ਕੰਵਲਜੀਤ ਸਿੰਘ ਨਾਮ ਦੇ ਇੱਕ ਵੀਰ ਵੱਲੋਂ ਆਪਣੀ ਪਾਕਿਸਤਾਨ ਯਾਤਰਾ ਸਬੰਧੀ ਪੁੱਛੇ ਸਵਾਲ ਦੇ ਜੁਆਬ ਵਿਚ ਲਾਹੌਰ ਵਾਸੀ ਹੁਸੈਨ ਮੁਹੰਮਦ ਆਖਦਾ ਏ ਕੇ ਜਿੰਨਾ ਪਿਆਰ ਤੈਨੂੰ ਲਾਹੌਰ ਵਿਚੋਂ ਮਿਲੇਗਾ ਸ਼ਾਇਦ ਹੀ ਕਿਧਰੇ ਹੋਰ ਮਿਲੇ..ਬਸ਼ਰਤੇ ਕੇ ਤੂੰ ਸਿਰ ਤੇ ਦਸਤਾਰ ਸਜਾਈ ਹੋਵੇ!
ਹੁਸੈਨ ਮੁਹੰਮਦ ਦੇ ਜੁਆਬ ਤੋਂ ਇੱਕ ਆਪਣੀ ਹੱਡ ਬੀਤੀ ਯਾਦ ਆ ਗਈ..!
ਕਨੇਡਾ ਨਵੇਂ ਨਵੇਂ ਆਏ ਨੂੰ ਦਸਤਾਰ ਦੀ ਥਾਂ ਟੋਪੀ ਪਾ ਕੇ ਵਿਚਰਨ ਦੀ ਆਦਤ ਪੈ ਗਈ..!
ਕੋਈ ਪੁੱਛ ਲੈਂਦਾ ਤਾਂ ਆਖਦਾ ਕੇ ਦਸਤਾਰ ਕਰਕੇ ਸਿਰ ਤੇ ਬੋਝ ਜਿਹਾ ਰਹਿੰਦਾ ਸੀ..ਫੇਰ ਪਹਿਲੀ ਵੇਰ ਪੰਜਾਬ ਵਾਪਿਸ ਗਿਆ ਤਾਂ ਸਵਿਟਜ਼ਰਲੈਂਡ ਵਿਚ ਜਹਾਜ ਬਦਲਣਾ ਪੈਣਾ ਸੀ..ਓਥੇ ਦੋਬਾਰਾ ਚੈਕਿੰਗ ਵੀ ਹੋਈ..!
ਦਸਤਾਰਾਂ ਵਾਲੇ ਤਾਂ ਲੰਘ ਗਏ ਪਰ ਮੈਨੂੰ ਵਖਰਿਆਂ ਕਰ ਲਿਆ ਗਿਆ..ਪਹਿਲਾਂ ਮੇਰੀ ਟੋਪੀ ਲੁਹਾਈ ਮਗਰੋਂ ਆਖਣ ਲੱਗੇ ਥੱਲੇ ਬੰਨਿਆ ਪਟਕਾ ਵੀ ਲਾਹ ਦੇ..!
ਮੈਨੂੰ ਪਤਾ ਸੀ ਕੇ ਵਾਲ ਭਾਰੇ ਹੋਣ ਕਰਕੇ ਜੇ ਪਟਕਾ ਲਾਹ ਦਿੱਤਾ ਤਾਂ ਖਿਲਾਰਾ ਪੈ ਜਾਣਾ..ਮੈਂ ਨਾਂਹ ਕਰ ਦਿੱਤੀ ਤੇ ਆਖਿਆ ਕੇ ਮੇਰੀ ਇਹੋ ਹੀ ਦਸਤਾਰ ਹੈ..ਮੈਂ ਇਸਨੂੰ ਨਹੀਂ ਲਾਹ ਸਕਦਾ!
ਸੁਪਰਵਾਈਜ਼ਰ ਗੋਰਾ ਏਨੀ ਗੱਲ ਆਖਦਾ ਹੋਇਆ ਮੈਨੂੰ ਅੰਦਰ ਲੈ ਗਿਆ ਕੇ ਸਾਨੂੰ ਪਤਾ ਏ ਕੇ ਅਸਲੀ ਦਸਤਾਰ ਕੀ ਹੁੰਦੀ ਏ..ਸਿਰ ਤੇ ਆਹ ਫੁੱਟ ਬਾਈ ਫੁੱਟ ਦਾ ਕੱਪੜਾ ਬੰਨ ਤੁਸੀਂ ਆਪਣੇ ਆਪ ਨੂੰ ਤਾਂ ਧੋਖਾ ਦੇ ਸਕਦੇ ਓ ਪਰ ਮੈਨੂੰ ਨਹੀਂ..ਮੇਰਾ ਦਾਦਾ ਦੂਜੀ ਸੰਸਾਰ ਜੰਗ ਵੇਲੇ ਇਹਨਾਂ ਦਸਤਾਰਾਂ ਵਾਲਿਆਂ ਨਾਲ ਹੀ ਰਿਹਾ ਸੀ..ਹੁਣ ਇਥੇ ਕਮਰੇ ਵਿਚ ਤੇਰਾ ਸਾਰਾ ਕੁਝ ਲੁਹਾ ਕੇ ਤਲਾਸ਼ੀ ਲਵਾਂਗੇ..ਦੋ ਘੰਟੇ ਵੀ ਲੱਗ ਸਕਦੇ..!
ਏਨੀ ਗੱਲ ਸੁਣ ਮੇਰੇ ਸਿਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ