ਹਰੇਕ ਨੂੰ ਨਿੱਕੇ ਨਿੱਕੇ ਸਵਾਲ ਪੁੱਛੀ ਜਾਣੇ ਮੇਰੇ ਨਿੱਕੇ ਪੁੱਤ ਦੀ ਆਦਤ ਹੋਇਆ ਕਰਦੀ ਸੀ.. ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਪਰ ਉਹ ਜਦੋਂ ਵੀ ਹੰਜੂ ਵਹਾਉਂਦੀ ਹੋਈ ਆਪਣੀ ਦਾਦੀ ਨੂੰ ਵੇਖਦਾ ਤਾਂ ਕੋਈ ਸਵਾਲ ਨਾ ਕਰਦਾ ਸਗੋਂ ਉਸਦੀ ਹੀ ਚੁੰਨੀ ਨਾਲ ਉਸਦੀਆਂ ਅੱਖਾਂ ਪੂੰਝਣ ਲੱਗ ਜਾਂਦਾ!
ਬੀਜੀ ਵੀ ਅਕਸਰ ਇੱਕ ਨਵੰਬਰ ਚੁਰਾਸੀ ਵਾਲੇ ਦਿਨ ਦਿੱਲੀ ਦੀਆਂ ਸੜਕਾਂ ਤੇ ਗਵਾਚ ਗਏ ਆਪਣੇ ਨਿੱਕੇ ਪੁੱਤ ਨੂੰ ਯਾਦ ਕਰ ਕਈ ਵੇਰ ਰਾਤੀਂ ਉਬੜਾਉਂਣ ਲੱਗ ਜਾਇਆ ਕਰਦੀ..”ਵੇ ਉਹ ਮਾਰ ਦਿੱਤੀ ਏ..ਕੰਮ ਤੇ ਨਾ ਜਾਇਓ..ਗੜਬੜ ਹੋ ਜਾਣੀ ਏ..ਬਲਦੇ ਹੋਏ ਟਾਇਰ..ਉੱਤੇ ਸੁੱਟਿਆ ਪਾਊਡਰ..ਭੰਗੜਾ ਪਾਉਂਦੀ ਭੀੜ”!
ਏਨੇ ਕੁਝ ਮਗਰੋਂ ਅੱਖਾਂ ਵਿਚੋਂ ਲਗਾਤਾਰ ਡਿੱਗੀ ਜਾਂਦੇ ਕੁਝ ਕੂ ਤਰੁਬਕੇ ਕਦੋਂ ਦਰਿਆ ਬਣ ਜਾਇਆ ਕਰਦੇ..ਕਿਸੇ ਨੂੰ ਪਤਾ ਨਾ ਲੱਗਦਾ!
ਇੱਕ ਦਿਨ ਘਰੇ ਲੀਕ ਕਰਦੀਆਂ ਪਾਣੀ ਦੀਆਂ ਟੂਟੀਆਂ ਠੀਕ ਕਰਨ ਮਿਸਤਰੀ ਆਇਆ ਹੋਇਆ ਸੀ..!
ਉਸਨੇ ਪਹਿਲੋਂ ਰਸੋਈ ਵਾਲੀ ਟੂਟੀ ਠੀਕ ਕੀਤੀ..ਫੇਰ ਗੁਸਲਖਾਨੇ ਦਾ ਰਿਸਦਾ ਹੋਇਆ ਨਲਕਾ..ਮਗਰੋਂ ਹੋਰ ਵੀ ਕਿੰਨੇ ਸਾਰੇ ਨਿੱਕੇ ਨਿੱਕੇ ਕੰਮ ਮੁਕਾ ਕੇ ਚਾਹ ਪੀਣ ਮੇਰੇ ਕੋਲ ਆਣ ਬੈਠਾ..ਮੇਰਾ ਨਿੱਕਾ ਪੁੱਤ ਵੀ ਸਾਰੇ ਟਾਇਮ ਉਸਦੇ ਨਾਲ ਨਾਲ ਹੀ ਰਿਹਾ!
ਹੰਜੂ