ਕੱਲ ਸਵੇਰੇ ਮੈਂ ਆਪਣੀ ਲੈਬ ਵਿੱਚ ਜਾਣ ਲਈ ਤੁਰੀ ਜਾ ਰਹੀ ਸੀ, ਆਪਣੇ ਧਿਆਨ ਤੇ ਆਪਣੀਆਂ ਸੋਚਾਂ ਵਿੱਚ ਮਸਤ। ਜਦੋਂ ਮੈਂ ਸੁਖਚੈਨ ਦੇ ਰੁੱਖ ਹੇਠ ਦੀ ਲੰਘੀ ਤਾਂ ਇਕ ਆਵਾਜ਼ ਆਈ, ਘੁਘੂੰ ਘੂੰ ,ਘੁਘੂੰ ਘੂੰ ,ਘੁਘੂੰ ਘੂੰ ਤੇ ਫਿਰ ਚੁੱਪੀ ਛਾ ਗਈ।
ਮੈਂ ਘੁੱਗੀ ਦੀ ਅਵਾਜ਼ ਬਹੁਤ ਦੇਰ ਬਾਅਦ ਸੁਣੀ ਸੀ। ਟੋਟਰੂ ਤਾਂ ਹਰ ਰੋਜ਼ ਹੀ ਬੋਲਦੇ ਸੁਣੀ ਦੇ। ਕਿਉਂਕਿ ੳਹ ਮੈਨੂੰ ਦੇਖ ਕੇ ਹੀ ਬੋਲੀ ਸੀ ਇਸ ਲਈ ਮੇਰੀ ਵੀ ਰੁਚੀ ਉਸ ਨੂੰ ਦੇਖਣ ਲਈ ਬਣ ਗਈ। ਮੈਂ ਪਿਛਾਂਹ ਮੁੜੀ। ਸੰਘਣੇ ਪੱਤਿਆਂ ਵਿੱਚ ਚੁੱਪ ਬੈਠੀ ਘੁੱਗੀ ਨੂੰ ਦੇਖਣ ਲਈ। ਫਿਰ ਸੰਘਣੇ ਪੱਤਿਆਂ ਵਿੱਚ ਕੁਝ ਕੁ ਸੁੱਕੇ ਡੱਕੇ ਦੇਖੇ। ਹੋਰ ਧਿਆਨ ਨਾਲ ਦੇਖਣ ਤੇ ਆਹਲਣੇ ਵਿੱਚ ਨੀਂਵਾਂ ਤੇ ਲੁਕਿਆ ਹੋਇਆ ਸਿਰ ਤੇ ਅੱਖ ਦਿਸੇ।
ਇਹ ਘੁੱਗੀ ਹੀ ਸੀ।ਆਹਲਣੇ ਵਿੱਚ ਬੈਠੀ। ਉਸ ਦੀ ਅਵਾਜ਼ ਨੂੰ ਸੁਣ ਮੈਨੂੰ ਬਚਪਨ ਵਿੱਚ ਉਹ ਕਹਾਣੀ ਯਾਦ ਆ ਗਈ ਜੋ ਮੇਰੇ ਪਾਪਾ ਮੈਨੂੰ ਸੁਣਾਉਂਦੇ ਸਨ ਕਿ ਇਕ ਸੀ ਘੁੱਗੀ, ਉਸ ਨੂੰ ਇਕ ਪੈਸਾ ਮਿਲ ਗਿਆ ਸੀ ਤੇ ਉਸ ਨੇ ਉਸਨੂੰ ਆਹਲਣੇ ਵਿੱਚ ਸਾਂਭ ਲਿਆ ਸੀ।
ਉੱਥੋਂ ਲੰਘੇ ਜਾਂਦੇ ਰਾਹੀਆਂ ਨੂੰ ਦੇਖ ਉਸ ਨੇ ਗੀਤ ਗਾਇਆ ਸੀ,” ਮੈਂ ਬਾਹਲੇ ਪੈਸਿਆਂ ਵਾਲੀ ਘੁਘੂੰ ਘੂੰ।”
ਉਹਨਾਂ ਨੇ ਘੁੱਗੀ ਦੇ ਡਲੇ ਮਾਰ ਮਾਰ ਘੁੱਗੀ ਦਾ ਆਹਲਣਾ ਤੋੜ ਉਸ ਦਾ ਪੈਸਾ ਲੁੱਟ ਲਿਆ ਸੀ।
ਘੁੱਗੀ ਚੁੱਪ ਨਹੀਂ ਸੀ ਹੋਈ। ਉਸਨੇ ਗੀਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ