ਸ਼ਰਾਬੀ ਹੋਇਆ ਜਦੋਂ ਵੀ ਗਲੀ ਵਿਚ ਦੀ ਲੰਘਦਾ..ਮਾਵਾਂ ਨਿਆਣੇ ਅੰਦਰ ਵਾੜ ਬੂਹਾ ਭੇੜ ਲਿਆ ਕਰਦੀਆਂ..!
ਸ਼ਕਲ ਤੋਂ ਬੜਾ ਹੀ ਖੌਫਨਾਕ..ਜਿੰਨੇ ਮੂੰਹ ਓਨੀਆਂ ਹੀ ਗੱਲਾਂ..ਭੇੜੀਆ..ਦੈਂਤ..ਰਾਖਸ਼..ਨਿੱਕੀਆਂ ਕੁੜੀਆਂ ਦਾ ਸ਼ੌਕੀਨ!
ਉਸ ਰਾਤ ਭਾਰੀ ਮੀਂਹ ਤੇ ਝੱਖੜ..ਨਸ਼ੇ ਵਿਚ ਧੁੱਤ..ਕੰਧਾਂ ਨੂੰ ਹੱਥ ਪਾਉਂਦਾ ਗਲੀ ਦੇ ਮੋੜ ਤੇ ਆਣ ਪਹੁੰਚਿਆ..ਅਚਾਨਕ ਇੱਕ ਪਰਛਾਵਾਂ ਜਿਹਾ ਉਸਦੇ ਅੱਗੋਂ ਦੀ ਲੰਗਿਆ ਤੇ ਕੰਧ ਓਹਲੇ ਜਾ ਗੁਆਚ ਗਿਆ!
ਸਾਰੀ ਪੀਤੀ ਲਹਿ ਗਈ..ਅੱਗੇ ਹੋ ਕੇ ਵੇਖਿਆ..ਪਾਣੀ ਨਾਲ ਗੜੁੱਚ ਨਿੱਕਾ ਜਿਹਾ ਇਕ ਵਜੂਦ ਗੋਡਿਆਂ ਵਿਚ ਸਿਰ ਦੇਈ ਸੁੰਗੜ ਕੇ ਕੰਧ ਨੂੰ ਢੋਅ ਲਾਈ ਬੈਠਾ ਸੀ..!
ਹੱਥ ਨਾਲ ਟੋਹਿਆ..ਚੋਦਾ-ਪੰਦਰਾਂ ਵਰ੍ਹਿਆਂ ਦੀ ਕੁੜੀ ਸੀ..ਡਰੀ ਹੋਈ ਤੇ ਠੰਡ ਨਾਲ ਪੂਰੀ ਤਰਾਂ ਕੰਬਦੀ ਹੋਈ!
ਬਾਂਹ ਫੜ ਉਠਾ ਲਿਆ ਤੇ ਪੁੱਛਿਆ ਕੌਣ ਏਂ ਤੂੰ?
ਅੱਗੋਂ ਚੁੱਪ ਰਹੀ..ਉਹ ਗੁੱਸੇ ਨਾਲ ਫੇਰ ਚੀਕਿਆ..ਕੌਣ ਏਂ ਤੇ ਕਿਥੇ ਜਾਣਾ..ਦੱਸ ਮੈਨੂੰ..ਨਹੀਂ ਤੇ ਫੇਰ?
ਇਸ ਵਾਰ ਸ਼ਾਇਦ ਉਹ ਬੁਰੀ ਤਰਾਂ ਡਰ ਗਈ ਸੀ..!
ਆਖਣ ਲੱਗੀ “ਸ਼ਹਿਰੋਂ ਭੱਜ ਕੇ ਗੱਡੀ ਚੜ੍ਹ ਇਥੇ ਆਣ ਉੱਤਰੀ ਹਾਂ..ਉਹ ਟੇਸ਼ਨ ਤੋਂ ਹੀ ਮੇਰੇ ਪਿੱਛੇ..ਨਾਲ ਹੀ ਉਸਨੇ ਕੰਧ ਨਾਲ ਲੱਗ ਖਲੋਤੇ ਚਾਰ ਪਰਛਾਵਿਆਂ ਵੱਲ ਨੂੰ ਉਂਗਲ ਕਰ ਦਿੱਤੀ!
ਉਹ ਚੀਖਿਆ “ਕੌਣ ਹੋ ਓਏ ਤੁਸੀਂ..ਦੌੜ ਜਾਓ ਨਹੀਂ ਤੇ ਲੱਗੀ ਜੇ ਗੋਲੀ ਆਉਣ..ਆਹ ਦੇਖੋ ਮੇਰੇ ਡੱਬ ਵਿਚ ਦਿੱਤਾ ਹੋਇਆ ਪਿਸਤੌਲ”!
ਏਨਾ ਸੁਣ ਉਹ ਚਾਰੇ ਪਰਛਾਵੇਂ ਹਨੇਰੇ ਵਿਚ ਕਿਧਰੇ ਅਲੋਪ ਹੋ ਗਏ!
ਉਸ ਨੇ ਫੇਰ ਸਵਾਲ ਕੀਤਾ..”ਕਿਥੇ ਜਾਵੇਂਗੀ ਹੁਣ..ਕੱਲੀ ਜਾਵੇਂਗੀ ਤਾਂ ਉਹ ਚਾਰ ਭੇੜੀਏ ਮੁੜ ਆਉਣਗੇ ਤੇ ਨਹੀਂ ਛੱਡਣਗੇ..ਨੋਚ ਨੋਚ ਖਾ ਜਾਣਗੇ”
ਏਨਾ ਸੁਣ ਉਹ ਰੋ ਪਈ ਤੇ ਹੱਥ ਜੋੜ ਆਖਣ ਲੱਗੀ “ਮੇਰਾ ਕੋਈ ਨਹੀਂ ਏ..ਕੱਲੀ ਹਾਂ..ਮਾਂ ਮਰ ਗਈ ਤੇ ਪਿਓ ਨੇ ਮੈਨੂੰ ਓਹਨਾ ਹਵਾਲੇ ਕਰ ਦੂਜਾ ਵਿਆਹ ਕਰਵਾ ਲਿਆ ਤੇ ਸ਼ਹਿਰ ਆਸ਼ਰਮ ਵਾਲੇ ਗੰਦੇ ਲੋਕ”
ਏਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ