ਇੱਕ ਵਾਰ ਇੱਕ ਮੁਕੱਦਮੇ ਵਿੱਚ ਪਿੰਡ ਦੀ ਤਾਈ ਨੂੰ ਕੋਟ ‘ਚ ਗਵਾਹ ਬਣਾ ਕੇ ਲਿਆਂਦਾ ਗਿਆ। ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਤਾਈ ਕੋਟ ਵਿੱਚ ਆ ਕੇ ਖਲੋ ਗਈ।
ਦੋਵੇਂ ਪਾਸੇ ਦੇ ਵਕੀਲ ਤਾਈ ਦੇ ਪਿੰਡ ਦੇ ਸਨ।
ਪਹਿਲਾ ਵਕੀਲ-: ਤਾਈ ਤੂੰ ਮੈਨੂੰ ਜਾਣਦੀ ਏ ?
ਤਾਈ-: ਹਾਂ -ਹਾਂ ਭਾਈ ਤੂੰ ਬਾਹਰਲੀ ਫਿਰਨੀ ਆਲੇ ਨਸੀਬੇ ਦਾ ਪੋਤਾ ਏਂ ਨਾ…
ਪਿਉ ਤੇਰਾ ਤਾਂ ਨਿਰਾ ਸਾਧੂ ਆਦਮੀ ਸੀ।
ਪਰ ਤੂੰ ਇੱਕ ਨੰਬਰ ਦਾ ਨਿਕੰਮਾ ਤੇ ਝੂਠਾ।
ਝੂਠ ਬੋਲ-ਬੋਲ ਤੂੰ ਸਾਰਾ ਪਿੰਡ ਠੱਗ ਲਿਆ।
ਝੂਠੇ ਗਵਾਹ ਬਣਾ ਕੇ ਤੂੰ ਕੇਸ ਜਿੱਤਦਾਂ।
ਤੇਰੇ ਤੋਂ ਤਾਂ ਸਾਰਾ ਨਗਰ ਅਕਿਆ ਪਿਆ।
ਜਨਾਨੀ ਤੇਰੀ ਤੇਥੋਂ ਤੰਗ ਆ ਕੇ ਭੱਜ ਗਈ।
ਲੱਖ ਲਾਹਨਤ ਤੇਰੇ ਜਹੀ ਔਲਾਦ ਦੇ ।
ਵਕੀਲ ਵਿਚਾਰਾ ਚੁੱਪ ਕਰ ਕੇ ਪਾਸੇ ਹੋ ਕੇ ਖਲੋ ਗਿਆ.. ਬਈ ਇੱਹ ਤਾਂ ਬਾਹਲੀ ਬੇਜ਼ਤੀ ਹੋ ਗਈ।
ਤਦ ਉਹਨੇ ਦੂਜੇ ਵਕੀਲ ਵੱਲ ਇਸ਼ਾਰਾ ਕਰ ਕੇ ਕਿਹਾ- ਤਾਈ ਤੂੰ ਇਹਨੂੰ ਜਾਣਦੀ ਏਂ ?
ਪਿੰਡ ਦੀ ਤਾਈ