ਮੈਨੂੰ ਕੁੱਤਿਆਂ ਤੋਂ ਸਖਤ ਨਫਰਤ ਸੀ..ਇੱਕ ਦਿਨ ਢਾਰੇ ਵਿਚ ਕਿੰਨੇ ਸਾਰੇ ਨਵੇਂ ਜੰਮੇ ਕਤੂਰੇ ਵੇਖ ਲਏ..ਬੀਜੀ ਨੂੰ ਸ਼ਾਇਦ ਪਤਾ ਸੀ..ਮੇਰੇ ਸਾਮਣੇ ਚੋਪੜੀ ਰੋਟੀ ਪਾ ਕੇ ਆਈ..ਤੁਰੀ ਜਾਂਦੀ ਆਖ ਰਹੀ ਸੀ ਅਸੀਂ ਇੱਕ ਜੰਮੀਐ ਤਾਂ ਦੇਸੀ ਘਿਓ ਦੀ ਪੰਜੀਰੀ..ਇਹ ਵਿਚਾਰੀ ਵੀ ਤਾਂ ਉਤਲੇ ਜਹਾਨੋਂ ਹੋ ਕੇ ਮੁੜੀ!
ਇੱਕ ਦਿਨ ਜਦੋਂ ਦੋਵੇਂ ਮਾਵਾਂ ਏਧਰ ਓਧਰ ਹੋਈਆਂ ਤਾਂ ਮੈਂ ਸਾਰੇ ਬੋਰੀ ਵਿਚ ਪਾ ਦੂਰ ਛੱਡ ਆਇਆ..!
ਆਥਣ ਵੇਲੇ ਬਨੇਰੇ ਤੇ ਚੜੀ ਚੂੰ ਚੁੰ ਕਰਦੀ ਰੋਈ ਜਾਵੇ..ਥਣ ਦੁੱਧ ਨਾਲ ਨੱਕੋ ਨੱਕ ਭਰੇ..ਬੀਜੀ ਨੂੰ ਪਤਾ ਲੱਗਾ ਤਾਂ ਆਖਣ ਲੱਗੀ ਜਿਸਨੇ ਵੀ ਇਹ ਕਰਤੂਤ ਕੀਤੀ ਹੁਣੇ ਮੋੜ ਕੇ ਲਿਆਵੇ..ਨਹੀਂ ਤਾਂ ਮੈਥੋਂ ਬੁਰਾ ਕੋਈ ਨੀ!
ਮੈਂ ਜੀਪ ਸਟਾਰਟ ਕਰ ਤੁਰਨ ਲੱਗਾ ਤਾਂ ਕਤੂਰਿਆਂ ਦੀ ਮਾਂ ਵੀ ਨਾਲ ਹੀ ਹੋ ਤੁਰੀ..ਏਡਾ ਸਿਆਣਾ ਜੀ..ਦੋ ਕਿਲੋਮੀਟਰ ਨਾਲ ਨਾਲ ਦੌੜੀ ਆਈ..ਦੂਰ ਝਾੜੀਆਂ ਵਿਚ ਬੈਠੇ ਉਹ ਸਾਰੇ ਰੋਈ ਜਾ ਰਹੇ ਸਨ..!
ਜਾਂਦਿਆਂ ਹੀ ਦੁੱਧ ਚੁੰਗਾਉਣ ਲੱਗ ਪਈ..ਫੇਰ ਅਗਲੀ ਸੁਵੇਰ ਢਾਰੇ ਵਿਚ ਮੁੜ ਰੌਣਕਾਂ ਲੱਗ ਗਈਆਂ..ਸਾਰੀ ਰਾਤ ਹੀ ਸ਼ਾਇਦ ਕੱਲੇ ਕੱਲੇ ਨੂੰ ਢੋਂਦੀ ਰਹੀ!
ਫੇਰ ਇੱਕ ਦਿਨ ਵੇਖਿਆ..ਸੁਵੇਰੇ ਸੁਵੇਰੇ ਬਾਹਰ ਤਾਈ ਦੇ ਘਰ ਸਾਮਣੇ ਪਹੇ ਤੇ ਭੋਂਕੀ ਜਾ ਰਹੀ ਸੀ..ਕੋਲ ਗਿਆ..ਇੱਕ ਮਰਿਆ ਪਿਆ ਸੀ..ਸਿਰਫ ਮੋਟਰ ਸਾਈਕਲ ਵਾਲਿਆਂ ਤੇ ਹੀ ਭੋਂਕ ਰਹੀ ਸੀ..ਸ਼ਾਇਦ ਥੱਲੇ ਆਉਂਦਿਆਂ ਵੇਖ ਲਿਆ ਸੀ..ਅਜੀਬ ਮਾਨਸਿਕਤਾ ਸੀ..!
ਫੇਰ ਤਾਈ ਚੇਤੇ ਆ ਗਈ..ਅਕਸਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ