ਇੱਕ ਚੋਰ ਨੂੰ ਕਈ ਦਿਨਾਂ ਤੋਂ ਚੋਰੀ ਕਰਨ ਦਾ ਮੌਕਾ ਨਹੀਂ ਸੀ ਮਿਲ ਰਿਹਾ। ਉੱਪਰੋਂ ਭੁੱਖ ਨਾਲ ਵੀ ਹਾਲ ਬੇਹਾਲ ਹੋਇਆ ਪਿਆ ਸੀ। ਮਰਦਾ ਕੀ ਨਾ ਕਰਦਾ। ਅੱਧੀ ਰਾਤ ਨੂੰ ਚੋਰੀ ਦੀ ਨੀਅਤ ਨਾਲ ਪਿੰਡ ਦੇ ਬਾਹਰ ਬਣੀ ਸਾਧੂ ਦੀ ਕੁਟੀਆ ਵਿੱਚ ਚਲਾ ਗਿਆ।
ਉਹ ਜਾਣਦਾ ਸੀ ਕਿ ਸਾਧੂ ਬੜੇ ਤਿਆਗੀ ਹਨ। ਉਹ ਆਪਣੇ ਲਈ ਕੁਝ ਜੋੜਦੇ ਤਾਂ ਨਹੀਂ ਪਰ ਫਿਰ ਵੀ ਖਾਣ ਦੇ ਲਈ ਕੁੱਝ ਨਾ ਕੁੱਝ ਤਾਂ ਮਿਲ ਹੀ ਜਾਵੇਗਾ।
ਚੋਰ ਕੁਟੀਆ ਵਿੱਚ ਦਾਖਿਲ ਹੋਇਆ ਹੀ ਸੀ ਕਿ ਸੰਯੋਗਵਸ ਸਾਧੂ ਕੁਟੀਆ ਦੇ ਬਾਹਰ ਹੀ ਟਹਿਲ ਰਹੇ ਹੁੰਦੇ ਹਨ। ਸਾਧੂ ਨੇ ਪੁੱਛਿਆ ਕਿ ਪੁੱਤਰ ਇੰਨੀ ਰਾਤ ਇੱਥੇ ਕੀ ਕਰਨ ਆਏ ਹੋ? ਕੀ ਕੋਈ ਜਰੂਰੀ ਕੰਮ ਹੈ?
ਚੋਰ ਬੋਲਿਆ ਮਹਾਰਾਜ ਮੈਂ ਪੂਰੇ ਦਿਨ ਦਾ ਭੁੱਖਾ ਹਾਂ। ਸਾਧੂ ਨੇ ਕਿਹਾ ਕਿ ਠੀਕ ਹੈ ਆਓ ਬੈਠੋ। ਮੈਂ ਧੂਣੀ ਵਿੱਚ ਭੁੰਨਣ ਲਈ ਕੁਝ ਸ਼ਕਰਕੰਦ ਰੱਖੇ ਹੋਏ ਹਨ। ਹੁਣ ਤੱਕ ਉਹ ਭੁੰਨ ਚੁੱਕੇ ਹੋਣਗੇ, ਉਹ ਕੱਢ ਦਿੰਦਾ ਹਾਂ। ਖਾਣ ਨਾਲ ਤੁਹਾਡੀ ਭੁੱਖ ਮਿਟ ਜਾਏਗੀ। ਜੇ ਸ਼ਾਮ ਦੇ ਸਮੇਂ ਆਏ ਹੁੰਦੇ ਤਾਂ ਜੋ ਵੀ ਕੋਲ ਸੀ ਉਹ ਦੋਵੇਂ ਮਿਲ ਕੇ ਖਾ ਲੈਂਦੇ।
ਸਾਧੂ ਨੇ ਕਿਹਾ ਕਿ ਪੁੱਤਰ ਪੇਟ ਦਾ ਕੀ ਹੈ! ਅਗਰ ਮਨ ਸੰਤੁਸ਼ਟ ਹੈ ਤਾਂ ਜੋ ਮਿਲੇ ਉਸਦੇ ਨਾਲ ਹੀ ਮਨੁੱਖ ਖੁਸ਼ ਹੋ ਜਾਦਾ ਹੈ।
ਸਾਧੂ ਨੇ ਦੀਵਾ ਜਗਾਇਆ, ਚੋਰ ਦੇ ਬੈਠਣ ਲਈ ਆਸਣ ਲਗਾਇਆ, ਪਾਣੀ ਤੇ ਕੁਝ ਸ਼ਕਰਕੰਦ ਪੱਤੇ ਉੱਤੇ ਰੱਖ ਦਿੱਤੇ।
ਸਾਧੂ ਨੇ ਬੜੇ ਪਿਆਰ ਨਾਲ ਖਾਣਾ ਖਿਲਾਇਆ ਜਿਵੇਂ ਇੱਕ ਮਾਂ ਆਪਣੇ ਪੁੱਤਰ ਨੂੰ ਖਿਵਾਉਂਦੀ ਹੈ। ਸਾਧੂ ਦੀ ਇਸ ਆਓ ਭਗਤ ਨਾਲ ਚੋਰ ਨਿਹਾਲ ਹੋ ਗਿਆ।
ਚੋਰ ਸੋਚਣ ਲੱਗਾ, ਇੱਕ ਮੈਂ ਹਾਂ ਤੇ ਇੱਕ ਇਹ ਸਾਧੂ। ਮੈਂ ਇੱਥੇ ਚੋਰੀ ਕਰਨ ਆਇਆ ਸੀ ਪਰ ਇਹ ਬੜੇ ਪਿਆਰ ਨਾਲ ਮੈਨੂੰ ਖਾਣਾ ਖਵਾ ਰਹੇ ਹਨ। ਮੈਂ ਵੀ ਮਨੁੱਖ ਹਾਂ ਤੇ ਇਹ ਵੀ ਮਨੁੱਖ ਹਨ। ਕਿਸੇ ਨੇ ਸੱਚ ਹੀ ਕਿਹਾ ਹੈ- “ਆਦਮੀ ਆਦਮੀ ਵਿੱਚ ਅੰਤਰ, ਕੋਈ ਹੀਰਾ ਕੋਈ ਕੰਕਰ”। ਪਰ ਮੈਂ ਇਹਨਾਂ ਦੇ ਸਾਹਮਣੇ ਇੱਕ ਕੰਕਰ ਤੋਂ ਵੀ ਬਦਤਰ ਹਾਂ।
ਬੁਰੇ ਹੋਣ ਦੇ ਨਾਲ ਨਾਲ ਮਨੁੱਖ ਵਿੱਚ ਚੰਗੀਆਂ ਪ੍ਰਵਿਰਤੀਆਂ ਵੀ ਹੁੰਦੀਆਂ ਹਨ ਜੋ ਸਮਾਂ ਪਾ ਕੇ ਜਾਗ ਜਾਦੀਆਂ ਹਨ। ਜਿਵੇਂ ਸਹੀ ਖਾਦ ਅਤੇ ਪਾਣੀ ਪਾ ਕੇ ਬੀਜ ਉੱਗਦਾ ਹੈ। ਇਸੇ ਤਰ੍ਹਾਂ ਸੰਤ ਦੀ ਸੰਗਤ ਪ੍ਰਾਪਤ ਕਰਨ ਨਾਲ ਮਨੁੱਖ ਦੀਆਂ ਚੰਗੀਆਂ ਆਦਤਾਂ ਵੱਧਦੀਆਂ ਹਨ। ਚੋਰ ਦੇ ਮਨ ਦੀਆਂ ਸਾਰੀਆਂ ਬੁਰਾਈਆਂ ਉੱਡ ਗਈਆਂ।
ਉਸ ਨੇ ਸਾਧੂ ਦੇ ਦਰਸ਼ਨ, ਨੇੜਤਾ ਅਤੇ ਅਮ੍ਰਿਤ ਦੀ ਵਰਖਾ ਦਾ ਲਾਭ ਪ੍ਰਾਪਤ ਕੀਤਾ। ਤੁਲਸੀ ਦਾਸ ਜੀ ਨੇ ਕਿਹਾ ਹੈ-
ਏਕ ਘੜੀ ਆਧੀ ਘੜੀ, ਆਧੀ ਮੇ ਪੁੰਨ ਆਧ।
ਤੁਲਸੀ ਸਾਧ ਸੰਗਤ ਕੀ, ਹਰਿ ਕੋਟਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ