ਸੁਨਸਾਨ ਖਾਲੀ ਪਲਾਂਟਾਂ ਵਿਚ ਨਿੱਤ ਦਿਹਾੜੇ ਹੀ ਲਾਵਾਰਿਸ ਮਿਲਦੀਆਂ ਨਵੀਆਂ ਜੰਮੀਆਂ ਕੁੜੀਆਂ ਦੀ ਹਾਲਤ ਤੋਂ ਪਸੀਜ ਕੇ ਸੰਨ 2009 ਵਿਚ ਅੰਮ੍ਰਿਤਸਰ ਦੇ ਉਸ ਵੇਲੇ ਦੇ ਡੀ ਸੀ ਸ੍ਰ .ਕਾਹਨ ਸਿੰਘ ਪੰਨੂੰ ਨੇ ਰੇਡ-ਕਰਾਸ ਇਮਾਰਤ ਦੀ ਬਾਹਰਲੀ ਕੰਧ ਵਿਚ ਆਲਾ ਕਢਵਾ ਇੱਕ ਲੱਕੜ ਦਾ “ਪੰਘੂੜਾ” ਫਿੱਟ ਕਰਵਾ ਦਿੱਤਾ!
ਫੇਰ ਢੰਡੋਰਾ ਪਿਟਵਾ ਦਿੱਤਾ ਕੇ ਕਿਸੇ ਵੀ ਛੋਟੀ ਬੱਚੀ ਨੂੰ ਨਾ ਤੇ ਮਾਰਿਆ ਜਾਵੇ ਤੇ ਨਾ ਹੀ ਕਿੱਤੇ ਲਾਵਾਰਿਸ ਥਾਂ ਸੁੱਟਿਆ ਹੀ ਜਾਵੇ..ਸਿਰਫ ਚੁੱਪ ਚਾਪ ਇਸ ਪੰਘੂੜੇ ਵਿਚ ਪਾ ਦਿੱਤਾ ਜਾਵੇ..ਕੋਈ ਸਵਾਲ ਨਹੀਂ ਪੁੱਛਿਆ ਜਾਵੇਗਾ!
ਇਸ ਪੰਘੂੜੇ ਵਿਚ ਇੱਕ ਨਰਮ ਜਿਹਾ ਬਿਸਤਰਾ ਤੇ ਥੱਲੇ ਘੰਟੀ ਲਗਵਾਈ.. ਜਦੋ ਵੀ ਕੋਈ ਬੱਚੀ-ਬੱਚਾ ਇਸ ਪੰਘੂੜੇ ਵਿਚ ਪਾ ਜਾਂਦਾ ਤਾਂ ਅੰਦਰ ਲੱਗੀ ਘੰਟੀ ਵੱਜ ਪੈਂਦੀ ਹੈ!
ਬੱਚਾ ਓਸੇ ਵੇਲੇ ਚੁੱਕ ਲਿਆ ਜਾਂਦਾ ਤੇ ਡਾਕਟਰੀ ਮੁਆਇਨੇ ਲਈ ਹਸਪਤਾਲ ਲਿਜਾਉਣ ਮਗਰੋਂ ਅਡਾਪਸ਼ਨ ਸੈਂਟਰ ਭੇਜ ਦਿੱਤਾ ਜਾਂਦਾ!
ਹੁਣ ਤੱਕ ਇਸ ਪੰਗੂੜੇ ਵਿਚ 200 ਦੇ ਕਰੀਬ ਬੱਚੇ ਆ ਚੁਕੇ ਹਨ ਜਿਹਨਾਂ ਵਿਚੋਂ ਸਿਰਫ ਪੰਜ ਛੇ ਹੀ ਮੁੰਡੇ ਹਨ ਬਾਕੀ ਸਾਰੀਆਂ ਕਿਸਮਤ ਪੁੜੀਆਂ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ