ਅੱਜ ਕੱਲ ਅੰਮ੍ਰਿਤਸਰੋਂ ਬੰਬਈ ਜਾਂਦੀ ਫਰੰਟੀਅਰ ਮੇਲ ਸੰਤਾਲੀ ਤੋਂ ਪਹਿਲਾਂ ਪੇਸ਼ਾਵਰ ਤੋਂ ਚੱਲਿਆ ਕਰਦੀ ਸੀ..ਗਰਮੀਂ ਦੇ ਮੌਸਮ ਵਿਚ ਗੋਰਿਆਂ ਦੇ ਡੱਬਿਆਂ ਨੂੰ ਠੰਡਾ ਰੱਖਣ ਲਈ ਰਾਹ ਵਿਚ ਕਈ ਸਟੇਸ਼ਨਾਂ ਤੇ ਬਰਫ ਦੀਆਂ ਸਿਲਾਂ ਚੜਾਈਆਂ ਜਾਂਦੀਆਂ..ਫੇਰ ਇਹਨਾਂ ਤੇ ਤੇਜ ਪੱਖਿਆਂ ਦੀ ਹਵਾ ਮਾਰ ਠੰਡੀ ਹਵਾ ਪਾਈਪਾਂ ਰਾਹੀ ਓਹਨਾ ਕੁੱਪਿਆਂ ਵਿੱਚ ਪਹੁੰਚਾਈ ਜਾਂਦੀ ਜਿਹਨਾਂ ਵਿੱਚ ਗੋਰੀ ਚਮੜੀ ਅਤੇ ਓਹਨਾ ਦੇ ਚਮਚਿਆਂ ਨੇ ਗੂੜੀ ਨੀਂਦਰ ਸੌਣਾ ਹੁੰਦਾ ਸੀ!
ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਾਲਾ ਜਹਾਂਗੀਰ..ਉਸਦੀ ਸ਼ਰਾਬ ਵਿੱਚ ਵਰਤੀ ਜਾਂਦੀ ਬਰਫ ਤੇਜ ਰਫਤਾਰ ਘੋੜਿਆਂ ਅਤੇ ਊਂਠਾਂ ਤੇ ਲੱਦ ਸ਼੍ਰੀਨਗਰ ਤੋਂ ਲਾਹੌਰ ਮੰਗਵਾਈ ਜਾਂਦੀ ਸੀ..ਹਾਲਾਂਕਿ ਸ਼੍ਰੀਨਗਰ ਤੋਂ ਤੁਰੀ ਇੱਕ ਸਿਲ ਦਾ ਮਸਾਂ ਚੋਥਾ ਹਿੱਸਾ ਹੀ ਲਾਹੌਰ ਅੱਪੜਿਆਂ ਕਰਦਾ..!
ਨਿੱਕੇ ਹੁੰਦਿਆਂ ਕਿਸੇ ਅਗਿਆਤ ਟੇਸ਼ਨ ਤੇ ਚਾਹ ਵੇਚਣ ਦਾ ਦਾਵਾ ਕਰਦਾ ਦਿੱਲੀ ਬੈਠਾ ਅਜੋਕਾ ਗਪੌੜ ਸੰਖ ਜਿਸ ਮਸ਼ ਰੂਮ ਦੀ ਸਬਜੀ ਖਾਂਦਾ..ਦੱਸਦੇ ਚਾਲੀ ਹਜਾਰ ਦੀ ਕਿੱਲੋ ਬਾਹਰੋਂ ਮੰਗਵਾਈ ਜਾਂਦੀ ਏ!
ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ ਵਿਕਦੇ ਹੀ ਆਏ ਨੇ ਤੇ ਵਿਕਦੇ ਹੀ ਰਹਿਣੇ..!
ਹਾਲਾਂਕਿ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੂੰ ਅੰਡੇਮਾਨ ਵਿੱਚ ਜਿਸ ਖੌਫਨਾਕ ਕਮਰੇ ਵਿੱਚ ਕੈਦ ਰੱਖਿਆ ਸੀ..ਹਮੇਸ਼ਾਂ ਜ਼ਹਿਰੀਲੇ ਸੱਪਾਂ ਨਾਲ ਘਿਰਿਆ ਰਹਿੰਦਾ ਸੀ..ਪਰ ਮਜਾਲ ਏ ਅਖੌਤੀ ਵੀਰ ਸਾਵਰਕਰ ਵਾਂਙ ਨੱਕ ਨਾਲ ਲਕੀਰਾਂ ਕੱਢ ਮੁਆਫੀ ਮੰਗੀ ਹੋਵੇ!
ਦਲਿਤਾਂ ਦੇ ਨਾਮ ਤੇ ਅਰਬਾਂ ਰੁਪਈਆ ਇੱਕਠਾ ਕਰਨ ਵਾਲੀ ਅੱਜ ਵਾਲੀ ਮਾਇਆਵਤੀ ਦੇ ਸਿਆਸੀ ਗੁਰੂ ਬਾਬੂ ਕਾਸ਼ੀ ਰਾਮ ਦੱਸਿਆ ਕਰਦੇ ਸਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ