ਇੱਕ ਦਿਨ ਵੈਸੇ ਹੀ ਮੈਨੂੰ ਪਤਾ ਲੱਗਿਆ ਕਿ ਮੇਰਾ ਬਚਪਣ ਦਾ ਸਕੂਲ ਤੋਂ ਕਾਲਜ ਤੱਕ ਦਾ ਸਹਿਪਾਠੀ ਦੋਸਤ ਨਰਿੰਦਰ ਜੋਗੀ ਮੇਰੇ ਸ਼ਹਿਰ ਵਿੱਚ ਹੀ ਬੈਂਕ ਮੈਨੇਜਰ ਦੇ ਤੌਰ ਤੇ ਟ੍ਰਾਂਸਫਰ ਹੋ ਕੇ ਆ ਗਿਆ ਹੈ। ਕਾਲਜ ਦੀ ਕੰਟੀਨ ਵਿੱਚ ਜਾ ਕੇ ਚਾਹ ਦੇ ਨਾਲ ਸਮੋਸੇ ਖਾਣਾ ਸਾਡਾ ਦੋਨਾਂ ਦਾ ਹੀ ਸ਼ੌਂਕ ਸੀ। ਹਫ਼ਤੇ ਵਿੱਚ ਇੱਕ ਅੱਧੀ ਵਾਰ ਹੀ ਓਹ ਪੈਸੇ ਦਿੰਦਾ ਸੀ। ਬਾਕੀ ਦਿਨ ਮੈਂ ਹੀ ਦਿੰਦਾ ਸੀ।
ਮੇਰਾ ਖਾਤਾ ਵੀ ਉਸੇ ਬੈਂਕ ਵਿੱਚ ਸੀ। ਸੋਚਿਆ ਅੱਜ ਬੈਂਕ ਜਾ ਕੇ ਮਿਲ ਆਉਂਦਾ ਹਾਂ। ਕੁਝ ਪੁਰਾਣੀਆਂ ਯਾਦਾਂ ਵੀ ਤਾਜ਼ਾ ਹੋ ਜਾਣਗੀਆਂ। ਨਾਲੇ ਚਾਹ ਪੀਵਾਂਗੇ ਇੱਕਠੇ ਬਹੁਤ ਦੇਰ ਬਾਅਦ।
ਜਿਉਂ ਹੀ ਮੈਂ ਉਸ ਦੇ ਕੈਬਿਨ ਵਿੱਚ ਵੜਿਆ, ਉਸ ਨੇ ਬੜੀ ਗਹੁ ਨਾਲ ਮੇਰੇ ਵੱਲ ਵੇਖਿਆ ਤੇ ਪਛਾਣਦੇ ਹੀ ਖੜ੍ਹੇ ਹੋ ਕੇ ਮੇਰੇ ਨਾਲ ਹੱਥ ਮਿਲਾ ਕੇ ਮੈਨੂੰ ਕੁਰਸੀ ਤੇ ਬੈਠਣ ਲਈ ਕਿਹਾ।ਬੈਲ ਮਾਰ ਕੇ ਉਸ ਨੇ ਮੇਰੇ ਲਈ ਪਾਣੀ ਦਾ ਗਿਲਾਸ ਮੰਗਵਾਇਆ ਅਤੇ ਆਪ ਪਹਿਲਾਂ ਤੋਂ ਹੀ ਟੇਬਲ ਤੇ ਢਕ ਕੇ ਰੱਖਿਆ ਗਿਲਾਸ ਚੁੱਕ ਕੇ ਪੀ ਲਿਆ।
ਉਸ ਵੱਲੋਂ ਹੋਰ ਸੁਣਾ ਕੀ ਹਾਲ ਚਾਲ ਹੈ। ਬੈਂਕ ਦਾ ਕੋਈ ਕੰਮ ਹੈ ਤਾਂ ਦੱਸ ਕਹਿਣ ਤੇ ਮੈਂ ਦੱਸਿਆ ਕਿ ਮੈਂ ਤਾਂ ਸਿਰਫ਼ ਉਸ ਨੂੰ ਮਿਲਣ ਲਈ ਹੀ ਆਇਆ ਹਾਂ। ਸੋਚਿਆ ਕਿ ਕੁਝ ਪੁਰਾਣੀਆਂ ਗੱਲਾਂ ਵੀ ਹੋ ਜਾਣਗੀਆਂ ਤੇ ਕਿਸੇ ਵੇਲੇ ਘਰ ਆਉਣ ਲਈ ਵੀ ਕਹਿ ਆਵਾਂਗਾ। ‘ਕਠੇ ਬਹਿ ਕੇ ਚਾਹ ਪੀਵਾਂਗੇ ਤੇ ਸਮੋਸੇ ਖਾਵਾਂਗੇ। ਹਾਂ ਹਾਂ ਜਰੂਰ ਜਰੂਰ ਕਹਿ ਕੇ ਉਸ ਨੇ ਹਾਮੀ ਭਰ ਦਿੱਤੀ।
ਬੈਲ ਮਾਰ ਕੇ ਪੀਅਨ ਨੂੰ ਬੁਲਾਇਆ ਤੇ ਕਿਹਾ, ਕੰਟੀਨ ਵਾਲੇ ਨੂੰ ਦੋ ਕੱਪ ਚਾਹ ਕਹਿ ਆ।
10 – 15 ਮਿੰਟ ਇਧਰ ਓਧਰ ਦੀਆਂ ਗੱਲਾਂ ਕਰਦੇ ਕਰਦੇ ਓਹ ਹੋਰ ਕੰਮ ਵੀ ਕਰਦਾ ਰਿਹਾ ਅਤੇ ਮੈਂ ਵਾਰ-ਵਾਰ ਪਿੱਛੇ ਨੂੰ ਵੇਖ ਕੇ ਆਉਣ ਵਾਲੀ ਚਾਹ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ