ਪੇਪਰ ਦਿੰਦੇ ਬੱਚਿਆਂ ਨੂੰ ਬਹੁਤ ਕਹਿਣ ਦੇ ਬਾਵਜੂਦ ਵੀ ਉਹ ਅੱਖ ਬਚਾ ਕੇ ਇੱਕ ਦੂਜੇ ਤੋਂ ਪੁੱਛਣ ਦੀ ਤਾਕ ਵਿੱਚ ਸਨ। ਥੋੜਾ ਜਿਹਾ ਮੈਂ ਵੀ ਜਾਣ ਬੁੱਝ ਕੇ ਅੱਖੋ ਪਰੋਖੇ ਕਰ ਦਿੱਤਾ ਇਕ ਦੋ ਵਾਰੀ। ਉਹਨਾਂ ਨੂੰ ਕਿਹਾ ਕਿ ਬੇਟਾ ਆਪੋ ਆਪਣਾ ਪੇਪਰ ਕਰਨ ਵਿੱਚ ਹੀ ਫਾਇਦਾ ਹੈ ਤੁਹਾਡਾ ,ਨਕਲ ਮਾਰ ਕੇ ਨੁਕਸਾਨ ਹੁੰਦਾ ਹੈ ਤੇ ਨਾਲ ਹੀ ਕਿਹਾ ਕਿ ਜੇਕਰ ਤੁਸੀਂ ਸਿਆਣੇ ਬਣ ਕੇ ਪੇਪਰ ਕਰੋਗੇ ਤਾਂ ਮੈਂ ਤੁਹਾਨੂੰ ਇਕ ਕਹਾਣੀ ਸੁਣਾਵਾਂਗੀ।
ਕਹਾਣੀ ਦਾ ਨਾਮ ਸੁਣ ਕੇ ਸਾਰੇ ਬੱਚੇ ਬਹੁਤ ਖੁਸ਼ ਹੋਏ। ਔਬਜੈਕਟਿਵ ਪੇਪਰ ਸੀ ਇਸ ਲਈ ਬੱਚਿਆ ਨੇ ਟਾਈਮ ਸਿਰ ਪੇਪਰ ਨਿਬੇੜ ਲਿਆ।
ਮੈਂ ਉਹਨਾਂ ਨੂੰ ਫਿਰ ਯਾਦ ਕਰਵਾਇਆ ਕਿ ਮੈਂ ਕਹਾਣੀ ਸੁਣਾਵਾਂਗੀ ਤੁਹਾਨੂੰ। ਬੱਚਿਆਂ ਨੇ ਪੇਪਰ ਫੜਾਇਆ ਤੇ ਬਾਹਰ ਜਾਣ ਲੱਗੇ। ਆਪਣੇ ਸਾਥੀਆਂ ਨੂੰ ਬਾਹਰ ਜਾਂਦਾ ਦੇਖ ਤਿੰਨ ਚਾਰ ਬੱਚਿਆਂ ਨੇ ਮੈਨੂੰ ਪੁੱਛਿਆ, ” ਕਹਾਣੀ ਨਹੀਂ ਸੁਣਾਉਂਣੀ ਜੀ?”
ਮੈਂ ਕਿਹਾ ਕਿ ਸੁਣਾਉਣੀ ਹੈ।
ਕਹਿੰਦੇ ,”ਆਹ ਤਾਂ ਬਾਹਰ ਤੁਰੇ ਆ ਜੀ ਸਾਰੇ?”
ਮੈਂ ਚੁੱਪ ਕਰ ਕੇ ਪੇਪਰ ਇਕੱਠੇ ਕਰਦੀ ਰਹੀ,ਬਾਕੀ ਬੱਚੇ ਬਾਹਰ ਜਾ ਰਹੇ ਤੇ ਸੱਤ ਬੱਚੇ ਕਲਾਸ ਵਿੱਚ ਹੀ ਬੈਠੇ ਰਹੇ।
ਜਦੋਂ ਬਾਕੀ ਦੇ ਬੱਚੇ ਬਾਹਰ ਚਲੇ ਗਏ ਤਾਂ ਬੱਚਿਆਂ ਨੂੰ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਵਿੱਚ ਕੁਝ ਸਿੱਖਣ ਦੀ ਚਾਹ ਹੈ,ਪਿਆਸ ਹੈ ।ਸੁਣੋ ਕਹਾਣੀ
ਅਫਰੀਕਾ ਵਿੱਚ ਇਕ ਕਬੀਲਾ ਸੀ। ਉਸ ਕਬੀਲੇ ਦੇ ਲੋਕਖੇਤੀ ਕਰਦੇ,ਮੱਝਾਂ ਚਾਰਦੇ। ਖੇਤੀ ਮੀਂਹ ਤੇ ਨਿਰਭਰ ਸੀ ਤੇ ਬਹੁਤੀ ਫਸਲ ਨਹੀਂ ਸੀ ਨਿਕਲਦੀ।
ਇੱਕ ਵਾਰ ਮੌਸਮ ਬਹੁਤ ਵਧੀਆ ਰਿਹਾ ।ਬਹੁਤ ਭਰਵੀਂ ਫਸਲ ਹੋਈ।ਕਬੀਲੇ ਦੇ ਸਰਦਾਰ ਨੇ ਫਸਲ ਦੀ ਵਾਢੀ ਦੇ ਅਖੀਰਲੇ ਦਿਨ ਜਸ਼ਨ ਕਰਨ ਦਾ ਐਲਾਨ ਕਰ ਦਿੱਤਾ ਕਿ ਫਲਾਣੀ ਰਾਤ ਨੂੰ ਸਾਰੇ ਪਿੰਡ ਦੇ ਲੋਕ ਪਿੰਡ ਦੇ ਸਾਂਝੇ ਪਿੜ ਵਿੱਚ ਇਕੱਠੇ ਹੋਣਗੇ ਅਤੇ ਸਾਰਿਆਂ ਨੂੰ ਘਰ ਵਿੱਚ ਬਣਾਈ ਗੰਨੇ ਦਾ ਰਹੁ ਵਰਤਾਇਆ ਜਾਵੇਗਾ। ਉਸ ਪਿੰਡ ਦਾ ਰਿਵਾਜ਼ ਸੀ ਉਹ।
ਇਸ ਲਈ ਉਸਨੇ ਇੱਕ ਵੱਡਾ ਮੱਟ ਰਖਵਾ ਦਿੱਤਾ ਕਿ ਜਿਸਦਾ ਜਿੰਨਾਂ ਵਿੱਤ ਹੈ,ਆਪਣੀ ਸ਼ਰਧਾ ਮੁਤਾਬਿਕ, ਗੰਨੇ ਦਾ ਰਹੁ ਇਸ ਵਿੱਚ ਮੱਟ ਵਿੱਚ ਪਾ ਜਾਵੇ।
ਸਾਰੇ ਪਿੰਡ ਦੇ ਲੋਕਾਂ ਨੇ ,ਕਿਸੇ ਨੇ ਗਿਲਾਸ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ