ਕਨੇਡਾ ਦੇ ਡਾਕਖਾਨੇ ਵਿਚੋਂ ਪਾਰਸਲ ਚੁੱਕ ਬਾਹਰ ਨੂੰ ਤੁਰਨ ਲੱਗਾ ਤਾਂ ਵੇਖਿਆ ਪਾਸੇ ਖਲੋਤੀ ਇੱਕ ਆਪਣੀ ਕੁੜੀ ਗੱਤੇ ਦਾ ਨਵਾਂ ਪੈਕ ਖੋਲਣ ਦਾ ਯਤਨ ਕਰ ਰਹੀ ਸੀ..ਹੱਥੀਂ ਪਾਏ ਚੂੜੇ ਤੋਂ ਅੰਦਾਜਾ ਲੱਗ ਗਿਆ ਕੇ ਅਜੇ ਨਵਾਂ ਨਵਾਂ ਹੀ ਵਿਆਹ ਹੋਇਆ ਸੀ!
ਛੇਤੀ ਅੰਦਾਜਾ ਲਾ ਲਿਆ ਕੇ ਉਸ ਤੋਂ ਉਹ ਪੈਕ ਨਹੀਂ ਖੁਲ੍ਹੇਗਾ!
ਅੱਗੇ ਹੋ ਕੇ ਸਤਿ ਸ੍ਰੀ ਕਾਲ ਬੁਲਾ ਦਿੱਤੀ ਤੇ ਪੁੱਛ ਲਿਆ ਕੇ ਨਿੱਕੀਏ ਕੋਈ ਮਦਤ ਕਰ ਸਕਦਾ ਹਾਂ?
ਆਖਣ ਲੱਗੀ ਵੀਰ ਜੀ ਇੱਕ ਗਿਫ਼੍ਟ ਇੰਡੀਆ ਭੇਜਣਾ..ਪਰ ਪਤਾ ਨਹੀਂ ਲੱਗ ਰਿਹਾ ਇਸਨੂੰ ਖੋਲ੍ਹਣਾ ਕਿੱਦਾਂ ਏ!
ਸਲਾਹ ਦਿੱਤੀ ਕੇ ਗਿਫ਼੍ਟ ਦੇ ਸਾਈਜ ਦੇ ਮੁਕਾਬਲੇ ਗੱਤੇ ਦਾ ਇਹ ਪੈਕ ਕਾਫੀ ਵੱਡਾ ਹੈ..ਇਸਨੂੰ ਮੋੜ ਕੇ ਛੋਟਾ ਲੈ ਆ..ਨਹੀਂ ਤਾਂ ਕਾਫੀ ਜਿਆਦਾ ਚਾਰਜ ਲੱਗ ਸਕਦਾ ਹੈ..ਕਿਓੰਕੇ ਕਨੇਡਾ ਪੋਸਟ ਪਾਰਸਲ ਦੇ ਸਾਈਜ ਦੇ ਮੁਤਾਬਿਕ ਹੀ ਚਾਰਜ ਲਾਉਂਦਾ ਏ!
ਗੱਤੇ ਦਾ ਨਿੱਕਾ ਪੈਕ ਲੈ ਕੇ ਮੁੜੀ ਤਾਂ ਇੰਝ ਲੱਗਾ ਜਿੱਦਾਂ ਅੱਖਾਂ ਵਿਚ ਆ ਗਈ ਨਮੀਂ ਰੋਕਣ ਦੀ ਨਾਕਾਮ ਜਿਹੀ ਕੋਸ਼ਿਸ਼ ਕਰ ਰਹੀ ਹੋਵੇ!
ਮੈਥੋਂ ਨਾ ਰਿਹਾ ਗਿਆ ਤੇ ਕੋਲ ਹੋ ਕੇ ਪੁੱਛ ਹੀ ਲਿਆ ਕੇ ਭੈਣੇ ਦੱਸ ਕੀ ਗੱਲ ਹੈ?
ਥੋੜੀ ਝਿਜਕ ਤੋਂ ਬਾਅਦ ਦੱਸਣ ਲੱਗੀ ਕੇ ਦੋ ਮਹੀਨੇ ਹੋਏ ਇੰਡੀਆ ਤੋਂ ਇਥੇ ਆਈ ਨੂੰ ਪਰ ਅਗਲੇ ਬੜੇ ਡਾਹਢੇ ਟੱਕਰ ਗਏ ਨੇ..ਕੁਝ ਦਿਨ ਪਹਿਲਾਂ ਆਪਣੀ ਪਹਿਲੀ ਤਨਖਾਹ ਦੇ ਪੈਸਿਆਂ ਤੋਂ ਆਪਣੀ ਨਿੱਕੀ ਭੈਣ ਨੂੰ ਇੰਡੀਆ ਇੱਕ ਪਰਸ ਘੱਲ ਬੈਠੀ ਹਾਂ ਤੇ ਹੁਣ ਉਸ ਗੱਲ ਤੋਂ ਘਰੇ ਨਿੱਤ ਕਲੇਸ਼ ਪੈਂਦਾ ਹੈ..ਸਾਰੇ ਆਖਦੇ ਨੇ ਕੇ ਏਦਾਂ ਦਾ ਹੀ ਹੋਰ ਗਿਫ਼੍ਟ ਲੈ ਕੇ ਆਪਣੀ ਨਨਾਣ ਨੂੰ ਵੀ ਭੇਜ ਨਹੀਂ ਤਾਂ ਤੇਰੀ ਖੈਰ ਨਹੀਂ!
ਗੱਲਾਂ ਤੇ ਹੋਰ ਵੀ ਬਥੇਰੀਆਂ ਦੱਸੀਆਂ ਪਰ ਇੰਝ ਲਗਿਆਂ ਜਿੱਦਾਂ ਵੱਡੇ ਭਰਾ ਦੇ ਬਰੋਬਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ