ਇਹ ਕੁੱਝ ਕੁ ਬੋਲ ?
ਅੱਜ ਸਵੇਰੇ ਅੱਖ ਖੁੱਲੀ ਤਾਂ ਉਤਰਿਆ ਜਿਹਾ ਮੂੰਹ ਸੀ ਤੇ ਉਦਾਸਿਆ ਜਿਹਾ ਦਿਲ ਸੀ. ਕੁੱਝ ਪਿਛਲੇ ਦਿਨਾਂ ਤੋਂ ਧੱਕਾ ਜਿਹਾ ਹੀ ਚੱਲ ਰਿਹਾ ਸੀ ਨਿੱਜੀ ਜ਼ਿੰਦਗੀ ਨਾਲ. ਅੱਜ ਕੰਮ ਤੇ ਜਾਵਾਂ ਜਾਂ ਨਾ ਜਾਵਾਂ ਸੋਚ ਵਿਚਾਰ ਕਰਦਾ ਕਰਦਾ ਚਲਾ ਹੀ ਗਿਆ. ਸੋਚਿਆਂ ਕੋਈ ਨਾ ਜਿਨ੍ਹਾਂ ਨਾਲ ਅੱਜ ਸ਼ਿਫਟ ਆ ਉਹ ਤਾਂ ਆਪਣੇ ਹੀ ਨੇ ਦਿਨ ਸੌਖਾ ਲੰਗ ਜਾਊ. ਕੁੱਝ ਆਪਣੇ ਨਿੱਜੀ ਰੌਲੇ ਰੱਪੇ ਨੂੰ ਲੈ ਕੇ ਮਨ ਉਦਾਸ ਸੀ. ਕੰਮ ਤੇ ਜਾ ਕੇ ਮੈਂ ਆਪਣੀ ਮਿੱਤਰ ਪ੍ਰੀਤ ਨਾਲ ਹਿਸੇ ਆਇਆ ਕੰਮ ਕਰਨਾ ਸ਼ੁਰੂ ਕਰ ਦਿੱਤਾ. ਸਾਡੀ ਸੀਨੀਅਰ ਵੀ ਸਾਡੀ ਖਾਸ ਹੀ ਸੀ ਜਿਹਦੇ ਕਰਕੇ ਕੰਮ ਤੇ ਕੋਈ ਔਖ ਨੀ ਸੀ ਆਉਂਦੀ.
ਮੈਂ ਇੱਕ ਘੰਟੇ ਦੇ ਅੰਦਰ ਹੀ ਸੀਨੀਅਰ ਨੂੰ ਕਹਿ ਦਿੱਤਾ ਸੀ ਕੇ ਮੈਨੂੰ ਅੱਜ ਘਰ ਜਲਦੀ ਭੇਜ ਦਿਓ ਮਨ ਨੀ ਲੱਗ ਰਿਹਾ ਬਸ ਧੱਕੇ ਜਹੇ ਨਾਲ ਹੀ ਆਇਆ ਅੱਜ ਮੈਂ. ਕੋਈ ਨਾ ਕਰਦੀ ਆ ਮੈਂ ਕੁੱਝ ਕਹਿ ਕੇ ਉਹ ਚਲੀ ਗਈ.
ਅੱਜ ਪ੍ਰੀਤ ਨੇ ਵੀ ਬਾਹਲਾ ਤਾਂ ਨੀ ਸੀ ਬੁਲਾਇਆ ਮੈਨੂੰ, ਏਦਾਂ ਲੱਗਾ ਜਿਵੇਂ ਕਿਸੇ ਗੱਲੋ ਨਾਰਾਜ਼ ਹੋਵੇ. ਮੈਂ ਦੋਵਾਂ ਨੂੰ ਕੰਮ ਤੇ ਭੈਣ ਕਹਿ ਕੇ ਬੁਲਾਉਂਦਾ ਸੀ. ਮੇਰੇ ਤੋਂ ਦੋਵੇ ਵੱਡੀਆਂ ਵੀ ਸੀ. ਕੰਮ ਕਰਦੇ ਕਰਦੇ ਮੈਂ ਆਪਣੀ ਸੀਨੀਅਰ ਕੋਲ ਖੜ ਗਿਆ ਜੋ ਮੇਰੇ ਔਖੇ ਸੌਖੇ ਸਮੇ ਗੱਲ ਸੁਣ ਲੈਂਦੀ ਸੀ ਤੇ ਸਮੇ ਦੇ ਹਿਸਾਬ ਨਾਲ ਹੱਲ ਦੱਸ ਦਿਆਂ ਕਰਦੀ ਸੀ. ਗੱਲਾਂ ਕਰਦੇ ਕਰਦੇ ਅਸੀ ਥੋੜਾ ਜ਼ਿਆਦਾ ਸਮਾਂ ਹੀ ਲੈ ਗਏ. ਸ਼ਾਇਦ ਜਿੰਦਗੀ ਦੀਆਂ ਕੁੱਝ ਗੱਲਾਂ ਇੰਨੀਆਂ ਉਲਜੀਆਂ ਹੋਈਆਂ ਸੀ ਜਿਨ੍ਹਾਂ ਨੂੰ ਇੱਕ ਦੂਜੇ ਨੂੰ ਦੱਸਦੇ ਹੀ ਉਲਝ ਗਏ. ਜਦ ਮੈਂ ਵਾਪਿਸ ਆਇਆ ਤਾਂ ਪ੍ਰੀਤ ਦੀਆਂ ਅੱਖਾਂ ਵਿੱਚ ਨਰਾਜ਼ਗੀ ਸੀ. ਓਹਨੇ ਇੱਕ ਪਲ ਕਹਿ ਦਿੱਤਾ ਕੰਮ ਕਰ ਲਵੋ ! ਕੰਮ ਕਰਣ ਆਏ ਆ. ਫੇਰ ਪ੍ਰੀਤ ਨੇ ਮੁੜ ਮੈਨੂੰ ਨਾ ਬੁਲਾਇਆ. ਸ਼ਾਇਦ ਓਹਨੂੰ ਇਹ ਬੁਰਾ ਲੱਗਾ ਕੇ ਮੈਂ ਸੀਨੀਅਰ ਨਾਲ ਗੱਲਾਂ ਕਰੀ ਗਿਆ, ਜਾਂ ਓਹਨੂੰ ਇਹ ਬੁਰਾ ਲੱਗਾ ਮੈਂ ਓਹਦੇ ਨਾਲ ਗੱਲ ਸਾਂਝੀ ਨਾ ਕਰੀ? ਪਰ ਪ੍ਰੀਤ ਨੂੰ ਤਾਂ ਪਤਾ ਸੀ ਮੈਂ ਸਾਰੀ ਗੱਲ ਪਿਛਲੇ ਹਫਤੇ ਹੀ ਓਹਨੂੰ ਦੱਸ ਦਿੱਤੀ ਸੀ. ਤੇ ਓਹਨੂੰ ਇਹ ਵੀ ਪਤਾ ਸੀ ਹੁਣ ਮੈਂ ਹੱਲ ਲੱਭ ਰਿਹਾ ਜੋ ਉਲਝਣ ਮੈਂ ਉਹਨਾਂ ਦੋਵਾਂ ਨਾਲ ਸਾਂਝੀ ਕਰ ਬੈਠਾਂ.
ਥੋੜੀ ਦੇਰ ਬਾਅਦ ਮੇਰੀ ਸੀਨੀਅਰ ਆਈ ਤੇ ਕਿਹਾ ਅੱਜ ਕੋਰੋਨਾ ਟੈਸਟ ਹੋਣਾ, ਬ੍ਰੇਕ ਤੋਂ ਪਹਿਲਾ ਕਰਵਾ ਕੇ ਜਾਇਓ. ਮੈਂ ਪਤਾ ਨੀ ਕਿਹੜੀਆਂ ਸੋਚਾਂ ਵਿੱਚ ਪਏ ਨੇ ਕਹਿ ਦਿੱਤਾ , ਮੇਰੇ ਕੋਲੋਂ ਨੀ ਹੁੰਦਾ ਟੈਸਟ… ਸਿਆਪਾ ਰੋਜ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ