ਬੱਸ ਸਹਿਰੋਂ ਪਿੰਡ ਵੱਲ ਚੱਲ ਪਈ ਸੀ। ਬੱਸ ਦੇ ਵਿਚਕਾਰ ਜਿਹੇ ਬੇਬੇ ਦਾ ਲਾਡਲਾ ਕਿੰਦਾ ਸਿਉਂ ਨਵੀਂ ਬਣੀ ਸਹੇਲੀ ਸਿੰਮੀ ਨਾਲ ਬੈਠਾ ਹਾਸੇ ਮਖੋਲ ਕਰਦਾ ਆ ਰਿਹਾ ਸੀ। ਸ਼ਹਿਰ ਤੋਂ 30ਕੁ ਮਿੰਟ ਦੂਰ ਆਉਂਦੇ ਨਿੱਕੇ ਜਿਹੇ ਕਸਬੇ ਤੋਂ ਇੱਕ ਪੰਜਾਹ ਕੁ ਸਾਲਾ ਔਰਤ ਚੜੀ ਜਿਸਦੇ ਕੱਪੜਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਵੀ ਔਰਤ ਲੋਕਾਂ ਦੇ ਘਰ ਕੰਮ ਕਰਕੇ ਗੁਜ਼ਾਰਾ ਕਰਦੀ ਹੋਊ।ਉਹ ਕਿੰਦੇ ਹੋਣਾਂ ਦੀ ਸੀਟ ਦੇ ਅੱਗੇ ਬੈਠ ਗਈ, ਭਾਦੋਂ ਦੀ ਪੜਦਾਅ ਆਲੀ ਗਰਮੀ ਨਾਲ ਉਹਦੇ ਕੱਪੜਿਆਂ ‘ਚੋਂ ਆ ਰਹੀ ਬਦਬੂ ਕਾਰਨ ਸਿੰਮੀ ਨੇ ਰੁਮਾਲ ਨਾਲ ਆਪਣਾ ਨੱਕ ਢੱਕ ਲਿਆ ਤੇ ਕਿੰਦਾ ਨੀਵੀ ਪਾਈ ਬੈਠਾ ਸੀ। ਕੰਡੈਕਟਰ ਨੂੰ ਆਵਾਜ਼ ਮਾਰ ਨੇ ਜਦੋਂ ਉਹਨੇ ਵੱਡੇ ਪਿੰਡ ਦੀ ਟਿਕਟ ਕਟਾਈ, ਝੱਟ ਹੋਲੀ ਦੇਣੇ ਸਿੰਮੀ ਕਿੰਦੇ ਨੂੰ ਕਹਿੰਦੀ ਕਿ ਕੋਣ ਆ ਇਹ ਬੁੜੀ,ਟਿਕਟ ਤਾਂ ਤੇਰੇ ਪਿੰਡ ਦੀ ਲਈ ਆ? ਕਿੰਦਾ ਕਹਿੰਦਾ ਮੈਂ ਤਾਂ ਆਪ ਪਹਿਲੀ ਵਾਰੀ ਵੇਖੀ ਆ ਪਤਾ ਨੀ ਕੌਣ ਆ।
ਸਮਾ ਲੰਘਦਾ ਗਿਆ, ਭੈੜੀ ਸੰਗਤ ਨੇ ਕਿੰਦੇ ਨੂੰ ਤਕੜਾ ਨਸ਼ੇੜੀ ਬਣਾ ਦਿੱਤਾ। ਸੱਭ ਪਾਸਾ ਵੱਟ ਦੇ ਕਿੰਦੇ ਤੋਂ ਦੂਰ ਰਹਿਣ ਦੀ ਸੋਚਦੇ। ਕਿੰਦੇ ਦੀ ਸਿੰਮੀ ਜੋ ਮਿੰਟ ਵੀ ਉਹਤੋਂ ਪਰਾਂ ਨਹੀ ਸੀ ਹੁੰਦੀ,ਅੱਜ ਨੌਕਰੀ ਤੇ ਲੱਗੀ ਕੰਨਾਂ ‘ਚ ਟੂਟੀਆਂ ਲਾਈ ਉਸੇ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ