਆਵੇ ਕੋਈ..ਇਸੇ ਕਰਕੇ ਹਰ ਫ਼ੋਨ ਭੱਜ ਕੇ ਪਹਿਲਾਂ ਚੱਕਦਾ ਸੀ ।ਅੱਗੋ ਇਹੀ ਕਹਿਣਾ ਗਿੱਲ ਬੋਲਦਾ ।ਅਵਾਜ ਵੀ ਪਿਉ ਪੁੱਤਾਂ ਦੀ ਜਮਾਂ ਇੱਕੋ ਜਿਹੀ ਸੀ । ਮੈਨੂੰ ਵੀ ਸੁਰੂ ਵਿੱਚ ਇੱਕ ਦੋ ਵਾਰ ਭੁਲੇਖਾ ਲੱਗਿਆ ਸੀ ।ਮੈਂ ਕਹਿਣਾ ਕਿੱਦਾਂ ਗਿੱਲ .. ਇੱਕ ਦੋ ਗੱਲਾਂ ਕਰਕੇ ਫ਼ੇਰ ਕਹਿਣਾ ਕਿ ਮੈਂ ਉਹਦਾ ਡੈਡੀ ਬੋਲਦਾ ।ਕਈ ਵਾਰ ਹੈਰਾਨੀ ਹੋਣੀ ਅੰਕਲ ਪਹਿਲੀ ਵਾਰ ਹੀ ਕਿਉਂ ਨਹੀ ਦੱਸਦਾ ।
ਅਸੀਂ ਸਰਦੀ ਦੀਆਂ ਛੁੱਟੀਆਂ ਵਿੱਚ ਘਰ ਗਏ ਸਾਰੇ ਵਾਪਸ ਆਏ ਤਾਂ ਗਿੱਲ ਖੁਸ਼ ਹੋਇਆ ਫਿਰੇ ….ਕਹਿੰਦਾ ਸੇਖੋਂ ਕਿੱਥੇ ਆ ਯਾਰ ….ਉਹਦਾ ਧੰਨਵਾਦ ਕਰਨਾ ਸੈਪਸ਼ਲ…ਅਸੀਂ ਹੈਰਾਨ ਵੀ ਇਹ ਕੀ ਕਹੀ ਜਾਂਦਾ ?ਇਹ ਤਾਂ ਜੁਵਾਕਾਂ ਵਾਂਗ ਲੜਦੇ ਰਹਿੰਦੇ ਨੇ।
ਉਧਰ ਸੇਖੋਂ ਨੂੰ ਬੁਲਾਇਆ ਉਹ ਹੋਸਟਲ ਵਿੱਚੋਂ ਡਰਦੀ ਬਾਹਰ ਨਾ ਆਵੇ ।
ਕਹਿੰਦੀ … ਗਿੱਲ ਲੜੂਗਾ …ਮੈਂ ਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ