ਛੋਟੀ ਜਾਤ ਦਾ ਹੌਣ ਕਰਕੇ ਉਹਨੂੰ ਪਿੰਡ ਵਿੱਚ ਬਹੁਤ ਦਰਦ ਹੰਡਾਉਣਾ ਪਿਆ । ਪਿੰਡ ਵਾਲੇ ਆਮ ਹੀ ਉਸ ਨਾਲ ਵਿਤਕਰਾ ਰੱਖਦੇ ਸਨ । ਉਹ ਕਦੇ ਵੀ ਕਿਸੇ ਤਿਉਹਾਰ ਤੇ ਮੰਦਿਰ ਨਹੀਂ ਸੀ ਜਾ ਸਕਦਾ । ਉਹਨੂੰ ਪਿੰਡ ਦੇ ਖੂਹ ਤੋਂ ਪਾਣੀ ਭਰਨ ਦੀ ਵੀ ਮਨਾਹੀ ਸੀ ।
ਇਸ ਲਈ ਉਹ ਸਾਰਿਆਂ ਤੋਂ ਵੱਖ ਹੀ ਰਹਿੰਦਾ ਸੀ । ਉਸ ਨੇ ਕਦੇ ਵੀ ਇਸ ਗੱਲ ਨੂੰ ਜ਼ਿਆਦਾ ਗੰਭੀਰ ਨਹੀ ਲਿਆ । ਜਦੋਂ ਉਸਦਾ ਵਿਆਹ ਹੋਇਆ ਤੇ ਘਰਵਾਲੀ ਆ ਗਈ ਤਾਂ ਉਸ ਨੇ ਆਪਣੀ ਘਰਵਾਲੀ ਨੂੰ ਇਸ ਸਭ ਬਾਰੇ ਦੱਸਿਆ । ਪਰ ਘਰਵਾਲੀ ਪੜੀ ਲਿਖੀ ਸੀ ਜਿਸ ਕਰਕੇ ਉਸ ਨੇ ਸਮਾਜ ਨੂੰ ਬਦਲਣਾ ਚਾਹਿਆ । ਉਸ ਦੀ ਘਰਵਾਲੀ ਮੰਦਿਰ ਚਲੀ ਗਈ ਜਿਸ ਤੋਂ ਪੂਜਾਰੀ ਭੜਕ ਉੱਠੇ ਅਤੇ ਉਸ ਨੂੰ ਬੂਰੀ ਤਰਾਂ ਮਾਰਨ ਕੁੱਟਣ ਲੱਗੇ । ਜਿਵੇਂ ਤਿਵੇਂ ਕਰਕੇ ਉਸਨੇ ਆਪਣੀ ਘਰਵਾਲੀ ਨੂੰ ਬਚਾਇਆ ਅਤੇ ਘਰ ਲੈ ਆਇਆ।
#tajikatri
ਘਰ ਆਕੇ ਉਹਨੇ ਆਪਣੀ ਘਰਵਾਲੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ । ਘਰਵਾਲੀ ਦਾ ਮੰਨਣਾ ਸੀ ਕਿ ਅਸੀਂ ਵੀ ਸਮਾਜ ਦਾ ਹਿੱਸਾ ਹਾਂ । ਅਸੀਂ ਆਪਣੀ ਮਹਿਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਹਾਂ ਕਹਿੜਾ ਕਿਸੇ ਤੋਂ ਮੰਗ ਕੇ ਖਾਂਦੇ ਹਾਂ ? ਫ਼ਿਰ ਸਾਡੇ ਨਾਲ ਵਿੱਤਕਰਾ ਕਿਉਂ ?? ਪ੍ਰਮਾਤਮਾ ਨੇ ਸਭ ਨੂੰ ਇੱਕੋ ਜਿਹੇ ਬਣਾਇਆ ਹੈ ਜਦ ਪਰਮਾਤਮਾ ਵਿੱਤਕਰਾ ਨਹੀਂ ਕਰਦਾ ਤਾਂ ਸਮਾਜ ਕੌਣ ਹੁੰਦਾ ਹੈ ਛੋਟੀ ਵੱਡੀ ਜਾਤ ਬਣਾਉਣ ਵਾਲਾ ??
ਉਹ ਪ੍ਰੇਸ਼ਾਨ ਸੀ ਕਿ ਹੁਣ ਘਰਵਾਲੀ ਨੂੰ ਮਨਾਵਾਂ ਜਾਂ ਸਮਾਜ ਨੂੰ । ਅਖੀਰ ਉਸਨੇ ਘਰਵਾਲੀ ਨੂੰ ਹੀ ਸਮਝਾਇਆ ਅਤੇ ਵਾਧਾ ਕੀਤਾ ਕਿ ਇਸ ਸਮਸਿਆ ਦਾ ਹਲ ਜ਼ਰੂਰ ਕੱਢੇਗਾ ।
ਕੁੱਝ ਸਮਾਂ ਬੀਤਣ ਤੋਂ ਬਾਅਦ ਉਹਨਾਂ ਘਰ ਪੁੱਤਰ ਹੋਇਆ । ਹੁਣ ਘਰਵਾਲੀ ਫਿਰ ਪ੍ਰੇਸ਼ਾਨ ਸੀ । ਘਰਵਾਲੀ ਨੇ ਉਸ ਨੂੰ ਕਿਹਾ ਕਿ ਮੈਂ ਨਹੀਂ ਚਾਹੁੰਦੀ ਕਿ ਜੋ ਵਿਤਕਰੇ ਅਤੇ ਦੁੱਖ ਪ੍ਰੇਸ਼ਾਨੀਆਂ ਅਸੀਂ ਝੱਲੀਆਂ ਉਹ ਸਾਡਾ ਬੱਚਾ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ