30-32 ਸਾਲ ਪਹਿਲਾਂ ਦੀ ਗੱਲ ਆ। ਬਹੁਤੇ ਪ੍ਰੀਵਾਰ ਕੈਨੇਡਾ ਦੇ ਇਕ ਰੀਮੋਟ ਪੇਂਡੂ ਇਲਾਕੇ ਚ ਰਹਿੰਦੇ ਸੀ( ਜਿਹੜਾ ਸ਼ਹਿਰੋਂ ਦੂਰ ਕਈ ਸੁੱਖ ਸਹੂਲਤਾਂ ਤੋਂ ਵਾਂਝਾ ਹੁੰਦਾ) ਫਿਰ ਬੱਚਿਆਂ ਦੀ ਉਚੇਰੀ ਪੜ੍ਹਾਈ ਲਈ ਵੱਡੇ ਸ਼ਹਿਰਾਂ ਚ ਜਾ ਵਸਦੇ।
ਮੰਗਾ(ਮੰਗਲ ਸਿੰਘ)ਵੀ ੳਹਨਾਂ ਦਿਨਾਂ ਚ ਆਪਣੇ ਪ੍ਰੀਵਾਰ ਨਾਲ ਉੱਥੇ ਰਹਿੰਦਾ ਸੀ। ਫਿਰ ਇੰਡੀਆ ਤੋਂ ਵਿਆਹ ਲਿਆਇਆ ਜੋਤ ਨਾ ਦੀ ਇਕ ਸੰਸਕਾਰੀ ਕੁੜੀ ਜਿਹੜੀ ਸ਼ਕਲੋਂ ਵੀ ਤੇ ਅਕਲੋਂ ਵੀ ਪਹਿਲੇ ਨੰਬਰ ਤੇ ਸੀ। ਆਂਦੀ ਨੇ ਹਰ ਇੱਕ ਦਾ ਦਿੱਲ ਜਿੱਤ ਲਿਆ ਸੀ।
ਇੱਕ ਸੰਪੂਰਨ ਜੋੜਾ ਸੀ ਸਭ ਦੀ ਨਜ਼ਰ ਚ।
ਉਦੋਂ ਭਾਣਾ ਵਰਤ ਗਿਆ ਜਦੋਂ ਇਹਨਾਂ ਦੀ ਬੇਟੀ ਮੀਨੂੰ 3 ਸਾਲ ਤੇ ਬੇਟਾ ਗਗਨ 6 ਸਾਲ ਦਾ ਸੀ।
ਰੋਟੀ ਖਾਂਦਿਆਂ ਖਾਂਦਿਆਂ ਜੋਤ ਨੂੰ ਐਸਾ ਗੋਤਾ ਲੱਗਾ ਕਿ ਸਾਹ ਆਣਾ ਬੰਦ ਹੋ ਗਿਆ। ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਈ ਨਬਜ ਬੰਦ ਹੋ ਗਈ। ਕਲਪਦੇ ਬਚਿਆਂ ਨੂੰ ਵੇਖ ਮੰਗਲ ਨੂੰ ਐਨਾ ਈ ਇਸ਼ਾਰਾ ਕਰ ਸਕੀ
” ਇਨ੍ਹਾਂ ਦਾ ਖਿਆਲ ਰੱਖੀਂ”
ਫਿਰ ਉਸ ਦਿਨ ਤੋਂ ਬਾਅਦ ਮਾਂ ਦਾ ਮੰਗਾ ਆਪਣੇ ਬਚਿਆਂ ਲਈ ਮਾਂ ਬਣ ਗਿਆ। ਨੁਹਾ-ਧੁਆ ਕੇ ਤਿਆਰ ਕਰਨਾ,ਖੁਆਣਾ ਪਿਆਣਾ, ਸਕੂਲ ਛੱਡਣਾ ਲਿਆਣਾ, ਖੇਡਾਂ ਲਈ ਲੈ ਕੇ ਜਾਣਾ, ਸਭ ਕੁੱਝ ਆਪ ਸਾਂਭ ਲਿਆ ਜੋ ਦੋਨੋ ਵੰਡ ਕੇ ਕਰਦੇ ਸੀ। ਕੰਮ ਰਾਤ ਦਾ ਲੈ ਲਿਆ ਸੀ।ਭੈਣ ਭਰਾਵਾਂ ਨੇ ਵਾਸਤੇ ਪਾਏ ਹੋਰ ਵਿਆਹ ਲਈ ਪਰ ਉਹਦਾ ਜੁਆਬ ਇਹੀ ਹੁੰਦਾ
“ਮੈਂਨੂੰ ਕੋਈ ਔਖ ਨਹੀਂ ਤੇ ਮੈਨੂੰ ਲਗਦਾ ਸਾਰੇ ਕੰਮਾਂ ਚ ਜੋਤ ਮੇਰੇ ਨਾਲ ਹੀ ਹੁੰਦੀ ਆ”
ਬੱਚਿਆਂ ਦੇ ਯੂਨੀਵਰਸਿਟੀ ਜਾਣ ਕਰਕੇ ਵੱਡੇ ਸ਼ਹਿਰ ਆ ਵਸੇ। 4 ਸਾਲ ਪਹਿਲਾਂ ਧੀਅ ਮੀਨੂੰ ਵਿਆਹੀ ਤਾਂ ਡੋਲੀ ਚੜਣ ਲਗਿਆਂ ਧਾਹੀਂ ਰੋਈ ਸੀ।
“ਡੈਡ! ਮੈ ਨਾਲਦੇ ਟਾਉਨ ਚ ਈ ਆਂ। ਯਾਦ ਕਰੀਂ ਮੈਂ ਤੇਰੇ ਕੋਲ ਖੜ੍ਹੀ ਹੋਊਂ”
ਮੰਗੇ ਨੂੰ ਲਗਿਆ ਅਜ ਫਿਰ ਜੋਤ ਉਹਨੂੰ ਛੱਡ ਗਈ ਕਿਉਂਕਿ ਜਵਾਨ ਹੁੰਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ