ਮਾਂ ਦੇ ਪਿਆਰ ਦੀ ਭੁੱਖ
ਮੈਂ ਅਜੇ ਤਿੰਨ ਕੁ ਸਾਲ ਦਾ ਸੀ ਕਿ ਮੇਰੀ ਅੰਮੀ ਕਿਸੇ ਬਿਮਾਰੀ ਕਾਰਨ ਮੈਨੂੰ ਤੇ ਮੇਰੇ ਪਿਤਾ ਨੂੰ ਅਲਵਿਦਾ ਕਹਿ ਇਸ ਸੰਸਾਰ ਤੋਂ ਚਲੀ ਗਈ।ਮੇਰੇ ਪਿਤਾ ਜੀ ਦੇ ਦੱਸਣ ਦੇ ਮੁਤਾਬਿਕ ਮੈਂ ਇੱਕ ਹਫ਼ਤਾ ਕੁਝ ਵੀ ਨਹੀਂ ਖਾਦਾ ਤੇ ਬਿਮਾਰ ਹੋ ਗਿਆ ਸੀ।
ਪਰ ਹੌਲੀ ਹੌਲੀ ਕਹਿੰਦੇ ਨੇ ਡਾਕਟਰ ਦੀ ਸੂਈ ਦਾ ਡਰਾਵਾ ਦੇ ਕੇ ਮੈਨੂੰ ਰੋਟੀ ਖਵਾਉਣ ਅਤੇ ਦੁੱਧ ਪਿਆਉਣਾ ਸ਼ੁਰੂ ਕਰ ਦਿੱਤਾ।
ਮੇਰੇ ਤੋਂ ਵੱਡੀ ਇੱਕ ਮੇਰੇ ਭੈਣ ਵੀ ਸੀ ਜੋ ਉਸ ਸਮੇ ਸੱਤ ਕੁ ਸਾਲ ਦੀ ਸੀ।
ਪਿਤਾ ਜੀ ਦੱਸਦੇ ਹਨ ਕਿ ਮੈਨੂੰ ਬਹੁਤ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਨੇ ਕਿਹਾ ਕਿ ਸੁਰਜੀਤ ਸਿਆਂ ਤੂੰ ਦੂਜਾ ਵਿਆਹ ਕਰਵਾ ਲੈ ਅਜੇ ਜ਼ਿੰਦਗੀ ਬੜੀ ਪਈ ਹੈ ਤੇਰੇ ਤੋਂ ਬੱਚੇ ਪਾਲੇ ਨਹੀਂ ਜਾਣੇ।ਪਰ ਉਹ ਕਹਿੰਦੇ ਨੇ ਕਿ ਮੈਂ ਜੱਗ ਦੀ ਪ੍ਰਵਾਹ ਨਹੀਂ ਕੀਤੀ ਅਤੇ ਦੂਜਾ ਵਿਆਹ ਨਾ ਕਰਵਾ ਕੇ ਤੁਹਾਨੂੰ ਪਾਲਣਾ ਸ਼ੁਰੂ ਕਰ ਦਿੱਤਾ।
ਮੇਰੇ ਪਿਤਾ ਜੀ ਦੀ ਕਰਿਆਨੇ ਦੀ ਇਕ ਘਰ ਦੀ ਬਾਹਰਲੀ ਨੁੱਕਰ ਚ ਦੁਕਾਨ ਬਣੀ ਹੋਈ ਸੀ।
ਉਹ ਦੁਕਾਨ ਵੀ ਚਲਾਉਂਦੇ ਤੇ ਨਾਲ ਸਾਨੂੰ ਵੀ ਰੋਟੀ ਪਾਣੀ ਪੂਰੇ ਸਮੇਂ ਤੇ ਦਿੰਦੇ।ਦਰਅਸਲ ਮੇਰੇ ਦਾਦਾ ਦਾਦੀ ਵੀ ਨਹੀਂ ਸਨ ਅਤੇ ਮੇਰੇ ਪਿਤਾ ਜੀ ਦਾ ਹੋਰ ਕੋਈ ਭਰਾ ਵੀ ਨਹੀਂ ਸੀ,ਇੱਕ ਭੈਣ ਸੀ ਉਹ ਵਿਆਹੀ ਹੋਈ ਸੀ।
ਸਾਡੀ ਭੂਆ ਸਾਨੂੰ ਬਹੁਤ ਪਿਆਰ ਕਰਦੀ ਸੀ,ਮੇਰੇ ਕੇਸ ਰੱਖੇ ਹੋਏ ਸਨ ਜਦ ਕਦੇ ਭੂਆ ਆਉਂਦੀ ਤਾਂ ਮੈਨੂੰ ਕੇਸੀ ਨੁਹਾ ਕੇ ਤੇਲ ਚੰਗੀ ਤਰ੍ਹਾਂ ਮੇਰੇ ਵਾਲਾਂ ਵਿੱਚ ਝੱਸ ਦਿੰਦੀ ਸੀ।
ਸਮਾਂ ਬੜਾ ਬਲਵਾਨ ਹੈ ਸਾਨੂੰ ਦੋਹਾਂ ਭੈਣ ਭਰਾਵਾਂ ਨੂੰ ਪਿਤਾ ਜੀ ਨੇ ਪਾਲ ਪਲੋਸ ਕੇ ਕਦ ਵੱਡਾ ਕਰ ਦਿੱਤਾ ਕੋਈ ਪਤਾ ਹੀ ਨਾ ਲੱਗਾ।
ਮੈਂ ਪੜ੍ਹ ਕੇ ਅਧਿਆਪਕ ਦੀ ਨੌਕਰੀ ਲੱਗ ਗਿਆ।
ਹਰ ਰੋਜ ਦੀ ਤਰ੍ਹਾਂ ਮੈਂ ਅੱਜ ਵੀ ਡਿਊਟੀ ਗਿਆ ਸੀ ਕਿ ਮੇਰੇ ਪਿਤਾ ਜੀ ਦਾ ਫੋਨ ਆ ਗਿਆ ਪੁੱਤਰ ਵਾਪਸੀ ਆਉਂਦਾ ਘਰ ਦਾ ਰਾਸ਼ਨ ਅਤੇ ਹੋਰ ਨਿੱਕਾ ਸੁੱਕਾ ਸਮਾਨ ਲੈ ਆਈ,ਦਰਅਸਲ ਮੈਂ ਨੌਕਰੀ ਲੱਗ ਕੇ ਪਿਤਾ ਜੀ ਨੂੰ ਦੁਕਾਨ ਛਡਵਾ ਦਿੱਤੀ ਸੀ,ਮੈਂ ਕਿਹਾ ਤੁਸੀਂ ਬੜਾ ਕੰਮ ਕਰ ਲਿਆ ਹੈ ਹੁਣ ਬਾਕੀ ਬਚੀ ਜ਼ਿੰਦਗੀ ਅਰਾਮ ਨਾਲ ਬਤੀਤ ਕਰੋ।
ਮੈਂ ਛੁੱਟੀ ਸਮੇਂ ਤੋਂ ਬਾਅਦ ਆਪਣੇ ਸ਼ਹਿਰ ਚਲਾ ਗਿਆ ਅਤੇ ਸੋਦਾ ਪੱਤਾ ਲੈ ਕੇ ਵਾਪਸ ਘਰ ਨੂੰ ਚੱਲ ਪਿਆ,ਦਸੰਬਰ ਦਾ ਮਹੀਨਾ ਸੀ ਹਨੇਰਾ ਜਲਦੀ ਹੋਣ ਕਰਕੇ ਮੈਨੂੰ ਸਾਢੇ ਕੁ ਛੇ ਵਜੇ ਧੁੰਦ ਕਾਰਨ ਕੁਝ ਵੀ ਨਹੀਂ ਦਿਸ ਰਿਹਾ ਸੀ।
ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ