“ਸਿਮਰਨ ਪੁੱਤ ਤੈਨੂੰ ਵਧਾਈਆਂ ..”
“ਕਾਹਦੀਆਂ ਵਧਾਈਆਂ ਡੈਡੀ ..?”
ਪੁੱਤ , ਆਪਾਂ ਪਰਸੋਂ ਡੇਢ ਕਿੱਲ੍ਹਾ ਪੈਲੀ ਖਰੀਦੀ ਐ…. ਮੈਂ ਕਿਹਾ ਤੈਨੂੰ ਦੱਸ ਦੇਵਾਂ …ਹੁਣ ਆਪਣੇ ਕੋਲ ਸੁੱਖ ਨਾਲ ਤੇਰਾਂ ਕਿੱਲ੍ਹੇ ਹੋ ਗਈ ..
“ਲੈ ਫੜ ਮੂੰਹ ਮਿੱਠਾ ਕਰ… “
ਬਲਵੰਤ ਸਿਹੁੰ ਲੱਡੂ ਵਾਲਾ ਹੱਥ .. ਸੱਤਾਂ ਸਾਲਾਂ ਬਾਅਦ ਕਨੇਡਾ ਤੋਂ ਪਰਤੇ ਸਿਮਰਨ ਵੱਲ ਵਧਾਉਦਿਆ ਬੋਲਿਆ …!
ਲੱਡੂ ਫੜਦਾ ਸਿਮਰਨ ਆਵਦੇ ਡੈਡੀ ਨੂੰ ਕਹਿਣ ਲੱਗਾ .. “ਡੈਡੀ ਕਿਉ ਮਿੱਟੀ ਖਰੀਦ ਰਹੇ ਓ …??
ਐਵੇਂ ਮਿੱਟੀ ਤੇ ਪੈਸੇ ਲਾਈ ਜਾਨੇ ਓ …?”
“ਭਲਾ ਮੈਂ ਕਿਹੜਾ ਇੱਥੇ ਰਹਿਣਾ ..??”
ਮੇਰੇ ਤਾਂ ਬੱਚਿਆਂ ਨੇ ਵੀ ਨਹੀਂ ਆਉਣਾ ਪਿੰਡ .. ਕੀ ਕਰਨੀ ਐ ਇਹ ਜਮੀਨ…. ??
“ਡੈਡੀ ਤੁਹਾਨੂੰ ਇੱਕ ਦਿਨ ਇਹ ਵੇਚਣੀ ਪੈਣੀ ਆ .. “
ਸਿਮਰਨ ਦੀ ਗੱਲ ਸੁਣ ਬਲਵੰਤ ਸਿਹੁੰ ਲਹੂ ਲੁਹਾਣ ਹੋ ਗਿਆ ..
“ਹੈਂਅ !
“ਕੀ ਕਹਿ ਰਿਹਾ.. ?”
“ਸਿਮਰਨ ਮੇਰੀ ਮਾਂ ਨੂੰ ਮਿੱਟੀ ਕਹਿ ਰਿਹਾਂ ਤੂੰ .. “
“ਤੂੰ ਇਸ ਮੇਰੀ ਮਾਂ ਜਮੀਨ ਨੂੰ ਵੇਚਣ ਤੇ ਅੱਖ ਟਿਕਾਈ ਐ .. ??”
“ਉਹ ਬੇਕਦਰਿਆ ਲਾਹਨਤੀਆ …!!
ਤੂੰ ਐਡੇ ਮਨਹੂਸ ਬੋਲ ਕਿਵੇਂ ਜ਼ੁਬਾਨੋ ਕੱਢ ਦਿੱਤੇ .. “?
“ਅਖੇ ਵੇਚਣੀ ਪਉ … ??” ਬਲਵੰਤ ਸਿਹੁੰ ਨੂੰ ਸਿਮਰਨ ਦੀ ਗੱਲ ਬਰਦਾਸ਼ਿਤ ਕਰਨੀ ਔਖੀ ਹੋ ਗੀ ਸੀ …।
“ਤੈਨੂੰ ਪਤਾ ਸਿਮਰਨ.. ਇਹ ਮੇਰੀ ਮਾਂ ਹੈ .. ਸਾਡੀਆਂ ਕਈ ਪੁਸ਼ਤਾਂ ਦੀ ਗਵਾਹੀ ਭਰਦੀ ਹੈ ..ਇਸ ਉੱਤੇ ਸਾਡੀਆਂ ਕਈ ਪੀੜੀਆਂ ਦੀਆਂ ਪੈੜਾਂ ਦੇ ਚਿੰਨ ਐ .. ਇਸ ਜਮੀਨ ਰੂਪੀ ਮਾਂ ਨੇ ਸਾਡੇ ਢਿੱਡ ਭਰੇ .. ਇਸਨੇ ਆਵਦਾ ਸੀਨਾ ਚੀਰ ਚੀਰ ਅੰਨ ਉਗਾ ਕੇ ਸਾਡੀ ਹਰ ਲੋੜ ਨੂੰ ਪੂਰੀ ਕੀਤਾ .. ਹਮੇਸ਼ਾਂ ਸਾਡੀ ਦੁੱਖਸੁੱਖ ਦੀ ਭਾਈਵਾਲ ਬਣ ਵਫ਼ਾ ਕਮਾਈ … ਮੈਂ ਤੈਨੂੰ ਇਸ ਵਿੱਚੋਂ ਫਸਲਾਂ ਉਗਾ ਕੇ ਪੜਾਇਆ ਲਿਖਾਇਆ ਤੇ ਤੈਨੂੰ ਵਿਦੇਸ਼ ਭੇਜਿਆ … ਮੈਂ ਸੋਚਿਆ ਸੀ ਤੂੰ ਵਿਦੇਸ਼ ਜਾ ਕੇ ਹੋਰ ਕਮਾਈ ਕਰੇਗਾ ਤੇ ਅਸੀਂ ਹੋਰ ਜ਼ਮੀਨ ਖਰੀਦਾਂਗੇ … ਪਰ ਤੂੰ ਖੁਦਗਰਜ ਹੋ ਗਿਆ .. ?
ਐਨੀ ਉਮੀਦ ਨਹੀਂ ਸੀ … ਐਡੀ ਛੇਤੀ ਦੰਮਣ ਭੋਇੰ ਤੋਂ ਮੋਹਤੜ ਹੋ ਜਾਏਗਾ ….??
ਭਾਵੁਕ ਹੋਇਆ ਬਲਵੰਤ ਸਿਹੁੰ ਬੋਲਦਾ ਰਿਹਾ ਤੇ ਨਿਰਾਸ਼ ਮਨ ਕਲਪਦਾ ਹੋਇਆ ਮੋਟਰਸਾਇਕਲ ਚੁੱਕ ਆਪਣੇ ਖੇਤ ਪਹੁੰਚ ਗਿਆ … ਖੇਤ ਵਿੱਚੋਂ ਮਿੱਟੀ ਦਾ ਬੁੱਕ ਭਰ ਉੱਚੀ ਉਚੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ