ਨਿੱਕੇ ਪੁੱਤ ਦਾ ਹੱਥ ਫੜੀ ਉਹ ਹੌਲੇ ਕਦਮੀਂ ਪਿੰਡ ਨੂੰ ਤੁਰੀ ਜਾ ਰਹੀ ਸੀ..!
ਅੱਜ ਉਸਦੀ ਤਨਖਾਹ ਵਿਚੋਂ ਸੌ ਰੁਪਈਏ ਕੱਟ ਲਏ ਗਏ ਸਨ..ਸੁਵੇਰੇ ਸਰਦਾਰਨੀ ਦੇ ਬਟੂਏ ਵਿਚੋਂ ਸੌ ਦਾ ਨੋਟ ਗਾਇਬ ਹੋ ਗਿਆ..ਤੇ ਸਾਰਿਆਂ ਦਾ ਸ਼ੱਕ ਉਸ ਉੱਤੇ ਹੀ ਸੀ!
ਬਥੇਰੀਆਂ ਸਫਾਈਆਂ ਦਿੱਤੀਆਂ..ਇਥੋਂ ਤੱਕ ਕੇ ਪੁੱਤ ਦੀ ਸੋਹੰ ਤੱਕ ਵੀ ਚੁੱਕ ਲਈ ਪਰ ਕਿਸੇ ਤੇ ਕੋਈ ਅਸਰ ਨਾ ਹੋਇਆ..!
ਹੁਣ ਇਸੇ ਘੁੰਮਣ ਘੇਰੀ ਵਿਚ ਸੀ..ਇਸ ਮਹੀਨੇ ਕਮੇਟੀ ਦੇ ਸੌ ਰੁਪਈਏ ਕਿੱਦਾਂ ਦੇਣੇ ਨੇ..ਇਹ ਸੋਚਦਿਆਂ ਉਸਦਾ ਰੋਣ ਨਿੱਕਲ ਗਿਆ ਤੇ ਉਹ ਸੜਕ ਦੇ ਕੰਢੇ ਇਕ ਜਗਾ ਹੇਠਾਂ ਬੈਠ ਗਈ..!
ਪੁੱਤ ਨੇ ਇਹ ਸੋਚਦਿਆਂ ਕੇ ਕੋਈ ਲੰਘਦਾ ਆਉਂਦਾ ਰੋਂਦੀ ਹੋਈ ਨੂੰ ਨਾ ਦੇਖ ਲਵੇ..ਚੁੰਨੀ ਨਾਲ ਉਸਦਾ ਮੂੰਹ ਢੱਕ ਦਿੱਤਾ..ਨਾਲ ਹੀ ਕੋਲੋਂ ਵਗਦੀ ਪਾਣੀ ਦੀ ਖ਼ਾਲ ਵਿਚੋਂ ਬੁੱਕ ਵਿਚ ਪਾਣੀ ਲਿਆ ਮਾਂ ਦੇ ਸੁੱਕੇ ਬੁੱਲ ਗਿੱਲੇ ਕਰ ਦਿੱਤੇ..ਫੇਰ ਹੌਲੀ ਜਿਹੀ ਪੁੱਛਣ ਲੱਗਾ ਕਾਹਨੂੰ ਰੋਈ ਜਾਨੀਂ ਏ ਮਾਂ?
“ਸਰਦਾਰਨੀ ਨੇ ਅੱਜ ਮੇਰੀ ਤਨਖਾਹ ਵਿਚੋਂ ਸੋ ਰੂਪੀਏਏ ਕੱਟ ਲਏ ਨੇ..ਇਹ ਵੱਡੇ ਲੋਕ ਬੱਸ ਕਹਿਣ ਨੂੰ ਵੱਡੇ ਹੁੰਦੇ”
ਏਨਾ ਸੁਣ ਹੁਣ ਰੋਣ ਦੀ ਵਾਰੀ ਸ਼ਾਇਦ ਨਿੱਕੇ ਦੀ ਸੀ..ਮਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ